ਧਰਮਕੋਟ ’ਚ ਬਜ਼ੁਰਗ ਔਰਤ ਦੀ ਗੁਆਂਢੀ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਕੀਤੀ

ਧਰਮਕੋਟ ’ਚ ਬਜ਼ੁਰਗ ਔਰਤ ਦੀ ਗੁਆਂਢੀ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਕੀਤੀ

ਮਹਿੰਦਰ ਸਿੰਘ ਰੱਤੀਆਂ

ਮੋਗਾ, 8 ਮਈ

ਧਰਮਕੋਟ ਦੀ ਕਰਤਾਰ ਕਲੋਨੀ ਵਿਖੇ ਲੰਘੀ ਦੇਰ ਸ਼ਾਮ ਨੂੰ ਇਕ ਬਜੁਰਗ ਔਰਤ ਦੀ ਉਸਦੇ ਗੁਆਂਢ ਰਹਿੰਦੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ । ਮੁਢਲੀ ਤਫ਼ਤੀਸ਼ ਵਿੱਚ ਬਜ਼ੁਰਗ ਔਰਤ ਨੇ ਮੁਲਜ਼ਮ ਤੋਂ ਪੈਸੇ ਲੈਣੇ ਸਨ ਅਤੇ ਪੈਸੇ ਮੰਗਣ ਤੋਂ ਉਸਦੀ ਹੱਤਿਆ ਕਰ ਦਿੱਤੀ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਦੇ ਪੁੱਤਰ ਜਗਦੀਪ ਸਿੰਘ ਦੇ ਬਿਆਨ ਉੱਤੇ ਗੁਆਂਢ ਰਹਿੰਦੇ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਮਣੀ ਖ਼ਿਲਾਫ਼ ਧਾਰਾ 302/452/506 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਗਦੀਪ ਸਿੰਘ ਨੇ ਕਿਹਾ ਕਿ ਉਹ ਸ਼ੈਲਰ ਵਿੱਚ ਮਜ਼ਦੂਰੀ ਕਰਦਾ ਹੈ ਅਤੇ ਉਸ ਦਾ ਛੋਟਾ ਭਰਾ ਮੰਦਬੁੱਧੀ ਹੈ। ਉਹ ਲੰਘੀ ਦੇਰ ਸ਼ਾਮ ਆਪਣੇ ਕੰਮ ਤੋਂ ਵਾਪਸ ਆਇਆ ਤਾਂ ਉਸ ਦੀ ਮਾਂ ਰੌਲਾ ਪਾ ਰਹੀ ਸੀ। ਉਸ ਨੂੰ ਦੇਖ ਕੇ ਮੁਲਜ਼ਮ ਉਥੋਂ ਫ਼ਰਾਰ ਹੋ ਗਿਆ ਅਤੇ ਉਸ ਦੀ ਮਾਂ ਫ਼ਰਸ਼ ਉੱਤੇ ਖੂਨ ਨਾਲ ਲੱਥ ਸੀ। ਉਹ ਹਸਪਤਾਲ ਲਿਜਾਣ ਦੀ ਤਿਆਰ ਕਰ ਰਿਹਾ ਸੀ ਕਿ ਮਾਂ ਨੇ ਦਮ ਤੋੜ ਦਿੱਤਾ। ਮ੍ਰਿਤਕ ਬਜ਼ੁਰਗ ਔਰਤ ਦਾ ਪਤੀ ਬਲਕਾਰ ਸਿੰਘ ਰਾਜਸਥਾਨ ਵਿਖੇ ਕਿਸੇ ਕੰਪਨੀ ਵਿੱਚ ਪ੍ਰਾਈਵੇਟ ਸਕਿਉਰਿਟੀ ਗਾਰਡ ਹੈ। ਐੱਫ਼ਆਈਆਰ ਮੁਤਾਬਕ ਬਜ਼ੁਰਗ ਔਰਤ ਨੇ ਮੁਲਜ਼ਮ ਤੋਂ ਪੈਸੇ ਲੈਣੇ ਸਨ ਅਤੇ ਉਸ ਵੱਲੋਂ ਪੈਸੇ ਮੰਗਣ ਉੱਤੇ ਮੁਲਜ਼ਮ ਨੇ ਉਸ ਦੀ ਹੱਤਿਆ ਕਰ ਦਿੱਤੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All