DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਨਿਆਣਾ ਮੰਡੀ ਨਗਰ ਕੌਂਸਲ ਚੋਣਾਂ ’ਚ ਆਜ਼ਾਦ ਉਮੀਦਵਾਰਾਂ ਦਾ ਦਬਦਬਾ, ਕਾਂਗਰਸ, ਅਕਾਲੀ ਤੇ ਭਾਜਪਾ ਦਾ ਖਾਤਾ ਵੀ ਨਾ ਖੁੱਲ੍ਹਿਆ

ਗੋਨਿਆਣਾ ਮੰਡੀ ਨਗਰ ਕੌਂਸਲ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਨੇ ਇਲਾਕੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। 13 ਵਾਰਡਾਂ ਵਾਲੀ ਇਸ ਨਗਰ ਕੌਂਸਲ ਵਿੱਚ ਆਜ਼ਾਦ ਉਮੀਦਵਾਰਾਂ ਨੇ 8 ਸੀਟਾਂ ’ਤੇ ਜਿੱਤ ਦਰਜ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ,...

  • fb
  • twitter
  • whatsapp
  • whatsapp
Advertisement
ਗੋਨਿਆਣਾ ਮੰਡੀ ਨਗਰ ਕੌਂਸਲ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਨੇ ਇਲਾਕੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। 13 ਵਾਰਡਾਂ ਵਾਲੀ ਇਸ ਨਗਰ ਕੌਂਸਲ ਵਿੱਚ ਆਜ਼ਾਦ ਉਮੀਦਵਾਰਾਂ ਨੇ 8 ਸੀਟਾਂ ’ਤੇ ਜਿੱਤ ਦਰਜ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ, ਜਦਕਿ ਆਮ ਆਦਮੀ ਪਾਰਟੀ 5 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ। ਹੈਰਾਨੀਜਨਕ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ।
ਚੋਣ ਨਤੀਜਿਆਂ ਤੋਂ ਬਾਅਦ ਸਭ ਤੋਂ ਵੱਧ ਚਰਚਾ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਹੋ ਰਹੀ ਹੈ। ਭਾਵੇਂ ਜੇਤੂ ਰਹੇ ਕਈ ਆਜ਼ਾਦ ਉਮੀਦਵਾਰਾਂ ਦਾ ਸਬੰਧ ਅਕਾਲੀ ਦਲ ਅਤੇ ਭਾਜਪਾ ਪਿਛੋਕੜ ਨਾਲ ਜੋੜਿਆ ਜਾ ਰਿਹਾ ਹੈ, ਪਰ ਕਾਂਗਰਸ ਨਾਲ ਹੋਈ ਜਗੋਂ-ਤੇਰਵੀਂ ਨੂੰ ਅੱਖੋਂ ਪਰੋਖ ਨਹੀਂ ਕੀਤਾ ਜਾ ਸਕਦਾ। ਸਿਆਸੀ ਹਲਕਿਆਂ ਵਿੱਚ ਇਸ ਨੂੰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਲਈ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ।
ਪ੍ਰੀਤਮ ਸਿੰਘ ਕੋਟਭਾਈ ਲੰਮੇ ਸਮੇਂ ਤੋਂ ਗੋਨਿਆਣਾ ਮੰਡੀ ਵਿੱਚ ਆਪਣੇ ਮਜ਼ਬੂਤ ਜਨ ਆਧਾਰ ਦੇ ਦਾਅਵੇ ਕਰਦੇ ਰਹੇ ਹਨ, ਪਰ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਦਾ ਇੱਕ ਵੀ ਉਮੀਦਵਾਰ ਜੇਤੂ ਨਾ ਹੋਣਾ ਕਾਂਗਰਸ ਦੀ ਸੰਗਠਨਾਤਮਕ ਕਮਜ਼ੋਰੀ ਵੱਲ ਇਸ਼ਾਰਾ ਕਰਦਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ 5 ਸੀਟਾਂ ਜਿੱਤ ਕੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ, ਪਰ ਸਭ ਤੋਂ ਵੱਧ ਫਾਇਦਾ ਆਜ਼ਾਦ ਉਮੀਦਵਾਰਾਂ ਨੂੰ ਮਿਲਿਆ। ਸਥਾਨਕ ਮਸਲਿਆਂ ਅਤੇ ਨਿੱਜੀ ਪਹੁੰਚ ਦੇ ਆਧਾਰ ’ਤੇ ਲੜੇ ਗਏ ਚੋਣ ਪ੍ਰਚਾਰ ਨੇ ਵੱਡੀਆਂ ਪਾਰਟੀਆਂ ਦੀ ਰਣਨੀਤੀ ਨੂੰ ਪਿੱਛੇ ਛੱਡ ਦਿੱਤਾ।
ਵਾਰਡ ਨੰਬਰ 1 ਤੋਂ ਗੁਰਮੀਤ ਕੌਰ ਪਤਨੀ ਕੁਲਦੀਪ ਸਿੰਘ, ਵਾਰਡ ਨੰਬਰ 3 ਤੋਂ ਮੰਜੂ ਜੈਨ ਪਤਨੀ ਰਮੇਸ਼ ਕੁਮਾਰ ਮੱਟੂ, ਵਾਰਡ ਨੰਬਰ 5 ਤੋਂ ਮਨਪ੍ਰੀਤ ਸਿੰਘ, ਵਾਰਡ ਨੰਬਰ 6 ਤੋਂ ਰਾਕੇਸ਼ ਕੁਮਾਰ ਰੋਮਾ, ਵਾਰਡ ਨੰਬਰ 7 ਤੋਂ ਸੈਫੀ ਮੋਂਗਾ ਪਤਨੀ ਲਵਦੀਪ ਕੁਮਾਰ, ਵਾਰਡ ਨੰਬਰ 8 ਤੋਂ ਸੰਦੀਪ ਕੁਮਾਰ ਐਸਕੇ ਅਤੇ ਵਾਰਡ ਨੰਬਰ 11 ਤੋਂ ਗੁਰਪ੍ਰੀਤ ਕੌਰ ਪਤਨੀ ਦਲਜੀਤ ਸਿੰਘ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੇ। ਵਾਰਡ ਨੰਬਰ 4 ਤੋਂ ਸੰਦੀਪ ਕੁਮਾਰ ਬਿੰਟਾ ਪਹਿਲਾਂ ਹੀ ਬਿਨਾਂ ਮੁਕਾਬਲੇ ਚੁਣੇ ਜਾ ਚੁੱਕੇ ਸਨ।
ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 2 ਤੋਂ ਕਸ਼ਮੀਰੀ ਲਾਲ, ਵਾਰਡ ਨੰਬਰ 9 ਤੋਂ ਰਮਨਦੀਪ ਕੌਰ ਪਤਨੀ ਜੋਗਿੰਦਰ ਸਿੰਘ ਰਿੰਕੂ, ਵਾਰਡ ਨੰਬਰ 10 ਤੋਂ ਸੁਰਜੀਤ ਰਾਮ, ਵਾਰਡ ਨੰਬਰ 12 ਤੋਂ ਸੰਦੀਪ ਪੁੱਤਰ ਰਾਮਜੀ ਲਾਲ ਅਤੇ ਵਾਰਡ ਨੰਬਰ 13 ਤੋਂ ਕਮਲਾ ਦੇਵੀ ਪਤਨੀ ਰਾਮਜੀ ਲਾਲ ਜੇਤੂ ਐਲਾਨੇ ਗਏ।

ਪਾਰਟੀਵਾਰ ਨਤੀਜੇ

ਆਜ਼ਾਦ ਉਮੀਦਵਾਰ - 8 ਸੀਟਾਂ

Advertisement

ਆਮ ਆਦਮੀ ਪਾਰਟੀ - 5 ਸੀਟਾਂ

Advertisement

ਕਾਂਗਰਸ -0

ਸ਼੍ਰੋਮਣੀ ਅਕਾਲੀ ਦਲ - 0

ਭਾਜਪਾ - 0

ਚੋਣ ਨਤੀਜਿਆਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਗੋਨਿਆਣਾ ਮੰਡੀ ਵਿੱਚ ਸਥਾਨਕ ਪੱਧਰ ਦੀ ਸਿਆਸਤ ਵਿੱਚ ਰਵਾਇਤੀ ਪਾਰਟੀਆਂ ਦੀ ਪਕੜ ਪਹਿਲਾਂ ਨਾਲੋਂ ਕਾਫ਼ੀ ਕਮਜ਼ੋਰ ਹੋਈ ਹੈ ਅਤੇ ਵੋਟਰਾਂ ਨੇ ਵਿਅਕਤੀਗਤ ਛਵੀ ਨੂੰ ਵੱਧ ਤਰਜੀਹ ਦਿੱਤੀ ਹੈ।

Advertisement
×