DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੀਂਹ ਮਗਰੋਂ Interlocking Tiles ਉੱਖੜੀਆਂ

ਹੁੱਡਾ ਕਲੋਨੀ ਵਿੱਚ ਹਾਲ ਹੀ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਵਾਸਤੇ ਬਣਾਏ ਚੈਂਬਰ ਦੀ ਉਸਾਰੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਇਲਾਕਾ ਨਿਵਾਸੀਆਂ ਨੇ ਚੈਂਬਰ ਦੀ ਗੁਣਵੱਤਾ ਬਹੁਤ ਮਾੜੀ ਹੋਣ ਦੇ ਦੋਸ਼ ਲਾਏ ਹੈ। ਉਨ੍ਹਾਂ ਅਨੁਸਾਰ ਮੌਨਸੂਨ ਦੇ ਪਹਿਲੇ...

  • fb
  • twitter
  • whatsapp
  • whatsapp
featured-img featured-img
ਮੀਂਹ ਤੋਂ ਬਾਅਦ ਧਸੀਆਂ ਟਾਈਲਾਂ ਅਤੇ ਚੈਂਬਰ।
Advertisement

ਹੁੱਡਾ ਕਲੋਨੀ ਵਿੱਚ ਹਾਲ ਹੀ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਵਾਸਤੇ ਬਣਾਏ ਚੈਂਬਰ ਦੀ ਉਸਾਰੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਇਲਾਕਾ ਨਿਵਾਸੀਆਂ ਨੇ ਚੈਂਬਰ ਦੀ ਗੁਣਵੱਤਾ ਬਹੁਤ ਮਾੜੀ ਹੋਣ ਦੇ ਦੋਸ਼ ਲਾਏ ਹੈ। ਉਨ੍ਹਾਂ ਅਨੁਸਾਰ ਮੌਨਸੂਨ ਦੇ ਪਹਿਲੇ ਹਲਕੇ ਮੀਂਹ ਨਾਲ ਹੀ ਚੈਂਬਰ ਧਸ ਗਿਆ ਹੈ ਅਤੇ ਇੰਟਰਲੌਕਿੰਗ ਉੱਖੜ ਗਈ ਹੈ। ਸੁਰੱਖਿਆ ਲਈ ਲਾਇਆ ਲੋਹੇ ਦਾ ਜਾਲ ਵੀ ਇੱਕ ਪਾਸੇ ਝੁਕ ਗਿਆ ਹੈ।

ਕਲੋਨੀ ਵਾਸੀ ਨਰੇਸ਼ ਸਰਦਾਨਾ, ਆਜ਼ਾਦੀ ਘੁਲਾਟੀਏ ਰਾਮ ਲਾਲ ਮਹਿਤਾ ਅਤੇ ਸਮਾਜ ਸੇਵੀ ਬੱਬਲੂ ਸ਼ੇਖਾਵਤ ਨੇ ਦੱਸਿਆ ਕਿ ਮੀਂਹ ਦਾ ਮੌਸਮ ਅਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ ਪਰ ਹਲਕੇ ਮੀਂਹ ਨੇ ਹੀ ਅਸਲੀਅਤ ਸਾਹਮਣੇ ਲਿਆ ਦਿੱਤੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਭਾਰੀ ਮੀਂਹ ਪੈਣ ਉੱਤੇ ਸਥਿਤੀ ਹੋਰ ਵਿਗੜ ਸਕਦੀ ਹੈ। ਚੈਂਬਰ ਦੇ ਆਲੇ ਦੁਆਲੇ ਪਏ ਟੋਏ ਲੋਕਾਂ ਲਈ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ।

Advertisement

ਕਲੋਨੀ ਵਾਸੀਆਂ ਨੇ ਦੋਸ਼ ਲਾਇਆ ਕਿ ਨਿਰਮਾਣ ਦੌਰਾਨ ਤੈਅ ਮਾਪਦੰਡਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਨਾਲ ਸਰਕਾਰੀ ਫੰਡਾਂ ਦੀ ਬਰਬਾਦੀ ਹੋਈ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਇਆ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਅਧਿਕਾਰੀ ਮੌਕੇ ਦਾ ਮੁਆਇਨਾ ਕਰਨ ਅਤੇ ਨਿਰਪੱਖ ਜਾਂਚ ਕੀਤੀ ਜਾਵੇ। ਦੋਸ਼ੀ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਆਗਾਮੀ ਮੀਂਹ ਤੋਂ ਪਹਿਲਾਂ ਚੈਂਬਰ ਦੀ ਮੁਰੰਮਤ ਤੈਅ ਮਿਆਰਾਂ ਅਨੁਸਾਰ ਕੀਤੀ ਜਾਵੇ।

Advertisement

Advertisement
×