DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

High Voter Turnout: ਮਲਵਈਆਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ

ਬਠਿੰਡਾ, ਮੋਗਾ, ਮਾਨਸਾ, ਬਰਨਾਲਾ ਅਤੇ ਫਾਜ਼ਿਲਕਾ ’ਚ ਵੱਡੀ ਗਿਣਤੀ ਵੋਟਰਾਂ ਨੇ ਜਮਹੂਰੀ ਹੱਕ ਦੀ ਵਰਤੋਂ ਕੀਤੀ

  • fb
  • twitter
  • whatsapp
  • whatsapp
featured-img featured-img
ਬਠਿੰਡਾ ਵਿੱਚ ਕਤਾਰਾਂ ’ਚ ਖੜ੍ਹ ਕੇ ਆਪਣੀ ਵਾਰੀ ਉਡੀਕਦੇ ਹੋਏ ਵੋਟਰ। -ਫੋਟੋ: ਪਵਨ ਸ਼ਰਮਾ
Advertisement

ਨਗਰ ਨਿਗਮ ਬਠਿੰਡਾ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਹੋਈਆਂ ਚੋਣਾਂ ਇੱਕਾ-ਦੁੱਕਾ ਘਟਨਾਵਾਂ ਦੇ ਬਾਵਜੂਦ ਮੁਕੰਮਲ ਤੌਰ ’ਤੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ। ਜਾਣਕਾਰੀ ਮੁਤਾਬਕ ਸਭ ਤੋਂ ਵੱਧ ਤਣਾਅ ਬਠਿੰਡਾ ਸ਼ਹਿਰ ਦੇ ਵਾਰਡ ਨੰਬਰ 3 ਵਿੱਚ ਵੋਟਾਂ ਵਾਲੀ ਰਾਤ ਵੇਖਣ ਨੂੰ ਮਿਲਿਆ, ਜਿੱਥੇ ਦੋ ਧਿਰਾਂ ਵਿਚਾਲੇ ਤਕਰਾਰ ਤੋਂ ਬਾਅਦ ਕੁਝ ਗੱਡੀਆਂ ਦੀ ਭੰਨ-ਤੋੜ ਕੀਤੀ ਗਈ। ਇਹ ਟਕਰਾਅ ਇੱਕ ਆਜ਼ਾਦ ਉਮੀਦਵਾਰ ਅਤੇ ਮਹਿਤਾ ਗਰੁੱਪ ਨਾਲ ਜੁੜੇ ਸਮਰਥਕਾਂ ਵਿਚਕਾਰ ਹੋਣ ਦੀ ਗੱਲ ਆਖੀ ਜਾ ਰਹੀ ਹੈ। ਵਾਰਡ ਨੰਬਰ 13 ਵਿੱਚ ਵੀ ਚੋਣਾਂ ਦੌਰਾਨ ਤਣਾਅਪੂਰਨ ਹਾਲਾਤ ਬਣੇ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਪੁਲੀਸ ’ਤੇ ਪੱਖਪਾਤ ਕਰਨ ਦੇ ਦੋਸ਼ ਲਗਾਉਂਦਿਆਂ ਐੱਸ ਐੱਸ ਪੀ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਇਸੇ ਤਰ੍ਹਾਂ ਵਾਰਡ ਨੰਬਰ 21 ਵਿੱਚ ਇੱਕ ਕਾਂਗਰਸੀ ਵਰਕਰ ਵੱਲੋਂ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਵਿਰੋਧ ਕਰਨ ਦੀ ਘਟਨਾ ਵੀ ਸਾਹਮਣੇ ਆਈ। ਕੈਂਟ ਖੇਤਰ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਧਰਨਾ ਦਿੱਤਾ ਗਿਆ। ਇਸ ਦੌਰਾਨ ‘ਆਪ’ ਅਤੇ ਭਾਜਪਾ ਆਗੂਆਂ ਵਿਚਾਲੇ ਤਿੱਖੀ ਨੋਕ-ਝੋਕ ਨਾਲ ਆਹਮੋ-ਸਾਹਮਣੇ ਹੋ ਗਏ। ਇਸੇ ਤਰ੍ਹਾਂ ਭਗਤਾ ਨਗਰ ਪੰਚਾਇਤ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਵੱਲੋਂ ਕਾਂਗਰਸ ਦੇ ਗੁਰਪ੍ਰੀਤ ਕਾਂਗੜ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਜੰਮ ਕੇ ਭੜਾਸ ਕੱਢੀ। ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਐੱਸ ਐੱਸ ਪੀ ਡਾ. ਜਯੋਤੀ ਯਾਦਵ ਬੈਂਸ ਵੱਲੋਂ ਵੱਖ-ਵੱਖ ਪੋਲਿੰਗ ਬੂਥਾਂ, ਸਟਰੌਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਨਗਰ ਨਿਗਮ ਬਠਿੰਡਾ, ਨਗਰ ਕੌਂਸਲ ਭੁੱਚੋ ਮੰਡੀ, ਗੋਨਿਆਣਾ, ਰਾਮਾਂ, ਮੌੜ, ਕੋਟਫੱਤਾ ਅਤੇ ਸੰਗਤ ਦੇ ਨਾਲ-ਨਾਲ ਨਗਰ ਪੰਚਾਇਤ ਕੋਟਸ਼ਮੀਰ, ਲਹਿਰਾ ਮੁਹੱਬਤ, ਨਥਾਣਾ, ਭਗਤਾ ਭਾਈਕਾ, ਭਾਈ ਰੂਪਾ, ਕੋਠਾਗੁਰੂ, ਮਲੂਕਾ ਅਤੇ ਮਹਿਰਾਜ ਨਗਰ ਪੰਚਾਇਤਾਂ ਲਈ ਸ਼ਾਮ 5 ਵਜੇ ਤੱਕ ਕੁੱਲ 65.18 ਫ਼ੀਸਦੀ ਵੋਟ ਪੋਲਿੰਗ ਹੋਈ। ਸ਼ਾਮ 5 ਵਜੇ ਤਕ ਨਗਰ ਨਿਗਮ ਬਠਿੰਡਾ ਚੋਣਾਂ ਲਈ 58.12 ਫ਼ੀਸਦੀ, ਨਗਰ ਕੌਂਸਲ ਭੁੱਚੋ ਮੰਡੀ ਲਈ 81.85 ਫ਼ੀਸਦੀ, ਗੋਨਿਆਣਾ ਲਈ 76.96 ਫ਼ੀਸਦੀ, ਰਾਮਾਂ ਲਈ 75.28 ਫ਼ੀਸਦੀ, ਮੌੜ ਲਈ 75.28 ਫ਼ੀਸਦੀ, ਕੋਟਫੱਤਾ ਲਈ 80.29 ਫ਼ੀਸਦੀ ਅਤੇ ਸੰਗਤ ਲਈ 88.44 ਫ਼ੀਸਦੀ ਪੋਲਿੰਗ ਹੋਈ। ਨਗਰ ਪੰਚਾਇਤ ਕੋਟਸ਼ਮੀਰ ਲਈ 84.41 ਫ਼ੀਸਦੀ, ਲਹਿਰਾ ਮੁਹੱਬਤ ਲਈ 82.27 ਫ਼ੀਸਦੀ, ਨਥਾਣਾ ਲਈ 79.93 ਫ਼ੀਸਦੀ, ਭਗਤਾ ਭਾਈਕਾ ਲਈ 76.66 ਫ਼ੀਸਦੀ, ਭਾਈ ਰੂਪਾ ਲਈ 80.02 ਫ਼ੀਸਦੀ, ਕੋਠਾਗੁਰੂ ਲਈ 75.09 ਫ਼ੀਸਦੀ, ਮਲੂਕਾ ਲਈ 79.57 ਫ਼ੀਸਦੀ ਅਤੇ ਮਹਿਰਾਜ ਨਗਰ ਪੰਚਾਇਤ ਲਈ 76.50 ਫ਼ੀਸਦੀ ਵੋਟ ਪੋਲ ਹੋਈ।

ਅਬੋਹਰ (ਪੰਕਜ ਕੁਮਾਰ): ਨਗਰ ਨਿਗਮ ਅਬੋਹਰ ਦੀਆਂ ਚੋਣਾਂ ਦੌਰਾਨ ਵੋਟਰਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਨਗਰ ਨਿਗਮ ਅਬੋਹਰ ਵਿੱਚ ਕੁੱਲ 1,12,277 ਵੋਟਰਾਂ ਵਿੱਚੋਂ 67,419 ਵੋਟਾਂ ਪੋਲ ਹੋਈਆਂ, ਜਿਸ ਨਾਲ ਇੱਥੇ 60.05 ਫੀਸਦੀ ਵੋਟਿੰਗ ਦਰਜ ਕੀਤੀ ਗਈ।

Advertisement

ਤਪਾ ਮੰਡੀ (ਰੋਹਿਤ ਗੋਇਲ): ਨਗਰ ਕੌਂਸਲ ਤਪਾ ਮੰਡੀ ਦੀਆਂ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈਆਂ। ਸ਼ਹਿਰ ਦੇ 15 ਵਾਰਡਾਂ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੋਟਰਾਂ ਵਿੱਚ ਅੱਗੇ ਤੋਂ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਾਮ 5 ਵਜੇ ਤੱਕ ਤਪਾ ਮੰਡੀ ਵਿੱਚ 81.31 ਫ਼ੀਸਦੀ ਵੋਟਿੰਗ ਹੋਈ, ਜੋ ਬਰਨਾਲਾ ਜ਼ਿਲ੍ਹੇ ਵਿੱਚ ਹੋਈ ਨਗਰ ਨਿਗਮ ਅਤੇ ਦੋ ਹੋਰ ਨਗਰ ਕੌਂਸਲਾਂ ਭਦੌੜ ਅਤੇ ਧਨੌਲਾ ਤੋਂ ਵੱਧ ਹੈ।

Advertisement

ਜੋਗਾ (ਸ਼ੰਗਾਰਾ ਸਿੰਘ ਅਕਲੀਆ): ਨਗਰ ਪੰਚਾਇਤ ਜੋਗਾ ਦੀਆਂ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ। ਸ਼ਹਿਰ ਜੋਗਾ ਦੇ 13 ਵਾਰਡਾਂ ਤੋਂ ਚੋਣਾਂ ਲੜ ਰਹੇ ਵੱਖ-ਵੱਖ ਉਮੀਦਵਾਰਾਂ ਦੀ ਕਿਸਮਤ ਬੈਲੇਟ ਬਾਕਸਾਂ ਵਿੱਚ ਬੰਦ ਹੋ ਗਈ ਹੈ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਨਹਿਰੂ ਕਾਲਜ ਮਾਨਸਾ ਲਿਜਾਇਆ ਗਿਆ ਹੈ।

ਭੁੱਚੋ ਮੰਡੀ (ਪਵਨ ਗੋਇਲ): ਨਗਰ ਕੌਂਸਲ ਦੇ 13 ਵਾਰਡਾਂ ਵਿੱਚ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਕਿਸੇ ਵੀ ਪੋਲਿੰਗ ਸਟੇਸ਼ਨ ’ਤੇ ਲੜਾਈ ਝਗੜੇ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ। ਗਰਮੀ ਦੇ ਬਾਵਜੂਦ ਕੁੱਲ 83.8 ਫ਼ੀਸਦੀ ਵੋਟਿੰਗ ਹੋਈ ਹੈ।

ਚੋਣ ਆਬਜ਼ਰਵਰ ਨੇ ਪੋਲਿੰਗ ਬੂਥਾਂ ’ਤੇ ਜਾਇਜ਼ਾ ਲਿਆ

ਬਠਿੰਡਾ (ਪੱਤਰ ਪ੍ਰੇਰਕ): ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਅੱਜ ਹੋਈ ਵੋਟਿੰਗ ਦੇ ਨਿਰੀਖਣ ਸਬੰਧੀ ਚੋਣ ਆਬਜ਼ਰਵਰ ਹਰਸੁਹਿੰਦਰ ਪਾਲ ਸਿੰਘ ਬਰਾੜ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਦੇ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ ਗਿਆ। ਚੋਣ ਅਬਾਜ਼ਰਵਰ ਹਰਸੁਹਿੰਦਰ ਪਾਲ ਸਿੰਘ ਬਰਾੜ ਵੱਲੋਂ ਅੱਜ ਵੱਖ-ਵੱਖ ਪੋਲਿੰਗ ਬੂਥਾਂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ, ਮਾਰਕੀਟ ਕਮੇਟੀ ਭੁੱਚੋ ਤੇ ਗੁਰੂ ਨਾਨਕ ਸਕੂਲ ਭੁੱਚੋ ਆਦਿ ’ਚ ਬਣੇ ਬੂਥਾਂ ’ਤੇ ਪਹੁੰਚ ਕੇ ਪੋਲਿੰਗ ਬੂਥਾਂ ਦਾ ਨਿਰੀਖਣ ਕਰਦਿਆਂ ਪੋਲਿੰਗ ਸਟਾਫ਼ ਨਾਲ ਗੱਲਬਾਤ ਕੀਤੀ ਗਈ ਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ ਗਈ।

ਫਾਜ਼ਿਲਕਾ ’ਚ 63.44 ਫ਼ੀਸਦੀ ਵੋਟਿੰਗ

ਫਾਜ਼ਿਲਕਾ (ਪਰਮਜੀਤ ਸਿੰਘ): ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੌਰਾਨ ਜ਼ਿਲ੍ਹੇ ਵਿੱਚ ਸ਼ਾਂਤੀਪੂਰਵਕ ਵੋਟਾਂ ਪਾਉਣ ਲਈ ਜ਼ਿਲ੍ਹੇ ਦੇ ਵੋਟਰਾਂ ਅਤੇ ਚੋਣ ਡਿਊਟੀ ਮਿਹਨਤ ਨਾਲ ਨਿਭਾਉਣ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਯੋਗਦਾਨ ਸਦਕਾ ਹੀ ਫਾਜ਼ਿਲਕਾ ਜ਼ਿਲ੍ਹੇ ਵਿੱਚ ਕੁੱਲ 63.44 ਫ਼ੀਸਦੀ ਵੋਟ ਪਈ ਹੈ। ਉਨ੍ਹਾਂ ਦੱਸਿਆ ਕਿ ਵੋਟਿੰਗ ਦੌਰਾਨ ਜ਼ਿਲ੍ਹੇ ਦੀ ਨਗਰ ਨਿਗਮ ਅਬੋਹਰ ਵਿੱਚ 60.05 ਫ਼ੀਸਦੀ ਵੋਟਿੰਗ ਹੋਈ, ਇਸੇ ਤਰ੍ਹਾਂ ਨਗਰ ਕੌਂਸਲ ਫਾਜ਼ਿਲਕਾ ਵਿੱਚ 68.14 ਅਤੇ ਨਗਰ ਨਿਗਮ ਅਰਨੀਵਾਲਾ ਸ਼ੇਖ਼ ਸੁਭਾਨ ਵਿੱਚ 80.22 ਫ਼ੀਸਦੀ ਵੋਟਿੰਗ ਹੋਈ ਹੈ।

ਨਗਰ ਨਿਗਮ ਬਰਨਾਲਾ ਲਈ 63.50 ਫ਼ੀਸਦੀ ਵੋਟਿੰਗ

ਬਰਨਾਲਾ (ਰਵਿੰਦਰ ਰਵੀ/ਪ੍ਰਸ਼ੋਤਮ ਬੱਲੀ): ਜ਼ਿਲ੍ਹੇ ’ਚ ਨਗਰ ਨਿਗਮ ਬਰਨਾਲਾ ਚੋਣਾਂ ਲਈ 63.50 ਫ਼ੀਸਦੀ, ਧਨੌਲਾ 72.04 ਫ਼ੀਸਦੀ, ਤਪਾ 81.31 ਫ਼ੀਸਦੀ, ਭਦੌੜ 79.68 ਫ਼ੀਸਦੀ ਵੋਟਿੰਗ ਹੋਈ। ਡਿਪਟੀ ਕਮਿਸ਼ਨਰ ਨੇ ਹਰਪ੍ਰੀਤ ਸਿੰਘ ਦੱਸਿਆ ਕਿ ਵੋਟਾਂ ਦੀ ਗਿਣਤੀ 29 ਮਈ ਨੂੰ ਇਸ ਮੰਤਵ ਲਈ ਸਥਾਪਤ ਵੱਖ-ਵੱਖ ਗਿਣਤੀ ਕੇਂਦਰਾਂ ’ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਬਰਨਾਲਾ ਦੇ ਕੁੱਲ 84858 ਵੋਟਰ ਹਨ ਜਦਕਿ ਨਗਰ ਕੌਂਸਲ ਤਪਾ, ਭਦੌੜ, ਧਨੌਲਾ ਦੇ ਕੁੱਲ 45107 ਵੋਟਰ ਹਨ।

Advertisement
×