DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Haryana Transport: ਰੂਟ ਪਰਮਿਟ ਅਰਜ਼ੀਆਂ ਦਾ ਮਾਮਲਾ ਭਖਿਆ

13 ਸਹਿਕਾਰੀ ਟਰਾਂਸਪੋਰਟ ਸਭਾਵਾਂ ਨੇ 24 ਰੂਟਾਂ ’ਤੇ 180 ਪਰਮਿਟਾਂ ਦੀ ਪ੍ਰਕਿਰਿਆ ’ਤੇ ਇਤਰਾਜ਼ ਜਤਾਇਆ; ਡੱਬਵਾਲੀ-ਮੱਤੜ ਰੂਟ 236 ਮੁੜ ਗਜ਼ਟ ਸੂਚੀ ’ਚੋਂ ਗਾਇਬ

  • fb
  • twitter
  • whatsapp
  • whatsapp
featured-img featured-img
ਪਰਮਿਟ ਪ੍ਰਕਿਰਿਆ ’ਤੇ ਇਤਰਾਜ਼ ਜਤਾਉਂਦੇ ਸਹਿਕਾਰੀ ਟਰਾਂਸਪੋਰਟ ਸੁਸਾਇਟੀਆਂ ਦੇ ਮੈਂਬਰ।
Advertisement
ਹਾਈ ਕੋਰਟ ਵਿੱਚ ਰੂਟ ਵਾਈਜ਼ ਪਰਮਿਟਾਂ ਦੀ ਵੱਧ ਤੋਂ ਵੱਧ ਗਿਣਤੀ ਤੈਅ ਕਰਨ ਅਤੇ ਅਰਜ਼ੀਆਂ ਤੋਂ ਪਹਿਲਾਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਦੇ ਸਰਕਾਰੀ ਭਰੋਸੇ ਦੇ ਬਾਵਜੂਦ ਹਰਿਆਣਾ ਵਿੱਚ ਬਿਨ੍ਹਾਂ ਖਾਮੀਆਂ ਸੁਧਾਰੇ ਰੂਟਾਂ ’ਤੇ ਪਰਮਿਟ ਅਰਜ਼ੀਆਂ ਮੰਗੇ ਜਾਣ ਦਾ ਮਾਮਲਾ ਭਖ ਗਿਆ ਹੈ। ਡੱਬਵਾਲੀ-ਮੱਤੜ ਰੂਟ 236 ਮੁੜ ਗਜ਼ਟ ਸੂਚੀ ’ਚੋਂ ਗਾਇਬ ਹੋਣ ਕਾਰਨ ਸਹਿਕਾਰੀ ਟਰਾਂਸਪੋਰਟ ਸੁਸਾਇਟੀਆਂ ਨੇ ਸਰਕਾਰ ਦੀ ਕਾਰਵਾਈ ’ਤੇ ਸਵਾਲ ਚੁੱਕੇ ਹਨ।

ਡੱਬਵਾਲੀ, ਔਢਾਂ, ਕਾਲਾਂਵਾਲੀ ਅਤੇ ਰੋੜੀ ਦੀਆਂ 13 ਸਹਿਕਾਰੀ ਟਰਾਂਸਪੋਰਟ ਸੁਸਾਇਟੀਆਂ ਨੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੂੰ ਸਾਂਝਾ ਇਤਰਾਜ਼ ਪੱਤਰ ਭੇਜਿਆ ਹੈ। ਉਨ੍ਹਾਂ ਨਵੇਂ ਪਰਮਿਟਾਂ ਤੋਂ ਪਹਿਲਾਂ ਰੂਟਾਂ ਦੀਆਂ ਖਾਮੀਆਂ ਦੂਰ ਕਰਨ, ਸਵਾਰੀਆਂ ਦੀ ਗਿਣਤੀ ਦੇ ਆਧਾਰ ’ਤੇ ਆਰਥਿਕ ਸਰਵੇਖਣ ਕਰਵਾਉਣ ਅਤੇ ਰੋਡਵੇਜ਼ ਤੇ ਨਿੱਜੀ ਬੱਸਾਂ ਦੇ ਪੁਰਾਣੇ-ਨਵੇਂ ਪਰਮਿਟਾਂ ਦਾ ਅਨੁਪਾਤ ਜਨਤਕ ਕਰਨ ਦੀ ਮੰਗ ਕੀਤੀ ਹੈ।

Advertisement

ਟਰਾਂਸਪੋਰਟ ਸੁਸਾਇਟੀਆਂ ਮੁਤਾਬਕ ਉਨ੍ਹਾਂ ਵੱਲੋਂ ਸੀਡਬਲਿਊਪੀ 5975/2025 ਦੀ ਸੁਣਵਾਈ ਦੌਰਾਨ ਸਰਕਾਰ ਨੇ ਖਾਮੀਆਂ ਸੁਧਾਰ ਰੂਟ ਪਰਮਿਟ ਗਿਣਤੀ ਤੈਅ ਕਰਨ ਦਾ ਭਰੋਸਾ ਦਿੱਤਾ ਸੀ। ਇਸ ਦੇ ਬਾਵਜੂਦ ਸਿਰਸਾ ਜ਼ਿਲ੍ਹੇ ਦੇ 24 ਰੂਟਾਂ ’ਤੇ ਕਰੀਬ 180 ਪਰਮਿਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਸਹਿਕਾਰੀ ਬੱਸ ਸੰਚਾਲਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਰੂਟਾਂ ’ਤੇ ਪਹਿਲਾਂ ਹੀ ਸਹਿਕਾਰੀ ਅਤੇ ਰੋਡਵੇਜ਼ ਦੀਆਂ ਬੱਸਾਂ ਚੱਲ ਰਹੀਆਂ ਹਨ।

Advertisement

ਗੁਰੂ ਨਾਨਕ ਟਰਾਂਸਪੋਰਟ ਸਹਿਕਾਰੀ ਸੁਸਾਇਟੀ ਦੇ ਚਮਨਦੀਪ ਕੁਲਾਰ ਤੇ ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਬਿਨਾਂ ਜ਼ਮੀਨੀ ਜਾਂਚ ਵੱਧ ਪਰਮਿਟ ਜਾਰੀ ਹੋਣ ਨਾਲ ਪੁਰਾਣੇ ਅਤੇ ਨਵੇਂ ਅਪਰੇਟਰਾਂ ਲਈ ਸਮੁੱਚਾ ਕਾਰੋਬਾਰ ਘਾਟੇ ਦਾ ਸੌਦਾ ਬਣ ਸਕਦਾ ਹੈ। ਜਸਪ੍ਰੀਤ ਸਿੰਘ ਤੇ ਮਲਕੀਤ ਸਿੰਘ ਨੇ ਕਿਹਾ ਕਿ ਰੂਟ 236 ਹਟਣ ਨਾਲ ਡੱਬਵਾਲੀ-ਕਾਲਾਂਵਾਲੀ ਖੇਤਰ ਦੇ 21 ਪਿੰਡਾਂ ਦੀ ਬੱਸ ਸੇਵਾ ਪ੍ਰਭਾਵਿਤ ਹੋ ਸਕਦੀ ਹੈ। ਅਪਰੇਟਰਾਂ ਨੇ ਚਿਤਾਵਨੀ ਦਿੱਤੀ ਕਿ ਮਸਲਾ ਹੱਲ ਨਾ ਹੋਇਆ ਤਾਂ ਉਹ ਮੁੜ ਹਾਈ ਕੋਰਟ ਦਾ ਰੁਖ ਕਰਨਗੇ।

Advertisement
×