ਮੁਕਤਸਰ ਵਿੱਚ ਕਿਸਾਨਾਂ ਨੇ ਬਗੈਰ ਬੋਲੀ ਖਰੀਦਿਆ ਨਰਮਾ ਫੜਿਆ

ਮੁਕਤਸਰ ਵਿੱਚ ਕਿਸਾਨਾਂ ਨੇ ਬਗੈਰ ਬੋਲੀ ਖਰੀਦਿਆ ਨਰਮਾ ਫੜਿਆ

ਮੁਕਤਸਰ ਦੀ ਇਕ ਕਾਟਨ ਫੈਕਟਰੀ ’ਚ ਲਾਹਿਆ ਜਾ ਰਿਹਾ ਨਰਮਾ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ

ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਨੇ ਇਥੋਂ ਦੀ ਫੈਕਟਰੀ ਰੋਡ ਸਥਿਤ ਇਕ ਕਾਟਨ ਫੈਕਟਰੀ ਵਿੱਚੋਂ ਪੰਜ ਟਰਾਲੀਆਂ ਨਰਮਾ ਕਾਬੂ ਕਰਦਿਆਂ ਦਾਅਵਾ ਕੀਤਾ ਕਿ ਇਹ ਨਰਮਾ ਕਥਿਤ ਬਗੈਰ ਬੋਲੀ ਤੋਂ ਸਿੱਧਾ ਖਰੀਦ ਕੀਤਾ ਗਿਆ ਸੀ। ਯੂਨੀਅਨ ਦੇ ਆਗੂ ਪਰਮਜੀਤ ਸਿੰਘ ਬਿੱਲੂ ਸਿੱਧੂ, ਬੋਹੜ ਜਟਾਣਾ ਅਤੇ ਗੋਬਿੰਦ ਸਿੰਘ ਹੋਰਾਂ ਨੇ ਦੱਸਿਆ ਕਿ ਮੁਕਤਸਰ ਅਨਾਜ ਮੰਡੀ ਵਿੱਚ ਤਿੰਨ ਦਿਨਾਂ ਤੋਂ ਵਪਾਰੀਆਂ ਵੱਲੋਂ ਨਰਮੇ ਦੀ ਘੱਟ ਬੋਲੀ ਲਾਈ ਜਾ ਰਹੀ ਹੈ, ਜਿਸ ਕਰਕੇ ਕਿਸਾਨਾਂ ਨੇ ਨਰਮਾ ਨਹੀਂ ਵੇਚਿਆ। ਦੂਜੇ ਪਾਸੇ ਫੈਕਟਰੀਆਂ ਵਾਲਿਆਂ ਵੱਲੋਂ ਬਿਨਾਂ ਬੋਲੀ ਤੇ ਨਰਮਾ ਖਰੀਦ ਕੇ ਫੈਕਟਰੀਆਂ ਵਿੱਚ ਲਾਇਆ ਜਾ ਰਿਹਾ ਹੈ। ਇਸ ਤਰ੍ਹਾਂ ਮਾਰਕੀਟ ਕਮੇਟੀ ਫੀਸ ਦੀ ਵੀ ਚੋਰੀ ਹੋ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਪਾਸੋਂ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਨਰਮੇ ਦਾ ਸਰਕਾਰੀ ਰੇਟ 5925 ਰੁਪਏ ਪ੍ਰਤੀ ਕੁਇੰਟਲ ਹੈ ਜਦਕਿ ਵਪਾਰੀ 6425 ਰੁਪਏ ਤੱਕ ਖਰੀਦ ਰਹੇ ਹਨ ਤੇ ਹੋਰ ਮੰਡੀਆਂ ਵਿੱਚ 69 ਸੌ ਰੁਪਏ ਤੱਕ ਪਹੁੰਚ ਗਿਆ ਹੈ। ਇਸ ਵੇਲੇ ਮੰਡੀ ਵਿੱਚ ਇਕ ਹੀ ਵਪਾਰੀ ਨਰਮਾ ਖਰੀਦ ਰਿਹਾ ਹੈ ਜਦਕਿ ਦੂਜੇ ਵਪਾਰੀ ਨਰਾਤਿਆਂ ਕਾਰਨ ਅਜੇ ਮੰਡੀ ਵਿੱਚ ਨਹੀਂ ਆ ਰਹੀ। ਮਾਰਕੀਟ ਕਮੇਟੀ ਨੇ ਸਾਰੇ ਲਾਇਸੈਂਸੀ ਵਪਾਰੀਆਂ ਨੂੰ ਖਰੀਦ ਵਾਸਤੇ ਪੱਤਰ ਜਾਰੀ ਕੀਤਾ ਹੈ। ਜ਼ਿਲ੍ਹਾ ਮੰਡੀ ਅਫਸਰ ਗੌਰਵ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਮੁਕਤਸਰ ਕਾਟਨ ਫੈਕਟਰੀ ਵਿੱਚ ਪੰਜ ਟਰਾਲੀਆਂ ਨਰਮਾ ਲਾਹਿਆ ਜਾ ਰਿਹਾ ਸੀ ਜਦਕਿ ਮੰਡੀ ਵਿੱਚ ਹੜਤਾਲ ਕਰਕੇ ਕੋਈ ਬੋਲੀ ਨਹੀਂ ਹੋਈ। ਸਟਾਕ ਕੀਤੇ ਨਰਮੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੇਕਰ ਬਗੈਰ ਬੋਲੀ ਨਰਮਾ ਪਾਇਆ ਗਿਆ ਤਾਂ ਇਸਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਮਾਰਕੀਟ ਕਮੇਟੀ ਦੇ ਸੈਕਟਰੀ ਬਲਕਾਰ ਸਿੰਘ ਨੇ ਦੱਸਿਆ ਕਿ ਮੁਕਤਸਰ ਕਾਟਨ ਫੈਕਟਰੀ ਨੇ ਪੰਜ ਟਰਾਲੀਆਂ ਬਗੈਰ ਬੋਲੀ ਫੈਕਟਰੀ ਵਿੱਚ ਲਾਹੀਆਂ ਤਾਂ ਇਸ ਦੀ ਪਤਾ ਲੱਗਣ ’ਤੇ ਉਨ੍ਹਾਂ ਮੌਕਾ ਵੇਖਿਆ। ਨੋਟਿਸ ਜਾਰੀ ਕਰਕੇ ਦੋ ਦਿਨਾਂ ’ਚ ਜਵਾਬ ਮੰਗਿਆ ਤੇ ਉਸ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All