ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੈਂਕ ਦੀਆਂ ਕਿਸ਼ਤਾਂ ਨਾ ਭਰਨ ’ਤੇ ਮਕਾਨ ਸੀਲ

ਕਮੇਟੀ ਦੇ ਲੱਖਾਂ ਰੁਪਏ ਲੈ ਕੇ ਫਰਾਰ ਹੋਇਆ ਵਿਅਕਤੀ
Advertisement

ਪੱਤਰ ਪ੍ਰੇਰਕ

ਅਬੋਹਰ, 20 ਜੂਨ

Advertisement

ਇਥੋਂ ਦੇ ਭਗਵਾਨਪੁਰਾ ਮੁਹੱਲੇ ਵਿੱਚ ਇੰਡੀਅਨ ਬੈਂਕ ਨੇ ਇੱਕ ਵਿਅਕਤੀ ਦੇ ਘਰ ਨੂੰ ਸੀਲ ਕਰ ਦਿੱਤਾ ਹੈ ਅਤੇ ਬੈਂਕ ਦਾ ਕਰਜ਼ਾ ਨਾ ਚੁਕਾਉਣ ’ਤੇ ਨੋਟਿਸ ਲਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਲਗਪਗ 9 ਮਹੀਨੇ ਪਹਿਲਾਂ ਇੱਥੋਂ ਦੇ ਲੋਕਾਂ ਦੇ ਲੱਖਾਂ ਰੁਪਏ ਦੇ ਕਮੇਟੀ ਦੇ ਪੈਸੇ ਲੈ ਕੇ ਫਰਾਰ ਹੋ ਗਿਆ ਸੀ। ਜਾਣਕਾਰੀ ਮੁਤਾਬਕ ਭਗਵਾਨਪੁਰਾ ਮੁਹੱਲੇ ਦੀ ਗਲੀ ਨੰਬਰ 0 ਦਾ ਰਹਿਣ ਵਾਲਾ ਰਮਨ ਕੁਮਾਰ ਲਗਪਗ 9 ਮਹੀਨੇ ਪਹਿਲਾਂ ਕਈ ਲੋਕਾਂ ਦੇ ਕਮੇਟੀ ਦੇ ਲੱਖਾਂ ਰੁਪਏ ਲੈ ਕੇ ਰਾਤੋ-ਰਾਤ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ ਸੀ। ਰਮਨ ਨੇ ਆਪਣੇ ਘਰ ’ਤੇ ਇੰਡੀਅਨ ਬੈਂਕ ਤੋਂ ਕਰਜ਼ਾ ਵੀ ਲਿਆ ਹੋਇਆ ਸੀ। ਬੈਂਕ ਦੀਆਂ ਕਿਸ਼ਤਾਂ ਪਿੱਛਲੇ 9 ਮਹੀਨਿਆਂ ਤੋਂ ਨਾ ਭਰਨ ’ਤੇ ਅੱਜ ਬੈਂਕ ਅਧਿਕਾਰੀਆਂ ਨੇ ਘਰ ਨੂੰ ਸੀਲ ਕਰ ਦਿੱਤਾ ਅਤੇ ਉਸ ’ਤੇ ਨੋਟਿਸ ਵੀ ਚਿਪਕਾ ਦਿੱਤੇ। ਇਹ ਘਰ ਰਮਨ ਦੀ ਪਤਨੀ ਸੋਨੀਆ ਰਾਣੀ ਦੇ ਨਾਮ ’ਤੇ ਰਜਿਸਟਰਡ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਈ ਲੋਕਾਂ ਨੇ ਰਮਨ ਕੁਮਾਰ ਕੋਲ ਲੱਖਾਂ ਰੁਪਏ ਜਮ੍ਹਾਂ ਕਰਵਾਏ ਹੋਏ ਸਨ, ਪਰ ਉਹ ਰਾਤੋ-ਰਾਤ ਇੱਥੋਂ ਸਾਰਿਆਂ ਦੇ ਪੈਸੇ ਲੈ ਕੇ ਫਰਾਰ ਹੋ ਗਿਆ।

Advertisement