ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਵੇਕ ਚੈਰੀਟੇਬਲ ਸੁਸਾਇਟੀ ਵੱਲੋਂ ਹੋਮਿਓਪੈਥੀ ਤੇ ਅੱਖਾਂ ਦਾ ਜਾਂਚ ਕੈਂਪ

ਮਰੀਜ਼ਾਂ ਤੇ ਵਾਰਸਾਂ ਲਈ ਮੁਫ਼ਤ ਰਿਹਾਇਸ਼ ਤੇ ਲੰਗਰ ਦਾ ਕੀਤਾ ਪ੍ਰਬੰਧ
Advertisement

ਪੱਤਰ ਪ੍ਰੇਰਕ

ਜੈਤੋ, 11 ਜੁਲਾਈ

Advertisement

ਸਮਾਜਸੇਵੀ ਸੰਸਥਾ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ (ਸੰਤ ਜਲਾਲ ਵਾਲਿਆਂ ਦਾ ਅੱਖਾਂ ਦਾ ਹਸਪਤਾਲ) ਵਿੱਚ ਗੁਰੂ ਪੁੰਨਿਆਂ ਮੌਕੇ ਬ੍ਰਹਮਲੀਨ ਬਾਬਾ ਕਰਨੈਲ ਦਾਸ ਦੀ ਯਾਦ ਵਿੱਚ ਹੋਮਿਓਪੈਥੀ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਸਵਾਮੀ ਬ੍ਰਹਮ ਮੁਨੀ ਸ਼ਾਸ਼ਤਰੀ ਦੀ ਅਗਵਾਈ ਹੇਠ ਲਾਇਆ ਗਿਆ।

ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸੰਤ ਰਿਸ਼ੀ ਰਾਮ ਵੱਲੋਂ ਵਿਸ਼ੇਸ਼ ਮਹਿਮਾਨਾਂ ਨੂੰ ਗੁਲਦਸਤੇ ਭੇਟ ਕਰ ਕੇ ‘ਜੀ ਆਇਆਂ’ ਕਿਹਾ ਗਿਆ। ਸੰਤ ਰਿਸ਼ੀ ਰਾਮ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਵਿਸਥਾਰਤ ਚਰਚਾ ਕਰਦਿਆਂ ਕਿਹਾ ਕਿ ਹੁਣ ਤੱਕ ਹਜ਼ਾਰਾਂ ਦੀ ਗਿਣਤੀ ’ਚ ਮੁਫ਼ਤ ਮੈਡੀਕਲ ਕੈਂਪਾਂ ਸਮੇਤ ਹੋਰ ਕਾਰਜ ਕੀਤੇ ਜਾ ਚੁੱਕੇ ਹਨ।

ਕੈਂਪ ਦੌਰਾਨ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਦੀਪਕ ਗਰਗ, ਡਾ. ਭੁਪਿੰਦਰਪਾਲ ਕੌਰ, ਡਾ. ਮੋਨਿਕਾ ਬਲਿਆਨ ਅਤੇ ਡਾ. ਦੀਪਕ ਅਰੋੜਾ ਨੇ ਲਗਪਗ 350 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸੇ ਤਰ੍ਹਾਂ ਹੋਮਿਓਪੈਥੀ ਦੇ ਮਾਹਿਰ ਡਾ. ਗੀਤਿਕਾ ਧਵਨ ਅਤੇ ਉਨ੍ਹਾਂ ਦੇ ਸਹਾਇਕ ਗੁਰਸੇਵਕ ਸਿੰਘ ਨੇ ਕਰੀਬ 95 ਮਰੀਜ਼ਾਂ ਦੀ ਸਿਹਤ ਦਾ ਮੁਆਇਨਾ ਕੀਤਾ। ਹੋਮਿਓਪੈਥੀ ਅਤੇ ਅੱਖਾਂ ਦੀਆਂ ਦਵਾਈਆਂ ਮਰੀਜ਼ਾਂ ਨੂੰ ਕੈਂਪ ਵਿੱਚ ਮੁਫ਼ਤ ਦਿੱਤੀਆਂ ਗਈਆਂ। ਸੁਸਾਇਟੀ ਵੱਲੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਵਾਰਸਾਂ ਲਈ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਵੀ ਮੁਫ਼ਤ ਕੀਤਾ ਗਿਆ ਸੀ।

ਇਸ ਮੌਕੇ ਮਾਤਾ ਰਜਨੀ ਦੇਵੀ ਵਿਵੇਕ ਆਸ਼ਰਮ ਜੈਤੋ, ਹੈੱਡ ਗ੍ਰੰਥੀ ਰਾਮ ਸਿੰਘ, ਡੀਸੀ ਸਿੰਘ, ਡਾ. ਮੱਖਣ ਸਿੰਘ ਕਰੀਰਵਾਲੀ, ਮੇਜਰ ਸਿੰਘ ਗੋਂਦਾਰਾ, ਜਗਦੀਸ਼ ਸਿੰਘ, ਜਸਵਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ ਰੋੜੀਕਪੂਰਾ, ਸਤਵਿੰਦਰ ਸਿੰਘ ਅੰਗਰੋਈਆ, ਬਲੀ ਸਿੰਘ, ਮਨੀ ਸਿੰਘ, ਬਿੰਦਰ ਪਾਲ ਜੈਤੋ, ਤੇਜਿੰਦਰ ਸਿੰਘ ਬਰਾੜ, ਜਗਮੀਤ ਸਿੰਘ ਮੱਲਣ, ਅਮਨਦੀਪ ਸਿੰਘ ਜਿਗਰੀ  ਆਦਿ ਹਾਜ਼ਰ ਸਨ।

Advertisement