DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਿਆਣਾ ਕ੍ਰਿਕਟ ਅਕੈਡਮੀ ਨੇ ਬੀ ਬੀ ਸੀ ਨੋਇਡਾ ਨੂੰ ਹਰਾਇਆ

ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ 9ਵਾਂ ਚੈਲੇਂਜਰਜ਼ ਕੱਪ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਕਲੱਬ ਦੇ ਆਗੂ ਜਤਿੰਦਰ ਆਗਰਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਬੀ ਬੀ ਸੀ ਨੋਇਡਾ ਅਤੇ ਹਰਿਆਣਾ ਕ੍ਰਿਕਟ ਅਕੈਡਮੀ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ।...

  • fb
  • twitter
  • whatsapp
  • whatsapp
featured-img featured-img
ਹਰਿਆਣਾ ਕਿ੍ਰਕਟ ਅਕੈਡਮੀ ਦੀ ਟੀਮ ਜੇਤੂ ਟਰਾਫ਼ੀ ਹਾਸਲ ਕਰਦੀ ਹੋਈ। -ਫੋਟੋ: ਮਾਨ
Advertisement
ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ 9ਵਾਂ ਚੈਲੇਂਜਰਜ਼ ਕੱਪ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਕਲੱਬ ਦੇ ਆਗੂ ਜਤਿੰਦਰ ਆਗਰਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਬੀ ਬੀ ਸੀ ਨੋਇਡਾ ਅਤੇ ਹਰਿਆਣਾ ਕ੍ਰਿਕਟ ਅਕੈਡਮੀ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਫਾਈਨਲ ਮੈਚ ਹਰਿਆਣਾ ਕ੍ਰਿਕਟ ਅਕੈਡਮੀ ਨੇ 17 ਰਨ ਨਾਲ ਜਿੱਤਿਆ। ਮੈਚ ਦੌਰਾਨ ਕੁਮੈਂਟਰੀ ਅਜੇ ਸਰਮੇਘਾ (ਜੰਮੂ), ਵਿਸ਼ਾਲ ਵਿੱਕੀ ਅਤੇ ਸ਼ੌਂਟੀ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੌਕਿਆਂ ਅਤੇ ਵਿਕਟਾਂ ’ਤੇ ਦਰਸ਼ਕਾਂ ਵੱਲੋਂ ਹਜ਼ਾਰਾਂ ਰੁਪਏ ਦੇ ਇਨਾਮ ਵੀ ਰੱਖੇ ਗਏ।

ਇਸ ਮੌਕੇ ਮੰਗਤ ਰਾਮ ਬਾਂਸਲ ਆਪਣੇ ਬੇਟੇ ਨਾਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਨ੍ਹਾਂ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਜੇਤੂ ਟੀਮ ਨੂੰ ਟਰਾਫ਼ੀ ਤੇ ਇਨਾਮ ਰਾਸ਼ੀ ਭੇਟ ਕੀਤੀ। ਟੂਰਨਾਮੈਂਟ ਵਿੱਚ ਮਾਨਸਾ ਦੇ ਪੁਰਾਣੇ ਕ੍ਰਿਕਟਰਾਂ, ਫਾਊਂਡਰ ਕ੍ਰਿਕਟਰ ਜਤਿੰਦਰ ਅਗਰਾ ਦੇ ਆਸ਼ੀਰਵਾਦ ਨਾਲ-ਨਾਲ ਡਾਕਟਰਾਂ, ਪ੍ਰੋਫੈਸਰਾਂ, ਵਕੀਲਾਂ, ਅਧਿਆਪਕਾਂ ਅਤੇ ਵੱਖ-ਵੱਖ ਖੇਡਾਂ ਨਾਲ ਜੁੜੇ ਖਿਡਾਰੀਆਂ ਨੇ ਭਾਗ ਲਿਆ। ਕੁੱਲ 16 ਟੀਮਾਂ ਦੇ ਲਗਭਗ 250 ਖਿਡਾਰੀਆਂ ਨੇ ਟੂਰਨਾਮੈਂਟ ਵਿੱਚ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਆਈ ਪੀ ਐੱਲ ਅਤੇ ਰਣਜੀ ਟਰਾਫ਼ੀ ਵਿੱਚ ਖੇਡ ਚੁੱਕੇ ਖਿਡਾਰੀ ਵੀ ਸ਼ਾਮਲ ਸਨ।

Advertisement

ਇਸ ਮੌਕੇ ਮੈਡੀਕਲ ਰਿਪ੍ਰੀਜੈਂਟੇਟਿਵ ਐਸੋਸੀਏਸ਼ਨ ਦੀ ਟੀਮ ਵੱਲੋਂ ਸ਼ੈਮੀ ਕੁਮਾਰ, ਹਰਸ਼ ਮਿੱਧਾ ਅਤੇ ਬਿੰਦਰ ਨੇ ਟੂਰਨਾਮੈਂਟ ਵਿੱਚ ਫਸਟ ਏਡ ਦੀ ਸੇਵਾ ਨਿਭਾਈ। ਇਸ ਮੌਕੇ ਵਿਨੈ ਪਾਲ ਗਿੱਲ, ਭਗਵਾਨ ਸਿੰਘ, ਜਗਮੋਹਨ ਧਾਲੀਵਾਲ, ਗੁਰਪ੍ਰੀਤ ਮੋਨੀ, ਸਹਿਜਪ੍ਰੀਤ ਸਿੰਘ, ਪਰਮਿੰਦਰ ਝੋਟਾ, ਨਵਜੋਤ ਲਾਡੀ, ਚਰਨਪ੍ਰੀਤ ਗਰੇਵਾਲ, ਦਲਬੀਰ ਬਿੱਟੂ, ਕੇਵਲ ਸ਼ਰਮਾ, ਮਨੂ ਸ਼ਰਮਾ ਤੇ ਬੱਬੂ ਵੱਲੋਂ ਮਾਨਸਾ ਵਾਸੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।

Advertisement

Advertisement
×