ਪੰਜਾਬ ਦੇ ਮੁਕਤਸਰ ਵਿੱਚ ਮਹਿਲਾ ਨੇ ਪੰਜ ਸਾਲਾ ਪੁੱਤ ਨਾਲ ਸਰਹਿੰਦ ਨਹਿਰ ’ਚ ਛਾਲ ਮਾਰੀ : The Tribune India

ਪੰਜਾਬ ਦੇ ਮੁਕਤਸਰ ਵਿੱਚ ਮਹਿਲਾ ਨੇ ਪੰਜ ਸਾਲਾ ਪੁੱਤ ਨਾਲ ਸਰਹਿੰਦ ਨਹਿਰ ’ਚ ਛਾਲ ਮਾਰੀ

ਬੱਚੇ ਨੂੰ ਬਚਾਇਆ, ਇਕ ਗੋਤਾਖੋਰ ਤੇ ਮਹਿਲਾ ਦੇ ਡੁੱਬਣ ਦਾ ਖ਼ਦਸ਼ਾ

ਪੰਜਾਬ ਦੇ ਮੁਕਤਸਰ ਵਿੱਚ ਮਹਿਲਾ ਨੇ ਪੰਜ ਸਾਲਾ ਪੁੱਤ ਨਾਲ ਸਰਹਿੰਦ ਨਹਿਰ ’ਚ ਛਾਲ ਮਾਰੀ

ਜਸਵੀਰ ਸਿੰਘ ਭੁੱਲਰ

ਦੋਦਾ, 5 ਦਸੰਬਰ

ਇਥੋਂ ਨੇੜਲੇ ਪਿੰਡ ਭੁੱਲਰ ਕੋਲ ਦੀ ਲੰਘਦੀ ਸਰਹੰਦ ਨਹਿਰ ਵਿੱਚ ਹਰਜਿੰਦਰ ਕੌਰ ਵਾਸੀ ਗੋਨਿਆਣਾ ਰੋਡ ਮੁਕਤਸਰ ਨੇ ਆਪਣੇ ਚਾਰ ਕੁ ਸਾਲ ਦੇ ਬੱਚੇ ਸਮੇਤ ਛਾਲ ਮਾਰ ਦਿੱਤੀ। ਮੌਕੇ ’ਤੇ ਖੇਤ ਨੂੰ ਜਾ ਰਹੇ ਭੁੱਲਰ ਵਾਸੀ ਨਿੱਕਾ ਸਿੰਘ ਤੇ ਇਕ ਹੋਰ ਵਿਅਕਤੀ ਨੇ ਦੋਹਾਂ ਨੂੰ ਬਚਾਉਣ ਲਈ ਛਾਲ ਮਾਰੀ ਅਤੇ ਬੱਚੇ ਨੂੰ ਤਾਂ ਬਚਾਅ ਲਿਆ ਗਿਆ, ਪਰ ਔਰਤ ਤੇ ਉਸ ਨੂੰ ਬਚਾਉਣ ਵਾਲਾ ਨਿੱਕਾ ਸਿੰਘ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬ ਗਏ ਹਨ। ਥਾਣਾ ਸਦਰ ਮੁਕਤਸਰ ਦੀ ਪੁਲੀਸ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਵਿਚ ਜੁਟ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All