ਭੁੱਟੀਵਾਲਾ ’ਚ ਖੇਤ ਮਜ਼ਦੂਰਾਂ ਦੇ ਹਿੱਸੇ ਦੀ ਬੋਲੀ ਦੂਜੀ ਵਾਰ ਵੀ ਸਿਰੇ ਨਾ ਚੜ੍ਹੀ

ਭੁੱਟੀਵਾਲਾ ’ਚ ਖੇਤ ਮਜ਼ਦੂਰਾਂ ਦੇ ਹਿੱਸੇ ਦੀ ਬੋਲੀ ਦੂਜੀ ਵਾਰ ਵੀ ਸਿਰੇ ਨਾ ਚੜ੍ਹੀ

ਪਿੰਡ ਭੁੱਟੀਵਾਲਾ ’ਚ ਪੰਚਾਇਤੀ ਜ਼ਮੀਨ ਦੀ ਬੋਲੀ ਦੇਣ ਵਾਸਤੇ ਪੁੱਜੇ ਖੇਤ ਮਜ਼ਦੂਰ|

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਮਈ

ਪਿੰਡ ਭੁੱਟੀਵਾਲਾ ਵਿੱਚ ਖੇਤ ਮਜ਼ਦੂਰਾਂ ਲਈ ਰਾਖਵੀਂ ਜ਼ਮੀਨ 3 ਏਕੜ 2 ਕਨਾਲ ਦੀ ਬੋਲੀ ਦੂਜੀ ਵਾਰ ਵੀ ਠੇਕੇ ’ਤੇ ਨਾ ਚੜ੍ਹਨ ਕਾਰਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਇਸ ਲਈ ਪ੍ਰਸ਼ਾਸਨ ਦੇ ਪੱਖਪਾਤੀ ਰਵੱਈਏ ਨੂੰ ਜ਼ਿੰਮੇਵਾਰ ਦੱਸਿਆ ਹੈ| ਜਾਣਕਾਰੀ ਅਨੁਸਾਰ ਪਿਛਲੇ ਸਮੇਂ ਵਿੱਚ ਇਹ ਜ਼ਮੀਨ 1 ਲੱਖ 47 ਹਜ਼ਾਰ ਰੁਪਏ ਵਿੱਚ ਠੇਕੇ ’ਤੇ ਚੜ੍ਹਦੀ ਸੀ ਪਰ ਇਸ ਵਾਰ ਇਸ ਦੀ ਬੋਲੀ 90 ਹਜ਼ਾਰ ਰੁਪਏ ਤੋਂ ਵੱਧ ਨਹੀਂ ਜਾ ਰਹੀ| ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਾਜ਼ ਸਿੰਘ ਭੁੱਟੀਵਾਲਾ ਦਾ ਤਰਕ ਹੈ ਕਿ ਪਹਿਲਾਂ ਬੋਲੀ ਸਰਮਾਏਦਾਰ ਦਿੰਦੇ ਸਨ ਪਰ ਇਸ ਵਾਰ ਖੇਤ ਮਜ਼ਦੂਰ ਖ਼ੁਦ ਬੋਲੀ ਦੇ ਰਹੇ ਹਨ| ਉਨ੍ਹਾਂ ਕਿਹਾ ਕਿ ਜਦੋਂ ਕੋਈ ਖੇਤ ਮਜ਼ਦੂਰ ਬੋਲੀ ਵਧਾਉਣ ਲਈ ਤਿਆਰ ਹੀ ਨਹੀਂ ਤਾਂ ਪ੍ਰਸ਼ਾਸਨ ਕਿਉਂ ਵਾਰ-ਵਾਰ ਬੋਲੀ ਰੱਦ ਕਰਦਾ ਹੈ? ਉਨ੍ਹਾਂ ਦੋਸ਼ ਲਾਇਆ ਕਿ ਇਸ ਪਿੱਛੇ ਅਫ਼ਸਰਾਂ ਤੇ ਸਰਮਾਏਦਾਰਾਂ ਦੀ ਕਥਿਤ ਮਿਲੀਭੁਗਤ ਹੈ ਤੇ ਉਹ ਡੰਮੀ ਬੋਲੀ ਕਰਾਉਣਾ ਚਾਹੁੰਦੇ ਹਨ| ਇਸ ਮੌਕੇ ਦਰਸ਼ਨ ਸਿੰਘ, ਭਿੰਦਰ ਸਿੰਘ, ਸੁਖਜੀਤ ਕੌਰ, ਗੁਰਮੇਲ ਕੌਰ ਤੇ ਸੁਖਪ੍ਰੀਤ ਕੌਰ ਮੌਜੂਦ ਸਨ| ਉਨ੍ਹਾਂ ਮੰਗ ਕੀਤੀ ਕਿ ਬੋਲੀ ਫਾਈਨਲ ਕੀਤੀ ਜਾਵੇ।

ਪਿਛਲੀ ਬੋਲੀ ਨਾਲੋਂ ਘੱਟ ਕੀਮਤ ’ਤੇ ਬੋਲੀ ਨਹੀਂ ਦਿੱਤੀ ਜਾ ਸਕਦੀ: ਅਧਿਕਾਰੀ

ਬੋਲੀ ਕਰਨ ਲਈ ਪੁੱਜੇ ਪੰਚਾਇਤ ਅਫ਼ਸਰ ਅਤੇ ਪੰਚਾਇਤ ਸੈਕਟਰੀ ਦਲੀਪ ਸਿੰਘ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਪਿਛਲੀ ਬੋਲੀ ਨਾਲੋਂ ਘੱਟ ਕੀਮਤ ’ਤੇ ਬੋਲੀ ਨਹੀਂ ਦਿੱਤੀ ਜਾ ਸਕਦੀ| ਉਨ੍ਹਾਂ ਕਿਹਾ ਕਿ ਫਿਰ ਵੀ ਬੋਲੀ ਬਾਰੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਰਹੇ ਹਨ ਤੇ ਜੇਕਰ ਲਗਾਤਾਰ ਤਿੰਨ ਵਾਰ ਬੋਲੀ ਨਾ ਵਧੀ ਤਾਂ ਬੋਲੀ ਫਾਈਨਲ ਕਰਨ ਬਾਰੇ ਉੱਚ ਅਧਿਕਾਰੀ ਫ਼ੈਸਲਾ ਲੈ ਸਕਦੇ ਹਨ| ਉਨ੍ਹਾਂ ਦੱਸਿਆ ਕਿ ਹੁਣ 26 ਮਈ ਨੂੰ ਬੀਡੀਪੀਓ ਗਗਨਦੀਪ ਕੌਰ ਖ਼ੁਦ ਬੋਲੀ ਕਰਾਉਣ ਵਾਸਤੇ ਆਉਣਗੇ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All