DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੱਦਕੀ-ਮਿਸ਼ਰੀਵਾਲਾ ਸੜਕ ਦੇ ਨਵੀਨੀਕਰਨ ’ਚ ਬੇਨਿਯਮੀਆਂ

ਸੀਵਰੇਜ ਪਾਈਪ ਲਾਈਨ ਕਾਰਨ ਨੁਕਸਾਨੀ ਗਈ ਸੀ ਸਡ਼ਕ

  • fb
  • twitter
  • whatsapp
  • whatsapp
featured-img featured-img
ਨਵੀਂ ਬਣ ਰਹੀ ਸੜਕ ਦੇ ਆਖ਼ਰੀ ਸੀਲ ਕੋਟ ਵਿੱਚ ਪਏ ਸਕਰੈਚ।
Advertisement

ਮੁੱਦਕੀ-ਮਿਸ਼ਰੀਵਾਲਾ ਰੋਡ ਦੇ ਨਵੀਨੀਕਰਨ ਵਿੱਚ ਕਥਿਤ ਬੇਨਿਯਮੀਆਂ ਸਾਹਮਣੇ ਆਈਆਂ ਹਨ। ਇਹ ਸੜਕ ਸੀਵਰੇਜ ਬੋਰਡ ਵੱਲੋਂ ਪਾਈ ਗਈ ਸੀਵਰੇਜ ਪਾਈਪ ਲਾਈਨ ਕਾਰਨ ਨੁਕਸਾਨੀ ਗਈ ਸੀ ਤੇ ਹੁਣ ਮੰਡੀ ਬੋਰਡ ਵੱਲੋਂ ਇਸ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਸੜਕ ਦੋ ਭਾਗਾਂ ਵਿੱਚ ਬਣਾਈ ਜਾ ਰਹੀ ਹੈ। ਇੱਕ ਭਾਗ ਮੁੱਦਕੀ ਤੋਂ ਮਿਸ਼ਰੀਵਾਲਾ ਤੱਕ 12 ਕਿਲੋਮੀਟਰ ਦਾ ਹੈ ਜਦਕਿ ਦੂਜਾ ਭਾਗ ਸ਼ਹਿਜ਼ਾਦੀ ਤੋਂ ਮਿਸ਼ਰੀਵਾਲਾ ਤੱਕ 4 ਕਿਲੋਮੀਟਰ ਦਾ ਹੈ। ਸੜਕ ਦੇ ਨਵ-ਨਿਰਮਾਣ ’ਤੇ ਕੁੱਲ ਕਰੀਬ 2.50 ਕਰੋੜ ਰੁਪਏ ਖ਼ਰਚ ਹੋ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਸੜਕ ਦੀ ਚੌੜਾਈ ਕਿਤੇ ਘੱਟ ਤੇ ਕਿਤੇ ਵੱਧ ਹੈ। ਇਲਾਕਾ ਵਾਸੀਆਂ ਨੇ ਦੋਸ਼ ਲਾਿਆ ਕਿ ਸੜਕ ’ਤੇ ਪਾਏ ਜਾ ਰਹੇ 6 ਐੱਮ ਐੱਮ ਦੇ ਆਖ਼ਰੀ ਸੀਲ ਕੋਟ ਦਾ ਕੰਮ ਵੀ ਤਸੱਲੀਬਖ਼ਸ਼ ਨਹੀਂ ਹੈ ਜਦਕਿ ਸਾਰੀ ਸੜਕ ਵਿੱਚ ਸੀਲ ਕੋਟ ਦੇ ਉੱਪਰ ਥਾਂ-ਥਾਂ ਪਏ ਸਕਰੈਚ ਸਾਫ਼ ਦਿਖਾਈ ਦੇ ਰਹੇ ਹਨ। ਸੜਕ ਦੇ ਕੇਂਦਰੀ ਹਿੱਸੇ ਦਾ ਜੋੜ ਵੀ ਉੱਚਾ-ਨੀਵਾਂ ਹੈ।

ਸੜਕ ਚੱਲਣ ਮਗਰੋਂ ਠੀਕ ਹੋ ਜਾਵੇਗੀ: ਜੇ ਈ

ਮੌਕੇ ’ਤੇ ਮੌਜੂਦ ਜੇ ਈ ਨਰੇਸ਼ ਕੁਮਾਰ ਨੇ ਕਿਹਾ ਕਿ ਸੜਕ ਚੱਲਣ ਮਗਰੋਂ ਠੀਕ ਹੋ ਜਾਵੇਗੀ। ਤਾਪਮਾਨ ਵਧਣ ਨਾਲ ਸਾਰੀਆਂ ਕਮੀਆਂ ਦੂਰ ਹੋ ਜਾਣਗੀਆਂ। ਇਸ ਤੋਂ ਇਲਾਵਾ ਠੇਕੇਦਾਰਾਂ ਵੱਲੋਂ ਸੜਕ ਦੀ ਪੰਜ ਸਾਲ ਦੀ ਗਾਰੰਟੀ ਹੈ ਤੇ ਹਰ ਤਰ੍ਹਾਂ ਦੀ ਸਾਂਭ-ਸੰਭਾਲ ਇਨ੍ਹਾਂ ਵੱਲੋਂ ਕੀਤੀ ਜਾਣੀ ਹੈ।

Advertisement
Advertisement
×