DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Wajidke Khurd ਨਹਿਰੀ ਜ਼ਮੀਨ ਲੀਜ਼ ’ਤੇ ਦੇਣ ਖ਼ਿਲਾਫ਼ ਮਜ਼ਦੂਰ ਸੰਘਰਸ਼ ਦੇ ਰੌਂਅ ’ਚ

ਨਰਸਰੀ ਉਜਾੜਾ ਰੋਕਣ ਲਈ ਵੱਖ-ਵੱਖ ਪਿੰਡਾਂ ਦੇ ਮਜ਼ਦੂਰਾਂ ਲਾਮਬੰਦੀ

  • fb
  • twitter
  • whatsapp
  • whatsapp
featured-img featured-img
ਸਰਕਾਰ ਅਤੇ ਨਹਿਰੀ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰ।
Advertisement

ਪਿੰਡ ਵਜੀਦਕੇ ਖ਼ੁਰਦ ਵਿੱਚ ਨਹਿਰੀ ਵਿਭਾਗ ਦੀ ਲਗਪਗ ਚਾਰ ਕਿਲੇ ਜ਼ਮੀਨ ਵਿੱਚ ਚੱਲ ਰਹੀ ਵਣ ਵਿਭਾਗ ਦੀ ਨਰਸਰੀ ਨੂੰ ਉਜਾੜ ਕੇ ਲੀਜ਼ ’ਤੇ ਦੇਣ ਦੀ ਕਾਰਵਾਈ ਤੋਂ ਖਫ਼ਾ ਮਜ਼ਦੂਰ ਸੰਘਰਸ਼ ਦੇ ਰੌਂਅ ਵਿੱਚ ਹਨ। ਹਾਲ ਹੀ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਲ ਹੋਏ ਹਲਕਾ ਮਹਿਲ ਕਲਾਂ ਦੇ ਆਗੂ ਹਰਜੀਤ ਸਿੰਘ ਖ਼ਿਆਲੀ ਦੀ ਅਗਵਾਈ ਹੇਠ ਪਿੰਡ ਵਜੀਦਕੇ ਕਲਾਂ, ਵਜੀਦਕੇ ਖ਼ੁਰਦ, ਚੁਹਾਣਕੇ ਕਲਾਂ, ਸਹੌਰ, ਕੁਰੜ, ਛਾਪਾ ਸਮੇਤ ਕਈ ਹੋਰ ਪਿੰਡਾਂ ਤੋਂ ਇਕੱਠੇ ਹੋਏ ਮਜ਼ਦੂਰਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਨਰਸਰੀ ਨੂੰ ਇਸੇ ਜਗ੍ਹਾ ’ਤੇ ਬਰਕਰਾਰ ਰੱਖਿਆ ਜਾਵੇ।

ਮਜ਼ਦੂਰਾਂ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਗੁਜ਼ਾਰੇ ਹਿਤ ਰੁਜ਼ਗਾਰ ਮੁਹੱਈਆ ਕਰਵਾ ਰਹੀ ਤੇ ਸਾਲਾਂ ਤੋਂ ਵਾਤਾਵਰਣ ਸ਼ੁੱਧਤਾ ’ਚ ਯੋਗਦਾਨ ਪਾ ਰਹੀ ਇਸ ਹਰੀ ਭਰੀ ਨਰਸਰੀ ਨੂੰ ਇੱਥੋਂ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸਮੂਹ ਸੰਘਰਸ਼ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਜ਼ਮੀਨ ਨੂੰ ਨਿੱਜੀ ਹੱਥਾਂ ’ਚ ਦੇਣ ਦੀ ਕਾਰਵਾਈ ਬਾਰੇ ਮੁੜ ਵਿਚਾਰ ਕਰੇ। ਦੂਜੇ ਪਾਸੇ ਨਹਿਰੀ ਵਿਭਾਗ ਦੇ ਐਕਸੀਅਨ ਹਰਸਾਤ ਵਰਮਾ ਨੇ ਦੱਸਿਆ ਕਿ ਸਬੰਧਤ ਜ਼ਮੀਨ ਨਹਿਰੀ ਵਿਭਾਗ ਦੀ ਮਾਲਕੀ ਵਾਲੀ ਹੈ ਅਤੇ ਇਸ ਨੂੰ 7 ਸਾਲਾਂ ਲਈ ਲੀਜ਼ ’ਤੇ ਦੇਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਨਰਸਰੀ ਨਹਿਰੀ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਚੱਲ ਰਹੀ ਸੀ, ਜਿਸ ਕਾਰਨ ਵਣ ਵਿਭਾਗ ਨੂੰ ਨਰਸਰੀ ਵਾਲੀ ਥਾਂ ਖ਼ਾਲੀ ਕਰਨ ਲਈ ਆਖਿਆ ਗਿਆ ਹੈ। ਐਕਸੀਅਨ ਵਰਮਾ ਨੇ ਕਿਹਾ ਕਿ ਵਿਭਾਗ ਵੱਲੋਂ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ‎ਇਸ ਮੌਕੇ ਬਲਾਕ ਸਮਿਮਤੀ ਮੈਂਬਰ ਸਰਬਜੀਤ ਕੌਰ, ਜਸਵਿੰਦਰ ਸਿੰਘ ਜੱਸੀ, ਪੰਚ ਸੁੰਦਰ ਸਿੰਘ, ਬੱਬੀ ਸਿੰਘ, ਬਲਦੇਵ ਸਿੰਘ, ਜਸੀਰ ਸਿੰਘ, ਕਿਰਤਪਾਲ ਸਿੰਘ ਹਾਜ਼ਰ ਸਨ।

Advertisement

Advertisement
Advertisement
×