ਨਰਮੇ ’ਤੇ ਚਿੱਟੀ ਮੱਖੀ ਦੇ ਹਮਲੇ ਦਾ ਖਤਰਾ ਵਧਿਆ

ਨਰਮੇ ’ਤੇ ਚਿੱਟੀ ਮੱਖੀ ਦੇ ਹਮਲੇ ਦਾ ਖਤਰਾ ਵਧਿਆ

ਨਰਮੇ ਦੇ ਖੇਤਾਂ ਵਿੱਚ ਫਸਲ ਦਾ ਨਿਰੀਖਣ ਕਰਦੇ ਹੋਏ ਖੇਤੀ ਮਾਹਿਰ।

ਜਸਵੰਤ ਜੱਸ

ਫਰੀਦਕੋਟ, 29 ਜੂਨ

ਜ਼ਿਲ੍ਹਾ ਫਰੀਦਕੋਟ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਗਠਿਤ ਪੈਸਟ ਸਰਵੇਲੈਸ ਟੀਮ ਵੱਲੋਂ ਮਚਾਕੀ, ਚੇਤ ਸਿੰਘ ਵਾਲਾ ਅਤੇ ਬੀਹਲੇਵਾਲਾ ਪਿੰਡਾਂ ਵਿੱਚ ਨਰਮੇ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਅਤੇ ਨਰਮੇ ਉਪਰ ਹਮਲਾ ਕਰਨ ਵਾਲੇ ਵੱਖ-ਵੱਖ ਕੀਟਾਂ ਜਿਵੇਂ ਚਿੱਟੀ ਮੱਖੀ, ਗੁਲਾਬੀ ਸੁੰਡੀ, ਭੂਰੀ ਜੂੰ ਅਤੇ ਹਰੇ ਤੇਲੇ ਦੇ ਹਮਲੇ ਦਾ ਨਿਰੀਖਣ ਕੀਤਾ ਗਿਆ। ਵਿਭਾਗੀ ਮਾਹਿਰਾਂ ਨੇ ਨਰਮੇ ਦੇ ਕਾਸ਼ਤਕਾਰਾਂ ਨੂੰ ਦੱਸਿਆ ਕਿ ਚਿੱਟੀ ਮੱਖੀ ਤੋ ਬਚਾਅ ਲਈ ਨਿਰੰਤਰ ਸਰਵੇਖਣ ਦੀ ਲੋੜ ਹੈ ਕਿਉਂਕਿ ਕਈ ਖੇਤਾਂ ਵਿੱਚ ਇਸ ਦਾ ਬਹੁਤ ਹਮਲਾ ਹੋ ਚੁੱਕਾ ਹੈ। ਜਿਨ੍ਹਾਂ ਖੇਤਾਂ ਵਿੱਚ ਮੱਖੀ ਦੇ ਬਾਲਗਾਂ ਦੀ ਗਿਣਤੀ ਪ੍ਰਤੀ ਪੱਤਾ 6 ਤੋਂ ਵੱਧ ਹੈ, ਉਥੇ ਤੁਰੰਤ ਸਿਫਾਰਸ਼ ਕੀਤੀ ਸਪਰੇਅ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਹਮਲਾ ਘੱਟ ਹੈ ਉਥੇ ਨਿੰਮ ਵਾਲੇ ਕੀਟਨਾਸ਼ਕ ਨਿੰਬਈਸੀਡੀਨ ਜਾਂ ਅਚੂਕ (1 ਲੀਟਰ ਪ੍ਰਤੀ ਏਕੜ) ਅਤੇ ਵੱਧ ਹਮਲੇ ਵਾਲੇ ਖੇਤਾਂ ਵਿੱਚ 80 ਗ੍ਰਾਮ ਉਲਾਲਾ 50 ਤਾਕਤ ਜ਼ਾ 200 ਗ੍ਰਾਮ ਪੋਲੋ ਨੂੰ 100-125 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ। ਟੀਮ ਵੱਲੋਂ ਇਨ੍ਹਾਂ ਪਿੰਡਾਂ ਦੇ ਸਰਵੇਖਣ ਦੌਰਾਨ ਗੁਲਾਬੀ ਸੁੰਡੀ ਦਾ ਹਮਲਾ 1-2 ਪ੍ਰਤੀਸ਼ਤ ਤੱਕ ਵੇਖਿਆ ਗਿਆ ਹੈ ਜੋ ਕਿ ਆਰਥਿਕ ਕਗਾਰ ਤੋਂ ਘੱਟ ਸੀ। ਭੂਰੀ ਜੰ ਅਤੇ ਤੇਲੇ ਦਾ ਹਮਲਾ ਆਰਥਿਕ ਕਗਾਰ ਤੋ ਘੱਟ ਹੈ। ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕਰਦੇ ਹੋਏ ਦੱਸਿਆ ਕਿ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਫੁੱਲ ਭੰਬੀਰੀ ਦੀ ਸ਼ਕਲ ਲੈ ਲੈਂਦੇ ਹਨ ਅਤੇ ਜੇਕਰ ਕਿਸੇ ਖੇਤ ਵਿੱਚ ਇਸ ਤਰ੍ਹਾਂ ਦੇ ਫੁੱਲ ਦਿੱਸਣ ਤਾਂ ਉਹ ਫੁੱਲ ਤੋੜ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ।

ਡਾ. ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਲਗਾਤਾਰ ਸਰਵੇਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਦਰ ਦੇ ਮਾਹਿਰਾਂ ਦੇ ਸੰਪਰਕ ਵਿੱਚ ਰਹਿਣ ਤਾਂ ਕਿ ਸਾਂਝੇ ਯਤਨਾਂ ਨਾਲ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਸਰਵੇਖਣ ਟੀਮ ਵਿੱਚ ਡਾ. ਅਵਨਿੰਦਰ ਪਾਲ ਸਿੰਘ ਖੇਤੀਬਾੜੀ ਅਫਸਰ, ਡਾ. ਰੁਪਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਡਾ. ਖੁਸਵੰਤ ਸਿੰਘ ਡੀ.ਪੀ.ਡੀ.ਆਤਮਾ ਸ਼ਾਮਲ ਸਨ।

ਗੁਲਾਬੀ ਸੁੰਡੀ: ਪੀਏਯੂ ਦੀ ਟੀਮ ਵੱਲੋਂ ਨਰਮੇ ਵਾਲੇ ਖੇਤਾਂ ਦਾ ਨਿਰੀਖਣ

ਨਰਮੇ ਵਾਲੇ ਖੇਤਾਂ ਦਾ ਮੁਆਇਨਾ ਕਰਦੀ ਹੋਈ ਖੇਤੀ ਅਧਿਕਾਰੀਆਂ ਦੀ ਟੀਮ।

ਮਾਨਸਾ (ਜੋਗਿੰਦਰ ਸਿੰਘ ਮਾਨ) ਮਾਲਵਾ ਖੇਤਰ ਵਿੱਚ ਨਰਮੇ ਦੀ ਫ਼ਸਲ ਉਤੇ ਗੁਲਾਬੀ ਸੁੰਡੀ ਦੇ ਇਸ ਵਾਰ ਮੁੜ ਹਮਲਾ ਸ਼ੁਰੂ ਹੋਣ ਦੀਆਂ ਮੁੱਢਲੀਆਂ ਸੂਚਨਾਵਾਂ ਤੋਂ ਬਾਅਦ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਇੱਕ ਉੱਚ ਪੱਧਰੀ ਕਮੇਟੀ ਵੱਲੋਂ ਮਾਨਸਾ ਜ਼ਿਲ੍ਹੇ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਟੀਮ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਦਾ ਹਮਲਾ ਖੇਤਾਂ ’ਚ 1 ਤੋਂ 2 ਫ਼ੀਸਦ ਵੇਖਿਆ ਗਿਆ ਹੈ, ਜੋ ਆਰਥਿਕ ਕਗਾਰ ਤੋਂ ਘੱਟ ਹੈ। ਟੀਮ ਨੇ ਕਿਹਾ ਕਿ ਕਿਸਾਨਾਂ ਨੂੰ ਹੁਣ ਲਗਾਤਾਰ ਆਪਣੇ ਖੇਤਾਂ ਦਾ ਲਗਪਗ ਹਰ-ਰੋਜ਼ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਗੁਲਾਬੀ ਸੁੰਡੀ ਦੇ ਇਸ ਹਮਲੇ ਤੋਂ ਫਸਲ ਨੂੰ ਬਚਾਇਆ ਜਾ ਸਕੇ। ਜਾਣਕਾਰੀ ਮੁਤਾਬਿਕ ਟੀਮ ਨੇ ਪਿੰਡ ਖਿਆਲੀ ਚਹਿਲਾਂਵਾਲੀ, ਘੁੱਦੂਵਾਲਾ, ਖਹਿਰਾ ਖੁਰਦ, ਖਹਿਰਾ ਕਲਾਂ, ਕਰੰਡੀ ਅਤੇ ਲਾਲਿਆਂਵਾਲੀ ਵਿੱਚ ਨਰਮੇ ਦੀ ਗੁਲਾਬੀ ਸੁੰਡੀ, ਚਿੱਟੀ ਮੱਖੀ, ਭੂਰੀ ਜੂੰ ਅਤੇ ਹਰੇ ਤੇਲੇ ਦੇ ਹਮਲੇ ਵਾਲੇ ਖੇਤਾਂ ਦਾ ਦੌਰਾ ਕੀਤਾ। ਟੀਮ ਨੇ ਦੱਸਿਆ ਕਿ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਫ਼ੁੱਲ ਭੰਬੀਰੀ ਦੀ ਸ਼ਕਲ ਲੈ ਲੈਂਦੇ ਹਨ, ਜੇਕਰ ਕਿਸੇ ਕਿਸਾਨ ਵੀਰ ਨੂੰ ਖੇਤ ਵਿਚ ਇਸ ਤਰ੍ਹਾਂ ਦੇ ਫੁੱਲ ਦਿੱਸਣ ਤਾਂ ਉਹ ਫ਼ੁੱਲ ਤੋੜ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ। ਇਸ ਮੌਕੇ ਯੂਨੀਵਰਸਿਟੀ ਤੋਂ ਆਈ ਉਚ ਪੱਧਰੀ ਟੀਮ ਨੇ ਪਿੰਡ ਖਿਆਲੀ ਚਹਿਲਾਂਵਾਲੀ ਤੇ ਖੈਰਾ ਖੁਰਦ ’ਚ 700 ਏਕੜ ਰਕਬੇ ਵਿੱਚ ਆਧੁਨਿਕ ਤਕਨਾਲੋਜੀ ਵਾਲੇ ਪ੍ਰਦਰਸ਼ਨੀ ਪਲਾਂਟ ਦਾ ਦੌਰਾ ਵੀ ਕੀਤਾ। ਟੀਮ ਦੀ ਅਗਵਾਈ ਡਾ. ਜੀਐੱਸ ਬੁੱਟਰ (ਅੱਪਰ ਨਿਰਦੇਸ਼ਕ, ਪਸਾਰ ਸਿੱਖਿਆ) ਵੱਲੋਂ ਕੀਤੀ ਗਈ ਤੇ ਉਨ੍ਹਾਂ ਨਾਲ ਡਾ. ਵਿਜੈ (ਪ੍ਰਿੰਸੀਪਲ ਕੀਟ ਵਿਗਿਆਨੀ), ਡਾ. ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ (ਟ੍ਰੇਨਿੰਗ) ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹਿਰ

View All