DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪ੍ਰਧਾਨ ਮੰਤਰੀ ਯੋਜਨਾ ਤਹਿਤ ਘਰਾਂ ’ਚ ਸੋਲਰ ਪੈਨਲ ਲਗਵਾਉਣ ’ਤੇ ਮਿਲ ਰਹੀ ਭਾਰੀ ਸਬਸਿਡੀ: ਡਿਪਟੀ ਕਮਿਸ਼ਨਰ

ਕੇਂਦਰ ਸਰਕਾਰ ਵੱਲੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ ਸੌਰ ਊਰਜਾ ਨਾਲ ਜੋੜਨ ਅਤੇ ਬਿਜਲੀ ਦੇ ਖਰਚੇ ਨੂੰ ਘਟਾਉਣ ਦੇ ਉਦੇਸ਼ ਨਾਲ ‘ਪੀ.ਐੱਮ. ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ’ ਲਾਗੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਯੋਗ ਘਰੇਲੂ ਬਿਜਲੀ ਖਪਤਕਾਰ ਆਪਣੇ ਘਰ ਦੀ...

  • fb
  • twitter
  • whatsapp
  • whatsapp
featured-img featured-img
ਮੋਗਾ ਦੇ ਡਿਪਟੀ ਕਮਿਸ਼ਨਰ ਸੋਲਰ ਪੈਨਲ ਸਬੰਧੀ ਜਾਣਕਾਰੀ ਦਿੰਦੇ ਹੋਏ , ਫੋਟੋ: ਹਰਦੀਪ ਸਿੰਘ
Advertisement

ਕੇਂਦਰ ਸਰਕਾਰ ਵੱਲੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ ਸੌਰ ਊਰਜਾ ਨਾਲ ਜੋੜਨ ਅਤੇ ਬਿਜਲੀ ਦੇ ਖਰਚੇ ਨੂੰ ਘਟਾਉਣ ਦੇ ਉਦੇਸ਼ ਨਾਲ ‘ਪੀ.ਐੱਮ. ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ’ ਲਾਗੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਯੋਗ ਘਰੇਲੂ ਬਿਜਲੀ ਖਪਤਕਾਰ ਆਪਣੇ ਘਰ ਦੀ ਛੱਤ ’ਤੇ ਗ੍ਰਿਡ-ਕਨੈਕਟਡ ਰੂਫਟਾਪ ਸੋਲਰ ਸਿਸਟਮ ਲਗਵਾ ਸਕਦੇ ਹਨ ਅਤੇ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਕੇਂਦਰੀ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘਰੇਲੂ ਬਿਜਲੀ ਖਪਤਕਾਰ ਜਿਨ੍ਹਾਂ ਪਾਸ ਸੋਲਰ ਪੈਨਲ ਲਗਾਉਣ ਲਈ ਢੁੱਕਵੀਂ ਜਗ੍ਹਾ ਉਪਲਬਧ ਹੈ, ਉਹ ਇਸ ਯੋਜਨਾ ਦਾ ਲਾਭ ਜ਼ਰੂਰ ਲੈਣ। ਉਨ੍ਹਾਂ ਦੱਸਿਆ ਕਿ ਰੂਫਟਾਪ ਸੋਲਰ ਸਿਸਟਮ ਰਾਹੀਂ ਘਰ ਦੀ ਬਿਜਲੀ ਦੀ ਲੋੜ ਦਾ ਇੱਕ ਹਿੱਸਾ ਜਾਂ ਵੱਡਾ ਹਿੱਸਾ ਸੌਰ ਊਰਜਾ ਤੋਂ ਪੂਰਾ ਕੀਤਾ ਜਾ ਸਕਦਾ ਹੈ, ਜਿਸ ਨਾਲ ਲੰਬੇ ਸਮੇਂ ਵਿੱਚ ਬਿਜਲੀ ਦੇ ਖਰਚੇ ਵਿੱਚ ਕਮੀ ਆ ਸਕਦੀ ਹੈ। ਯੋਜਨਾ ਤਹਿਤ ਰਿਹਾਇਸ਼ੀ ਖਪਤਕਾਰਾਂ ਲਈ ਰੂਫਟਾਪ ਸੋਲਰ ਸਿਸਟਮ ਲਈ ਭਾਰੀ ਸਬਸਿਡੀ ਪ੍ਰਾਪਤ ਕੀਤੀ ਜਾ ਸਕਦੀ ਹੈ।

Advertisement

ਉਨ੍ਹਾਂ ਦੱਸਿਆ ਕਿ ਚਾਹਵਾਨ ਖਪਤਕਾਰ ਪੀ.ਐੱਮ. ਸੂਰਯ ਘਰ ਦੇ ਕੌਮੀ ਪੋਰਟਲ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਅਣਅਧਿਕਾਰਤ ਵਿਅਕਤੀ ਜਾਂ ਏਜੰਸੀ ਨੂੰ ਰਕਮ ਦੇਣ ਤੋਂ ਪਹਿਲਾਂ ਪੀ.ਐੱਮ. ਸੂਰਿਆ ਘਰ ਦੇ ਅਧਿਕਾਰਤ ਪੋਰਟਲ ’ਤੇ ਉਪਲਬਧ ਜਾਣਕਾਰੀ ਅਤੇ ਮਨਜ਼ੂਰਸ਼ੁਦਾ ਵੈਂਡਰਾਂ ਦੀ ਜਾਂਚ ਜ਼ਰੂਰ ਕਰਨ।

Advertisement

Advertisement
×