ਹੈਰੋਇਨ ਸਪਲਾਈ ਕਰਨ ਵਾਲਾ ਕਾਬੂ
ਨਾਥੂਸਰੀ ਚੌਪਟਾ ਪੁਲੀਸ ਥਾਣੇ ਦੀ ਕਾਗਦਾਨਾ ਪੁਲੀਸ ਚੌਕੀ ਨੇ ਕਾਗਦਾਨਾ ਖੇਤਰ ’ਚ ਮੁਲਜ਼ਮ ਕ੍ਰਿਸ਼ਨ ਲਾਲ ਉਰਫ਼ ਕੀਨੋ ਵਾਸੀ ਛੱਤਰੀਆ ਤੋਂ ਲਗਪਗ 70 ਲੱਖ ਰੁਪਏ ਦੀ 706 ਗ੍ਰਾਮ ਹੈਰੋਇਨ ਬਰਾਮਦ ਕਰਨ ਦੇ ਮਾਮਲੇ ਵਿੱਚ ਮੁੱਖ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਥੂਸਰੀ...
Advertisement
ਨਾਥੂਸਰੀ ਚੌਪਟਾ ਪੁਲੀਸ ਥਾਣੇ ਦੀ ਕਾਗਦਾਨਾ ਪੁਲੀਸ ਚੌਕੀ ਨੇ ਕਾਗਦਾਨਾ ਖੇਤਰ ’ਚ ਮੁਲਜ਼ਮ ਕ੍ਰਿਸ਼ਨ ਲਾਲ ਉਰਫ਼ ਕੀਨੋ ਵਾਸੀ ਛੱਤਰੀਆ ਤੋਂ ਲਗਪਗ 70 ਲੱਖ ਰੁਪਏ ਦੀ 706 ਗ੍ਰਾਮ ਹੈਰੋਇਨ ਬਰਾਮਦ ਕਰਨ ਦੇ ਮਾਮਲੇ ਵਿੱਚ ਮੁੱਖ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਥੂਸਰੀ ਚੌਪਟਾ ਥਾਣਾ ਦੇ ਇੰਚਾਰਜ ਇੰਸਪੈਕਟਰ ਰਾਧੇਸ਼ਿਆਮ ਨੇ ਦੱਸਿਆ ਕਿ ਗ੍ਰਿਫ਼ਤਾਰ ਸਪਲਾਇਰ ਦੀ ਪਛਾਣ ਓਮ ਪ੍ਰਕਾਸ਼ ਉਰਫ਼ ਪ੍ਰਕਾਸ਼ ਵਾਸੀ ਬਾਰੂ, ਥਾਣਾ ਰਸ਼ਮੀ ਜ਼ਿਲ੍ਹਾ ਚਿਤੌੜਗੜ੍ਹ ਰਾਜਸਥਾਨ ਵਜੋਂ ਹੋਈ ਹੈ। ਪੁਲੀਸ ਨੇ 28 ਅਕਤੂਬਰ ਨੂੰ ਗ੍ਰਿਫ਼ਤਾਰ ਕੀਤੇ ਕ੍ਰਿਸ਼ਨ ਲਾਲ ਤੋਂ ਪੁੱਛ ਪੜਤਾਲ ਮਗਰੋਂ ਓਮ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕੀਤਾ ਹੈ।
Advertisement
Advertisement
Advertisement
×

