DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਸ਼ਾ ਤਸਕਰ ਦੀ ਨਾਜਾਇਜ਼ ਜਾਇਦਾਦ ਜ਼ਬਤ

ਪੁਲੀਸ ਨੇ ਜਗਮਾਲਵਾਲੀ ਦੇ ਵਾਸੀ ਚਰਨਜੀਤ ਸਿੰਘ ਚੰਨਾ ਦੀ 64 ਲੱਖ ਰੁਪਏ ਤੋਂ ਵੱਧ ਦੀ ਨਾਜਾਇਜ਼ ਜਾਇਦਾਦ ਜ਼ਬਤ ਕਰ ਕੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਇਸ ਸਬੰਧੀ ਕਾਲਾਂਵਾਲੀ ਦੇ ਡੀ ਐੱਸ ਪੀ ਸੰਦੀਪ ਧਨਖੜ ਨੇ ਥਾਣਾ ਕਾਲਾਂਵਾਲੀ ਵਿੱਚ...

  • fb
  • twitter
  • whatsapp
  • whatsapp
Advertisement
ਪੁਲੀਸ ਨੇ ਜਗਮਾਲਵਾਲੀ ਦੇ ਵਾਸੀ ਚਰਨਜੀਤ ਸਿੰਘ ਚੰਨਾ ਦੀ 64 ਲੱਖ ਰੁਪਏ ਤੋਂ ਵੱਧ ਦੀ ਨਾਜਾਇਜ਼ ਜਾਇਦਾਦ ਜ਼ਬਤ ਕਰ ਕੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ।

ਇਸ ਸਬੰਧੀ ਕਾਲਾਂਵਾਲੀ ਦੇ ਡੀ ਐੱਸ ਪੀ ਸੰਦੀਪ ਧਨਖੜ ਨੇ ਥਾਣਾ ਕਾਲਾਂਵਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 24 ਦਸੰਬਰ, 2023 ਨੂੰ ਜਗਮਾਲਵਾਲੀ ਦੇ ਰਹਿਣ ਵਾਲੇ ਚਰਨਜੀਤ ਸਿੰਘ ਉਰਫ਼ ਚੰਨਾ ਵਿਰੁੱਧ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਕਾਲਾਂਵਾਲੀ ਦੇ ਸੀ ਆਈ ਏ ਸਟਾਫ਼ ਨੇ ਚਰਨਜੀਤ ਸਿੰਘ ਉਰਫ਼ ਚੰਨਾ ਅਤੇ ਉਸਦੇ ਸਾਥੀ ਗੁਰਜੀਤ ਸਿੰਘ ਵਾਸੀ ਘੁੱਕਿਆਂਵਾਲੀ ਨੂੰ ਪਿੰਡ ਹੱਸੂ ਤੋਂ 402 ਗ੍ਰਾਮ ਹੈਰੋਇਨ ਅਤੇ ਇੱਕ ਵਰਨਾ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਇਸ ਸਮੇਂ ਰਾਜਸਥਾਨ ਦੇ ਰਾਜਗੜ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ। ਉਸ ਵਿਰੁੱਧ ਕੁੱਲ ਅੱਠ ਕੇਸ ਦਰਜ ਕੀਤੇ ਗਏ ਹਨ।

Advertisement

ਡੀ ਐੱਸ ਪੀ ਸੰਦੀਪ ਧਨਖੜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਥਾਣਾ ਕਾਲਾਂਵਾਲੀ ਅਤੇ ਡੱਬਵਾਲੀ ਜ਼ਿਲ੍ਹਾ ਪੁਲੀਸ ਦੇ ਪ੍ਰਾਪਰਟੀ ਅਟੈਚਮੈਂਟ ਸੈੱਲ ਵੱਲੋਂ ਐੱਨ ਡੀ ਪੀ ਐੱਸ ਐਕਟ ਅਧੀਨ ਮੁਲਜ਼ਮ ਦੀ ਆਮਦਨ ਅਤੇ ਜਾਇਦਾਦ ਦੀ ਪੂਰੀ ਵਿੱਤੀ ਜਾਂਚ ਕੀਤੀ ਗਈ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਦੀਆਂ ਜਾਇਦਾਦਾਂ ਉਸਦੀ ਜਾਇਜ਼ ਆਮਦਨ ਤੋਂ ਕਈ ਗੁਣਾ ਵੱਧ ਸਨ ਅਤੇ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸਨ। ਇਸ ਤੋਂ ਬਾਅਦ ਥਾਣਾ ਕਾਲਾਂਵਾਲੀ ਨੇ ਐਨਡੀਪੀਐਸ ਐਕਟ ਦੀ ਧਾਰਾ 68 (2) ਤਹਿਤ ਗ਼ੈਰ-ਕਾਨੂੰਨੀ ਜਾਇਦਾਦ ਨੂੰ ਜ਼ਬਤ ਕਰਨ ਲਈ ਇੱਕ ਰਿਪੋਰਟ ਤਿਆਰ ਕੀਤੀ ਅਤੇ ਇਸਨੂੰ 7 ਜਨਵਰੀ, 2026 ਨੂੰ ਪੇਸ਼ ਕੀਤਾ ਗਿਆ। ਨਵੀਂ ਦਿੱਲੀ ਵਿੱਚ ਸਮਰੱਥ ਅਥਾਰਟੀ ਨੇ 2 ਫਰਵਰੀ 2026 ਨੂੰ ਫ੍ਰੀਜ਼ਿੰਗ ਆਰਡਰ ਜਾਰੀ ਕੀਤਾ।

Advertisement

Advertisement
×