ਪੰਜਾਬ ਵਿੱਚ ਮਾਲ ਅਧਿਕਾਰੀਆਂ ਦੀ ਹੜਤਾਲ ਕਾਰਨ ਲੋਕ ਖੱਜਲ-ਖੁਆਰ

ਪੰਜਾਬ ਵਿੱਚ ਮਾਲ ਅਧਿਕਾਰੀਆਂ ਦੀ ਹੜਤਾਲ ਕਾਰਨ ਲੋਕ ਖੱਜਲ-ਖੁਆਰ

ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਜੂਨ

ਵਿਜੀਲੈਂਸ ਵਲੋਂ ਲੁਧਿਆਣਾ ਦੇ ਸਬ ਰਜਿਸਟਰਾਰ ਜਗਸੀਰ ਸਿੰਘ ਨੂੰ ਵੱਢੀ ਕੇਸ ’ਚ ਨਾਮਜ਼ਦ ਕਰਨ ਖ਼ਿਲਾਫ਼ ਪੰਜਾਬ ਵਿੱਚ ਮਾਲ ਅਧਿਕਾਰੀਆਂ ਦੀ ਹੜਤਾਲ ਕਾਰਨ ਲੋਕ ਗਰਮੀ ਵਿੱਚ ਖੱਜਲ ਖੁਆਰ ਹੋਏ। ਸੂਬਾ ਭਰ ਵਿੱਚ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਤਹਿਸੀਲਾਂ ਅਤੇ ਸਬ ਤਹਿਸੀਲਾਂ ਦਾ ਕੰਮ ਠੱਪ ਰਿਹਾ।

ਸੂਬਾ ਭਰ ਵਿਚ ਤਹਿਸੀਲਾਂ-ਉੱਪ ਤਹਿਸੀਲਾਂ ਵਿੱਚ ਰਜਿਸਟਰੀ ਲਈ ਲੋਕਾਂ ਨੂੰ ਅਗਾਊਂ ਸਮਾਂ ) ਲੈਣਾ ਪੈਂਦਾ ਹੈ ਅਤੇ ਇਸ ਲਈ ਲੋਕਾਂ ਨੂੰ ਸਰਕਾਰੀ ਫ਼ੀਸ ਵੀ ਤਾਰਨੀ ਪੈਂਦੀ ਹੈ। ਕੋਵਿਡ-19 ਕਾਰਨ ਸਰਕਾਰ ਨੇ ਰਜਿਸਟਰੀਆਂ ਦਾ ਸਮਾਂ ਵੀ ਦੁਪਹਿਰ 1 ਵਜੇ ਤੱਕ ਦਾ ਹੋਣ ਕਾਰਨ ਇਥੇ ਤਕਰੀਬਨ ਅਗਾਊਂ ਸਮੇਂ ਲਈ ਤਕਰੀਬਨ 5 ਦਿਨ ਦੀ ਵੇਟਿੰਗ ਹੈ। ਇਥੇ ਰਜਿਸਟਰੀਆਂ ਕਰਵਾਉਣ ਆਏ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਅਤੇ ਨਿਰਾਸ਼ ਘਰਾਂ ਨੂੰ ਜਾਣਾ ਪਿਆ। ਕਰੋਨਾਂ ਮਹਾਂਮਾਰੀ ਕਾਰਨ ਵੱਡੇ ਹੋਰ ਸ਼ਹਿਰਾਂ ਦੀਆਂ ਵੱਡੀਆਂ ਤਹਿਸੀਲਾਂ ਵਿੱਚ ਤਕਰੀਬਨ 10 ਦਿਨ ਤੱਕ ਦੀ ਵੇਟਿੰਗ ਚੱਲ ਰਹੀ ਹੈ । ਸੂਬੇ ’ਚ ਰਜਿਸਟਰੀਆਂ ਨਾ ਹੋਣ ਕਾਰਨ ਜਿਥੇ ਲੋਕ ਖੱਜਲ ਖੁਆਰ ਹੋਏ ਉਥੇ ਉਨ੍ਹਾਂ ਨੂੰ ਹੁਣ ਦੁਬਾਰਾ ਫ਼ੀਸ ਤਾਰਨੀ ਪਵੇਗੀ। ਇੱਕ ਵਾਰ ਇਹ ਸਮਾਂ ਰੱਦ ਹੋ ਜਾਣ ਨਾਲ ਦੁਬਾਰਾ ਸਮਾਂ ਲੈਣ ਲਈ ਕਈ ਮੁਸ਼ਕਲਾਂ ਆਉਂਦੀਆਂ ਹਨ। ਤਹਿਸੀਲਾਂ ਵਿੱਚ ਤਾਇਨਾਤ ਸਟਾਫ਼ ਨੂੰ ਇਸ ਸਿਸਟਮ ਸਬੰਧੀ ਪੂਰੀ ਜਾਣਕਾਰੀ ਨਾ ਹੋਣ ਅਤੇ ਤਕਨੀਕੀ ਅੜਚਣਾਂ ਕਾਰਨ ਬੀਤੇ ਦਿਨਾਂ ਦੌਰਾਨ ਲੋਕਾਂ ਨੂੰ ਪਹਿਲਾਂ ਹੀ ਵੱਡੀ ਪ੍ਰੇਸ਼ਾਨੀ ਝੱਲਣੀ ਪਈ ਹੈ।

ਮਾਲ ਅਧਿਕਾਰੀਆਂ ਦੀ ਜਥੇਬੰਦੀ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਜਥੇਬੰਦੀ ਵਲੋਂ ਜਿਥੇ ਵਿਜੀਲੈਂਸ ਦੀ ਕਾਰਵਾਈ ਦੀ ਨਿਖੇਧੀ ਕਰਦੀ ਹੈ ਉਥੇ ਸੂਬੇ ਭਰ ’ਚ ਰੋਸ ਵਜੋਂ ਮਾਲ ਅਧਿਕਾਰੀ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਹਨ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All