ਬੀ ਵਾਕ ਕੋਰਸ ਨੂੰ ਕੌਮਾਂਤਰੀ ਮਾਨਤਾ
ਐੱਸ ਡੀ ਕਾਲਜ ਵਿੱਚ ਚੱਲ ਰਹੇ ਤਿੰਨ ਸਾਲਾ ਬੀ. ਵਾਕ. (ਸਾਫਟਵੇਅਰ ਡਿਵੈੱਲਪਮੈਂਟ) ਕੋਰਸ ਨੂੰ ਕੌਮਾਂਤਰੀ ਮਾਨਤਾ ਮਿਲ ਗਈ ਹੈ। ਇਸ ਕੋਰਸ ਨੂੰ ਵਰਡ ਐਜੂਕੇਸ਼ਨ ਸਰਵਿਸਿਜ਼ ਕੈਨੇਡਾ ਵੱਲੋਂ ਚਾਰ ਸਾਲਾ ਕੈਨੇਡੀਅਨ ਬੈਚੁਲਰ ਡਿਗਰੀ ਦੇ ਬਰਾਬਰ ਐਲਾਨਿਆ। ਕਾਲਜ ਦੇ ਪੀਆਰਓ ਪ੍ਰੋ. ਸ਼ੋਏਬ...
Advertisement
ਐੱਸ ਡੀ ਕਾਲਜ ਵਿੱਚ ਚੱਲ ਰਹੇ ਤਿੰਨ ਸਾਲਾ ਬੀ. ਵਾਕ. (ਸਾਫਟਵੇਅਰ ਡਿਵੈੱਲਪਮੈਂਟ) ਕੋਰਸ ਨੂੰ ਕੌਮਾਂਤਰੀ ਮਾਨਤਾ ਮਿਲ ਗਈ ਹੈ। ਇਸ ਕੋਰਸ ਨੂੰ ਵਰਡ ਐਜੂਕੇਸ਼ਨ ਸਰਵਿਸਿਜ਼ ਕੈਨੇਡਾ ਵੱਲੋਂ ਚਾਰ ਸਾਲਾ ਕੈਨੇਡੀਅਨ ਬੈਚੁਲਰ ਡਿਗਰੀ ਦੇ ਬਰਾਬਰ ਐਲਾਨਿਆ। ਕਾਲਜ ਦੇ ਪੀਆਰਓ ਪ੍ਰੋ. ਸ਼ੋਏਬ ਜ਼ਫ਼ਰ ਨੇ ਦੱਸਿਆ ਕਿ ਇਹ ਕੌਮਾਂਤਰੀ ਪ੍ਰਮਾਣੀਕਰਨ ਕਾਲਜ ਦੇ ਉੱਚ ਅਕਾਦਮਿਕ ਮਿਆਰ, ਪ੍ਰੈਕਟੀਕਲ ਮਹੱਤਤਾ ਤੇ ਵਿਸ਼ਵ ਪੱਧਰੀ ਕੋਰਸ ਢਾਂਚੇ ਦੀ ਪੁਸ਼ਟੀ ਕਰਦਾ ਹੈ। ਐੱਸ ਡੀ ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਕਿਹਾ ਕਿ ਇਹ ਵਿਭਾਗ ਦੇ ਮੁਖੀ ਪ੍ਰੋ. ਗੌਰਵ ਸਿੰਗਲਾ ਤੇ ਸਮੁੱਚੇ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਲਈ ਉੱਚ ਸਿੱਖਿਆ, ਵਿਦੇਸ਼ੀ ਨੌਕਰੀਆਂ ਅਤੇ ਇਮੀਗ੍ਰੇਸ਼ਨ ਦੇ ਨਵੇਂ ਮੌਕੇ ਖੋਲ੍ਹਦਾ ਹੈ।
Advertisement
Advertisement
×

