ਅੰਤਰਰਾਜੀ ਨਸ਼ਾ ਤਸਕਰ ਕਾਬੂ
ਡੱਬਵਾਲੀ ਪੁਲੀਸ ਨੇ ਪੰਜਾਬ ਤੋਂ ਨਸ਼ਾ ਲਿਆ ਕੇ ਹਰਿਆਣਾ ਸਪਲਾਈ ਕਰਨ ਵਾਲੇ ਕਿੱਲਿਆਂਵਾਲੀ ਵਾਸੀ ਅੰਤਰਰਾਜੀ ਨਸ਼ਾ ਤਸਕਰ ਕੁਲਦੀਪ ਸਿੰਘ ਉਰਫ ਵਿੱਕੀ ਨੂੰ ਗ੍ਰਿਫਤਾਰ ਕੀਤਾ ਹੈ। ਏਐੱਨਸੀ ਟੀਮ ਨੇ ਮੁਲਜ਼ਮ ਤੋਂ ਵਪਾਰਕ ਮਾਤਰਾ ਵਿੱਚ 262.560 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁੱਢਲੀ...
Advertisement
ਡੱਬਵਾਲੀ ਪੁਲੀਸ ਨੇ ਪੰਜਾਬ ਤੋਂ ਨਸ਼ਾ ਲਿਆ ਕੇ ਹਰਿਆਣਾ ਸਪਲਾਈ ਕਰਨ ਵਾਲੇ ਕਿੱਲਿਆਂਵਾਲੀ ਵਾਸੀ ਅੰਤਰਰਾਜੀ ਨਸ਼ਾ ਤਸਕਰ ਕੁਲਦੀਪ ਸਿੰਘ ਉਰਫ ਵਿੱਕੀ ਨੂੰ ਗ੍ਰਿਫਤਾਰ ਕੀਤਾ ਹੈ। ਏਐੱਨਸੀ ਟੀਮ ਨੇ ਮੁਲਜ਼ਮ ਤੋਂ ਵਪਾਰਕ ਮਾਤਰਾ ਵਿੱਚ 262.560 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁੱਢਲੀ ਪੜਤਾਲ ਵਿੱਚ ਮੁਲਜ਼ਮ ਕੁਲਦੀਪ ਨੇ ਕਬੂਲਿਆ ਕਿ ਉਹ ਨਸ਼ਿਆਂ ਦਾ ਆਦੀ ਹੈ ਅਤੇ ਪੰਜਾਬ ਤੋਂ ਡੱਬਵਾਲੀ ਨੂੰ ਨਸ਼ਾ ਸਪਲਾਈ ਕਰਦਾ ਹੈ। ਬਰਾਮਦ ਹੈਰੋਇਨ ਦੀ ਕੀਮਤ ਲਗਪਗ 10 ਲੱਖ ਰੁਪਏ ਦੱਸੀ ਜਾਂਦੀ ਹੈ। ਇਸ ਗ੍ਰਿਫਤਾਰੀ ਨਾਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸਾਰਥਿਕਤਾ ’ਤੇ ਸੁਆਲ ਖੜ੍ਹੇ ਹੋ ਗਏ ਹਨ। ਡੱਬਵਾਲੀ ਦੇ ਡੀਐਸਪੀ (ਐਚ) ਕਪਿਲ ਅਹਿਲਾਵਤ ਨੇ ਕਿਹਾ ਕਿ ਮੁਖਬਰੀ ਦੇ ਆਧਾਰ ’ਤੇ ਏਐਨਸੀ ਟੀਮ ਨੇ ਪੰਚਮੁਖੀ ਮੰਦਰ ਚੌਰਾਹੇ ’ਤੇ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ।
Advertisement
Advertisement
×