ਪੰਜਾਬ ਰੋਡਵੇਜ਼ ਮੁਲਾਜ਼ਮਾਂ ’ਤੇ ਹੱਕ ’ਚ ਨਿੱਤਰੇ ਹਰਿਆਣਾ ਦੇ ਕਰਮਚਾਰੀ
ਹਰਿਆਣਾ ਰੋਡਵੇਜ਼ ਯੂਨੀਅਨ (ਸਾਂਝਾ ਮੋਰਚਾ) ਦੇ ਬੈਨਰ ਹੇਠ ਸਿਰਸਾ ਡਿਪੂ ਦੇ ਰੋਡਵੇਜ ਕਰਮਚਾਰੀਆਂ ਨੇ ਪੰਜਾਬ ਪੁਲੀਸ ਵੱਲੋਂ ਪੰਜਾਬ ਰੋਡਵੇਜ਼ ਕਰਮਚਾਰੀਆਂ ’ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿੰਦਾ ਕੀਤੀ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਪੰਜਾਬ ਰੋਡਵੇਜ਼ ਯੂਨੀਅਨ ਦੇ ਨੇਤਾਵਾਂ ਦੀ ਗ੍ਰਿਫਤਾਰੀ ’ਤੇ ਰੋਹ ਦਾ ਪ੍ਰਗਟਾਵਾ ਕੀਤਾ। ਸਾਂਝਾ ਮੋਰਚਾ ਕਰਮਚਾਰੀਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਰੋਡਵੇਜ਼ ਯੂਨੀਅਨ ਦੇ ਨੇਤਾਵਾਂ ਨੂੰ ਜਲਦੀ ਰਿਹਾਅ ਨਹੀਂ ਕੀਤਾ ਗਿਆ ਤਾਂ ਹਰਿਆਣਾ ਰੋਡਵੇਜ਼ ਕਰਮਚਾਰੀ ਸਾਂਝਾ ਮੋਰਚਾ ਦੇ ਹੁਕਮਾਂ ’ਤੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਡਿਪੂਆਂ ਦੇ ਗੇਟ ਬੰਦ ਕਰ ਦੇਣਗੇ ਅਤੇ ਇਸ ਮੁੱਦੇ ’ਤੇ ਹਰਿਆਣਾ ਵਿੱਚ ਵੀ ਵਿਰੋਧ ਵੱਡੇ ਪੱਧਰ ’ਤੇ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਸ਼ੇਰ ਸਿੰਘ ਖੋਡ, ਲੱਡੂ ਰਾਮ ਲੂਨਾ, ਚਮਨ ਸਵਾਮੀ, ਸ਼ਿਵਰਾਜ ਬਰਾੜ, ਕੁਲਦੀਪ, ਸਤਵੀਰ ਕੱੜਵਾਸਰਾ, ਸੁਰਿੰਦਰ ਰਾਣੀਆਂ, ਮਦਨ ਖੋਥ, ਮਹਿੰਦਰ, ਕੁਲਵਿੰਦਰ ਕੋਟਲੀ, ਸੁਰਿੰਦਰ ਬੈਰਾਗੀ, ਵਿਨੋਦ, ਸੁਰੇਸ਼, ਆਦਿ ਸਮੇਤ ਕਈ ਰੋਡਵੇਜ ਮੁਲਾਜ਼ਮ ਹਾਜ਼ਰ ਸਨ।
