ਕਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ

ਮੋਗਾ ਜ਼ਿਲ੍ਹੇ ਵਿੱਚ 23, ਫ਼ਰੀਦਕੋਟ ’ਚ 6, ਫਾਜ਼ਲਿਕਾ ’ਚ 12 ਨਵੇਂ ਕੇਸ ਮਿਲੇ

ਕਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ

ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਂਦੇ ਹੋਏ ਸਿਹਤ ਕਰਮਚਾਰੀ। ਫੋਟੋ: ਜੱਸ

ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਅਗਸਤ

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ 23 ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਅੱਜ ਪਾਜ਼ੇਟਿਵ ਆਏ 13 ਓਪੀਡੀ ਮਰੀਜ਼, 7 ਕਰੋਨਾ ਪਾਜ਼ੇਟਿਵ ਸੰਪਰਕ ਵਾਲੇ ਸ਼ਾਮਿਲ ਹਨ। ਜ਼ਿਲ੍ਹੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 231 ਹੋ ਗਈ ਹੈ।

ਸਿਰਸਾ (ਪ੍ਰਭੂ ਦਿਆਲ): ਸ਼ਹਿਰ ਵਿੱਚ ਕਰੋਨਾ ਨਾਲ ਲੰਘੀ ਦੇਰ ਰਾਤ ਛੇਵੀਂ ਮੌਤ ਹੋਈ ਹੈ। ਪਿਛਲੇ ਦੋ ਦਿਨਾਂ ’ਚ ਸਿਰਸਾ ਵਿੱਚ ਕਰੋਨਾ ਨਾਲ ਚਾਰ ਜਣਿਆਂ ਦੀ ਮੌਤ ਹੋਈ ਹੈ ਜਦੋਂਕਿ ਇਕ ਬੱਚੇ ਸਮੇਤ ਅੱਜ ਸੱਤ ਨਵੇਂ ਮਾਮਲੇ ਆਏ ਹਨ। ਪਾਜ਼ੇਟਿਵ ਮੀਰੀਜਾਂ ਨੂੰ ਨਾਗਰਿਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕੀਤਾ ਗਿਆ ਹੈ। ਨੌਂ ਵਿਅਕਤੀਆਂ ਦੀ ਠੀਕ ਹੋਣ ’ਤੇ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਦਿੱਤੀ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ.ਸੁਰਿੰਦਰ ਨੈਨ ਨੇ ਦਿੱਤੀ।

ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਫ਼ਰੀਦਕੋਟ ਜ਼ਿਲ੍ਹੇ ਵਿੱਚ ਛੇ ਹੋਰ ਕਰੋਨਾ ਪੋਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਦੋਂ ਕਿ 10 ਮਰੀਜ਼ਾਂ ਨੂੰ ਤੰਦਰੁਸਤ ਹੋਣ ‘ਤੇ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ। ਹੁਣ ਕਰੋਨਾ ਦੇ ਐਕਟਿਵ ਕੇਸ 58 ਹਨ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿੱਚ 6 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਜਿੰਨਾਂ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ 1 ਸਟਾਫ ਨਰਸ, ਕੋਟਕਪੂਰਾ ਦੇ ਸਿੱਖਾਂਵਾਲਾ ਰੋਡ ਪ੍ਰੇਮ ਨਗਰ ਦਾ 22 ਸਾਲਾ ਨੌਜਵਾਨ, ਗੁਪਤਾ ਸਟਰੀਟ ਦੇ ਪਹਿਲਾਂ ਆਏ ਕੋਰੋਨਾ ਪਾਜ਼ੀਟਿਵ ਦੇ ਸੰਪਰਕ ਵਿੱਚ ਆਇਆ 16 ਸਾਲ ਦਾ ਲੜਕਾ, ਅਦਰਸ਼ ਨਗਰ ਕੋਟਕਪੂਰਾ ਦਾ 36 ਸਾਲਾ ਵਿਅਕਤੀ, ਗੋਬਿੰਦ ਇਸਟੇਟ ਦੀ ਰਹਿਣ ਵਾਲੀ 30 ਸਾਲਾ ਔਰਤ ਅਤੇ ਪਿੰਡ ਲਾਲੇਆਣਾ ਦੀ 30 ਸਾਲਾ ਔਰਤ ਸ਼ਾਮਿਲ ਹੈ।

ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਸੋਮਵਾਰ ਨੂੰ ਕਰੋਨਾਵਾਇਰਸ ਦੇ ਜਲਾਲਾਬਾਦ ਨਾਲ ਸਬੰਧਤ ਕੁੱਲ 9 ਕੇਸ ਨਵੇਂ ਸਾਹਮਣੇ ਆਏ ਹਨ। ਪਾਜ਼ਟਿਵ ਮਾਮਲਿਆਂ ’ਚ ਦੋ ਕੇਸ ਗਲੀ ਅਗਰਵਾਲ, ਇਕ ਦਸਮੇਸ਼ ਨਗਰੀ, 2 ਗਣੇਸ਼ ਨਗਰੀ, 2 ਮਾਡਲ ਟਾਊ੍ਵਨ, ਘਾਂਗਾ ਕਲਾ ਨਾਲ ਸਬੰਧਤ ਥਾਣਾ ਅਮੀਰ ਖਾਸ ’ਚ ਹਵਾਲਾਤੀ ਤੇ 1 ਪਿੰਡ ਚੱਕ ਦੁਮਾਲ ਕੇ ਨਾਲ ਸਬੰਧਤ ਹੈ। ਇਹ ਜਾਣਕਾਰੀ ਜ਼ਿਲ੍ਹਾ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦਿੱਤੀ।

ਫਾਜ਼ਿਲਕਾ (ਪਰਮਜੀਤ ਸਿੰਘ): ਜ਼ਿਲ੍ਹੇ ‘ਚ ਅੱਜ 12 ਹੋਰ ਕਰੋਨਾ ਪਾਜ਼ੇਟਿਵ ਮਰੀਜ਼ ਮਿਲੇ ਹਨ। ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ‘ਚ ਫਾਜ਼ਿਲਕਾ ਤੋਂ 5, ਜਲਾਲਾਬਾਦ ਤੋਂ 6 ਅਤੇ ਇਕ ਮਰੀਜ਼ ਡੱਬ ਵਾਲਾ ਕਲਾਂ ਨਾਲ ਸਬੰਧਤ ਹੈ।

ਮੌੜ ਮੰਡੀ (ਕੁਲਦੀਪ ਭੁੱਲਰ): ਹਲਕਾ ਮੌੜ ਦੇ ਪਿੰਡ ਮਾਈਸਰਖਾਨਾ ਦੇ ਤਿੰਨ ਸ਼ੱਕੀ ਮਰੀਜ਼ਾਂ ਦੀ ਕੋਵਿਡ-19 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਨ੍ਹਾਂ ਔਰਤਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ, ਉਨ੍ਹਾਂ ਵਿੱਚ ਮਨਪ੍ਰੀਤ ਕੌਰ, ਸਰਬਜੀਤ ਕੌਰ ਤੇ ਸੁਖਦਰਸ਼ਨ ਕੌਰ ਸ਼ਾਮਿਲ ਹਨ।

ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆਂ): ਮੰਡੀ ਕਾਲਾਂਵਾਲੀ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ। ਹੁਣ ਤੱਕ ਇਸ ਮੰਡੀ ਵਿੱਚ ਅੱਧੀ ਦਰਜਨ ਦੇ ਕਰੀਬ ਕਰੋਨਾ ਪਾਜ਼ੀਟਿਵ ਕੇਸ ਆ ਚੁੱਕੇ ਹਨ। ਇੱਥੋਂ ਦੇ ਮਾਡਲ ਟਾਊਨ ਵਿੱਚ ਇੱਕ ਹੋਰ ਕਰੋਨਾ ਪਾਜ਼ੀਟਿਵ ਕੇਸ ਮਿਲਣ ਤੋਂ ਬਾਅਦ ਇੱਥੇ ਕੰਟੇਨਮੈਂਟ ਜ਼ੋਨ ਅਤੇ ਬਫਰ ਜ਼ੋਨ ਬਣਾਇਆ ਗਿਆ ਹੈ।

ਬਠਿੰਡਾ ਵਿੱਚ 75 ਨਵੇਂ ਕੇਸ ਸਾਹਮਣੇ ਆਏ

ਬਠਿੰਡਾ (ਮਨੋਜ ਸ਼ਰਮਾ): ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੋਮਵਾਰ ਦੀ ਸ਼ਾਮ ਤੱਕ 29 ਹੋਰ ਵਿਅਕਤੀ ਕਰੋਨਾ ਨੂੰ ਹਰਾ ਕੇ ਘਰ ਪਰਤੇ ਹਨ। ਬੀਤੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਪ੍ਰਾਪਤ ਰਿਪੋਰਟਾਂ ਮੁਤਾਬਿਕ ਕਰੋਨਾ ਦੇ 75 ਨਵੇਂ ਕੇਸ ਸਾਹਮਣੇ ਆਏ ਹਨ ਜੋ ਬਹੁ ਗਿਣਤੀ ਪਹਿਲੇ ਮਰੀਜ਼ਾਂ ਦੇ ਸੰਪਰਕ ਵਿਚ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੂਰ ਦੇ ਇਲਾਕਿਆਂ ਵਿਚ ਸਫ਼ਰ ਕਰਨ ਵਾਲੇ ਤੇ ਸਿੱਧੇ ਜਨ-ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਤੇ ਉਨਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤਾਂ ਜੋ ਵਾਇਰਸ ਫ਼ੈਲਣ ਤੋਂ ਰੋਕਿਆ ਜਾ ਸਕੇ।

ਵਧਦੇ ਕੇਸਾਂ ਕਾਰਨ ਗਲੀਆਂ ਸੀਲ

ਕੋਟਕਪੂਰਾ: ਇਥੇ ਸਿਹਤ ਵਿਭਾਗ ਵੱਲੋਂ ਪ੍ਰੇਮ ਨਗਰ ਦੀਆਂ ਕੁੱਝ ਗਲੀਆਂ ਨੂੰ ਕਰੋਨਾ ਮਹਾਮਾਰੀ ਕਾਰਨ ਅਤਿਆਤ ਵਜੋਂ ਸੀਲ ਕੀਤਾ ਗਿਆ ਹੈ। ਇਹ ਗਲੀਆਂ ਸਿੱਖਾਂਵਾਲਾ ਰੋਡ ਤੇ ਆਦਰਸ਼ ਨਗਰ ਨਾਲ ਸਬੰਧਤ ਹਨ। ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਅਨੁਸਾਰ ਅੱਜ ਰਿਪੋਰਟਾਂ ਦੇ ਨਤੀਜਿਆਂ ਮੁਤਾਬਕ ਜ਼ਿਲ੍ਹੇ ਵਿੱਚ ਛੇ ਹੋਰ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਇਨ੍ਹਾਂ ’ਚੋਂ 5 ਇਕੱਲੇ ਕੋਟਕਪੂਰੇ ਨਾਲ ਹੀ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿੱਚ ਤਾਇਨਾਤ ਇਕ ਸਟਾਫ ਨਰਸ ਤੇ ਸਿੱਖਾਂਵਾਲਾ ਰੋਡ ਦਾ 22 ਸਾਲਾ ਵਸਨੀਕ ਨੌਜਵਾਨ, ਗੁਪਤਾ ਸਟਰੀਟ ਵਿੱਚ 16 ਸਾਲਾ ਲੜਕਾ, ਅਦਰਸ਼ ਨਗਰ ਦਾ ਹੀ 36 ਸਾਲਾ ਵਿਅਕਤੀ, ਗੋਬਿੰਦ ਇਸਟੇਟ ਦੀ ਰਹਿਣ ਵਾਲੀ 30 ਸਾਲਾ ਔਰਤ, ਪਿੰਡ ਲਾਲੇਆਣਾ ਦੀ 30 ਸਾਲਾ ਔਰਤ ਪਾਜ਼ੇਟਿਵ ਆਏ ਹਨ। ਜ਼ਿਲ੍ਹਾ ਨੋਡਲ ਅਫ਼ਸਰ ਡਾ. ਮਨਜੀਤ ਕ੍ਰਿਸ਼ਨ ਭੱਲਾ ਮੁਤਾਬਕ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ ਕੇਸ 317 ਹੋ ਗਏ ਹਨ, ਜਦੋਂਕਿ 58 ਐਕਟਿਵ ਕੇਸ ਹਨ।
-ਟਨਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All