
ਮੋਗਾ ਦੀ ਟੀਚਰ ਕਲੋਨੀ ਵਿੱਚ ਮੰਗਲਵਾਰ ਨੂੰ ਇਕ ਮੋਟਰਸਾਈਕਲ ਉੱਤੇ ਬੈਠਾ ਬਾਂਦਰ। -ਫੋਟੋ: ਪੰਜਾਬੀ ਟ੍ਰਿਬਿਊਨ
ਨਿੱਜੀ ਪੱਤਰ ਪ੍ਰੇਰਕ
ਮੋਗਾ, 21 ਮਾਰਚ
ਸਥਾਨਕ ਟੀਚਰ ਕਲੋਨੀ, ਨਿਊ ਦਸਮੇਸ਼ ਨਗਰ, ਸੂਰਜ ਨਗਰ ਤੇ ਮਾਡਲ ਟਾਊਨ ਖ਼ੇਤਰ ’ਚ ਲੋਕ ਇੱਕ ਬਾਂਦਰ ਤੋਂ ਦਹਿਸ਼ਤਜ਼ਦਾ ਹਨ। ਇਹ ਬਾਂਦਰ ਲੋਕਾਂ ਦੇ ਸਾਮਾਨ ਦਾ ਭਾਰੀ ਨੁਕਸਾਨ ਕਰ ਰਿਹਾ ਹੈ। ਇਹ ਬੱਚਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਹ ਘਰੇਲੂ ਬਗੀਚੀਆਂ ਨੂੰ ਤਹਿਸ-ਨਹਿਸ ਕਰ ਰਿਹਾ ਹੈ।
ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਬਾਂਦਰ ਦੀ ਦਹਿਸ਼ਤ ਕਾਰਨ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਬਾਂਦਰ ਪਿਛਲੇ ਕਈ ਦਿਨਾਂ ਤੋਂ ਇਸ ਖੇਤਰ ਵਿਚ ਹੈ, ਜਿਸ ਦਾ ਪਤਾ ਨਹੀਂ ਕਿਥੋਂ ਆਇਆ ਹੈ। ਇਹ ਬਾਂਦਰ ਆਉਂਦੀਆਂ-ਜਾਂਦੀਆਂ ਬੀਬੀਆਂ ਕੋਲੋਂ ਉਨ੍ਹਾਂ ਦਾ ਸਾਮਾਨ ਨੂੰ ਖੋਹਣ ਦੀ ਕੋਸਿਸ਼ ਕਰਦਾ ਹੈ, ਜਿਸ ਕਾਰਨ ਕਈ ਵਾਰ ਉਨ੍ਹਾਂ ਨੂੰ ਸੱਟਾਂ ਵੀ ਲੱਗ ਚੁਕੀਆਂ ਹਨ। ਇਸ ਤੋਂ ਇਲਾਵਾ ਬਾਂਦਰ ਸਕੂਟਰ ਆਦਿ ਵਾਹਨਾਂ ਦੇ ਸੀਟ ਕਵਰ ਫਾੜ ਦਿੰਦਾ ਹੈ। ਪੀਣ ਵਾਲੇ ਪਾਣੀ ਦੀਆਂ ਟੈਕੀਆਂ ਦੇ ਢੱਕਣ ਉਤਾਰ ਦਿੰਦਾ ਹੈ। ਇਸ ਖੇਤਰ ਵਿਚ ਬਾਂਦਰ ਵੱਲੋਂ ਫਲਾਈ ਜਾ ਰਹੀ ਦਹਿਸ਼ਤ ਕਾਰਨ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਇਸ ਬਾਂਦਰ ਨੂੰ ਤੁਰੰਤ ਕਾਬੂ ਕੀਤਾ ਜਾਵੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ