ਗਿੱਦੜਬਾਹਾ: ਕੇਂਦਰ ਸਰਕਾਰ ਵੱਲੋਂ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੇ ਸਾਮਾਨ ’ਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ ਅੱਜ ਗਿੱਦੜਬਾਹਾ ਨਗਰ ਕੌਂਸਲ ਦੀਆਂ ਟੀਮਾਂ ਨੇ ਅੱਜ ਸਟੋਰਾਂ ਦੀ ਚੈਕਿੰਗ ਕੀਤੀ ਅਤੇ ਵੱਡੇ ਪੱਧਰ ’ਤੇ ਪਲਾਸਟਿਕ ਦੇ ਗਿਲਾਸ, ਪਲੇਟਾਂ ਅਤੇ ਲਫ਼ਾਫ਼ਿਆਂ ਨੂੰ ਜ਼ਬਤ ਕਰਕੇ ਸਬੰਧਤ ਦੁਕਾਨਦਾਰਾਂ ਦੇ ਚਲਾਨ ਕੱਟੇ। ਇਸ ਮੌਕੇ ਸੇਨੇਟਰੀ ਇੰਸਪੈਕਟਰ ਪਰਮਜੀਤ ਸਿੰਘ, ਸੰਮੀ ਘਈ, ਮੇਟ ਬਾਲੇ ਰਾਮ, ਰਾਜੇਸ਼ ਕੁਮਾਰ ਅਤੇ ਕਰਨ ਕੁਮਾਰ ਮੌਜੂਦ ਸਨ। -ਪੱਤਰ ਪ੍ਰੇਰਕ