ਰੇਲਵੇ ਫਾਟਕ ਨੇੜੇ ਗ਼ੈਰ-ਕਾਨੂੰਨੀ ਉਸਾਰੀਆਂ ਢਾਹੀਆਂ
ਜ਼ਿਲ੍ਹਾ ਟਾਊਨ ਪਲਾਨਰ ਵਿਭਾਗ ਨੇ ਪਿੰਡ ਖੈਰਪੁਰ ਦੇ ਮਾਲੀਆ ਖੇਤਰ ਵਿੱਚ ਕੰਗਨਪੁਰ ਰੇਲਵੇ ਫਾਟਕ ਨੇੜੇ ਗੈਰ-ਕਾਨੂੰਨੀ ਉਸਾਰੀ ਜਾ ਰਹੀ ਕਲੋਨੀ ਢਾਹ ਦਿੱਤੀ। ਜ਼ਿਲ੍ਹਾ ਟਾਊਨ ਪਲਾਨਰ ਦੇ ਅਧਿਕਾਰੀ ਕਰਮਵੀਰ ਝੱਜੜੀਆ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਲਗਪਗ ਡੇਢ ਏਕੜ ਜ਼ਮੀਨ ’ਚ...
Advertisement
ਜ਼ਿਲ੍ਹਾ ਟਾਊਨ ਪਲਾਨਰ ਵਿਭਾਗ ਨੇ ਪਿੰਡ ਖੈਰਪੁਰ ਦੇ ਮਾਲੀਆ ਖੇਤਰ ਵਿੱਚ ਕੰਗਨਪੁਰ ਰੇਲਵੇ ਫਾਟਕ ਨੇੜੇ ਗੈਰ-ਕਾਨੂੰਨੀ ਉਸਾਰੀ ਜਾ ਰਹੀ ਕਲੋਨੀ ਢਾਹ ਦਿੱਤੀ। ਜ਼ਿਲ੍ਹਾ ਟਾਊਨ ਪਲਾਨਰ ਦੇ ਅਧਿਕਾਰੀ ਕਰਮਵੀਰ ਝੱਜੜੀਆ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਲਗਪਗ ਡੇਢ ਏਕੜ ਜ਼ਮੀਨ ’ਚ ਗ਼ੈਰ-ਕਾਨੂੰਨੀ ਤੌਰ ’ਤੇ ਉਸਾਰੀ ਜਾ ਰਹੀ ਕਲੋਨੀ ਢਾਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਗ਼ੈਰ-ਕਾਨੂੰਨੀ ਤੌਰ ’ਤੇ ਬਣਾਈਆਂ ਜਾ ਕਲੋਨੀਆਂ ਵਿਰੁੱਧ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਗ਼ੈਰ-ਕਾਨੂੰਨੀ ਕਲੋਨੀਆਂ ਨਹੀਂ ਬਣਨ ਦਿੱਤਾ ਜਾਵੇਗਾ ਅਤੇ ਇਹ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਗ਼ੈਰ-ਕਾਨੂੰਨੀ ਉਸਾਰੀਆਂ ਜਾਂ ਕਲੋਨੀਆਂ ਵਿੱਚ ਆਪਣੇ ਪੈਸੇ ਨਾ ਲਗਾਉਣ। ਜ਼ਿਲ੍ਹਾ ਪ੍ਰਸ਼ਾਸਨ ਗੈਰ ਕਾਨੂੰਨੀ ਬਣਾਈਆਂ ਜਾ ਰਹੀਆਂ ਕਾਲੋਨੀਆਂ ਨੂੰ ਢਾਹੁਣ ਦੀਆਂ ਮੁਹਿੰਮਾਂ ਜਾਰੀ ਰੱਖੇਗਾ। ਇਸ ਮੁਹਿੰਮ ਦੌਰਾਨ ਜ਼ਿਲ੍ਹਾ ਟਾਊਨ ਪਲਾਨਰ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
Advertisement
Advertisement
Advertisement
×

