DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਸਪਤਾਲ ’ਤੇ ਗੁਰਦੇ ਦੇ ਅਪ੍ਰੇਸ਼ਨ ਮਗਰੋਂ ਪੱਥਰੀ ਛੱਡਣ ਦੇ ਦੋਸ਼

ਮਰੀਜ਼ ਨੇ ਮੁੱਖ ਮੰਤਰੀ, ਡਾਇਰੈਕਟਰ ਅਤੇ ਡੀ ਸੀ ਨੂੰ ਸ਼ਿਕਾਇਤ ਭੇਜੀ

  • fb
  • twitter
  • whatsapp
  • whatsapp
featured-img featured-img
ਪ੍ਰੈੱਸ ਕਾਨਫਰੰਸ ਵਿੱਚ ਮਰੀਜ਼ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਆਈ ਐੱਮ ਏ ਦੇ ਮੈਂਬਰ ਡਾਕਟਰ।
Advertisement

ਮੰਡੀ ਕਿੱਲਿਆਂਵਾਲੀ ਦੀ ਬਾਦਲ ਕਲੋਨੀ ਸਥਿਤ ਇੱਕ ਹਸਪਤਾਲ ਵਿੱਚ ਗੁਰਦੇ ਦੀ ਪੱਥਰੀ ਦੇ ਅਪ੍ਰੇਸ਼ਨ ਮਗਰੋਂ ਮਰੀਜ਼ ਦੇ ਸਰੀਰ ਵਿੱਚ 9.7 ਐੱਮ ਐੱਮ ਪੱਥਰੀ ਰਹਿਣ ਦੇ ਦੋਸ਼ ਲੱਗੇ ਹਨ। ਡੱਬਵਾਲੀ ਵਾਸੀ ਘਨਸ਼ਿਆਮ ਦਾਸ ਨੇ ਮੁੱਖ ਮੰਤਰੀ, ਡਾਇਰੈਕਟਰ ਸਿਹਤ ਸੇਵਾਵਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿੱਚ ਹਸਪਤਾਲ ਪ੍ਰਬੰਧਕ ਡਾ. ਮੁਕੇਸ਼ ਗੋਇਲ ’ਤੇ ਅਪ੍ਰੇਸ਼ਨ ਲਈ 85 ਹਜ਼ਾਰ ਰੁਪਏ, ਮੁੜ ਪੂਰੀ ਫ਼ੀਸ ਮੰਗਣ, ਬਿੱਲ ਦੇਣ ਬਦਲੇ 9 ਹਜ਼ਾਰ ਰੁਪਏ ਵਾਧੂ ਮੰਗਣ ਅਤੇ ਦੁਰਵਿਹਾਰ ਕਰਨ ਦੇ ਦੋਸ਼ ਲਾਏ ਗਏ ਹਨ। ਘਨਸ਼ਿਆਮ ਦਾਸ ਮੁਤਾਬਕ 1 ਅਪਰੈਲ 2026 ਨੂੰ 16 ਐੱਮ ਐੱਮ ਪੱਥਰੀ ਦਾ ਅਪਰੇਸ਼ਨ ਕਰਵਾਇਆ ਗਿਆ ਸੀ ਜਿਸ ਮਗਰੋਂ ਪੱਥਰੀ ਪੂਰੀ ਤਰ੍ਹਾਂ ਕੱਢਣ ਦਾ ਦਾਅਵਾ ਕੀਤਾ ਗਿਆ, ਪਰ ਦਰਦ ਜਾਰੀ ਰਿਹਾ। ਬਾਅਦ ਵਿੱਚ ਲੁਧਿਆਣਾ ਤੋਂ ਕਰਵਾਏ ਸੀ ਟੀ ਸਕੈਨ ਦੀ 23 ਮਈ ਦੀ ਰਿਪੋਰਟ ਵਿੱਚ 9.7×7.2 ਐੱਮ.ਐੱਮ. ਪੱਥਰੀ ਅਤੇ ਸੱਜੇ ਗੁਰਦੇ ਵਿੱਚ ਹਲਕੀ ਸੋਜ ਦਰਜ ਕੀਤੀ ਗਈ। ਪੀੜਤ ਦਾ ਦੋਸ਼ ਹੈ ਕਿ ਰਿਪੋਰਟ ਦਿਖਾਉਣ ’ਤੇ ਮੁੜ ਅਪ੍ਰੇਸ਼ਨ ਲਈ ਪੂਰੀ ਫੀਸ ਮੰਗੀ ਗਈ, ਜਦਕਿ ਬਿੱਲ ਮੰਗਣ ’ਤੇ 9 ਹਜ਼ਾਰ ਰੁਪਏ ਵਾਧੂ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ।

ਆਈ ਐੱਮ ਏ ਨੇ ਦੋਸ਼ ਨਕਾਰੇ

ਇੰਡੀਅਨ ਮੈਡੀਕਲ ਐਸੋਸੀਏਸ਼ਨ ਡੱਬਵਾਲੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ਾਂ ਨੂੰ ਰੱਦ ਕੀਤਾ। ਡਾ. ਮੁਕੇਸ਼ ਗੋਇਲ ਨੇ ਕਿਹਾ ਕਿ ਮਰੀਜ਼ ਤੋਂ 85 ਹਜ਼ਾਰ ਨਹੀਂ ਸਗੋਂ 30 ਹਜ਼ਾਰ ਰੁਪਏ ਫੀਸ ਲਈ ਗਈ ਸੀ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਸਮੇਂ ਪਿਸ਼ਾਬ ਦੀ ਨਲੀ ਖਰਾਬ ਹੋਣ ਕਾਰਨ ਕੁਝ ਬਰੀਕ ਕਣ ਅੰਦਰ ਰਹਿ ਜਾਣ ਬਾਰੇ ਮਰੀਜ਼ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ। ਡਾ. ਗੋਇਲ ਨੇ ਕਿਹਾ ਕਿ 9 ਹਜ਼ਾਰ ਰੁਪਏ ਕਿਸੇ ਵਾਧੂ ਟੈਕਸ ਵਜੋਂ ਨਹੀਂ ਮੰਗੇ ਗਏ ਸਨ ਸਗੋਂ ਬੀਮਾ ਆਦਿ ਲਈ ਪੂਰਾ ਬਿੱਲ ਬਣਾਉਣ ਦੀ ਮੰਗ ਹੋਣ ’ਤੇ ਪਹਿਲਾਂ ਦਿੱਤੀ ਛੋਟ ਦੀ ਰਕਮ ਜੋੜਨ ਦੀ ਗੱਲ ਸੀ। ਇਸ ਮੌਕੇ ਡਾ. ਪੀ ਕੇ ਅਗਰਵਾਲ, ਡਾ. ਦਲੀਪ ਗੁਪਤਾ, ਡਾ. ਵਰੁਣ ਜਿੰਦਲ, ਡਾ. ਐੱਮ ਐੱਲ ਬਾਘਲਾ, ਡਾ. ਰਮੇਸ਼, ਡਾ. ਮਯੂਰ ਅਤੇ ਡਾ. ਰਾਕੇਸ਼ ਮਿੱਤਲ ਮੌਜੂਦ ਸਨ। ਆਈ ਐੱਮ ਏ ਦੇ ਡਾਕਟਰਾਂ ਨੇ ਕਿਹਾ ਕਿ ਜੇ ਕਿਸੇ ਨੂੰ ਸ਼ਿਕਾਇਤ ਹੋਵੇ ਤਾਂ ਮਾਮਲਾ ਸਿੱਧਾ ਮੈਡੀਕਲ ਬੋਰਡ ਕੋਲ ਲਿਜਾਣਾ ਚਾਹੀਦਾ ਹੈ।

Advertisement
Advertisement
×