Haryana Civil Services: ਮਾਨਸਾ ਦੀ ਕਰੀਮੀ ਗਰਗ ਦਾ ਐੱਚ ਸੀ ਐੱਸ ਦੀ ਪ੍ਰੀਖਿਆ ’ਚੋਂ ਚੌਥਾ ਰੈਂਕ
ਸ਼ਹਿਰ ਦੇ ਵਾਰਡ ਨੰਬਰ-10 ਦੀ ਕਰੀਮੀ ਗਰਗ ਪੁੱਤਰੀ ਰਾਜ ਕੁਮਾਰ ਗਰਗ ਨੇ ਹਰਿਆਣਾ ਸਿਵਲ ਸਰਵਿਸਿਜ਼ (ਅੱੈਚ ਸੀ ਐੱਸ) ਪ੍ਰੀਖਿਆ ਵਿੱਚ ਸੂਬੇ ਭਰ ’ਚੋਂ ਚੌਥਾ ਰੈਂਕ ਹਾਸਲ ਕੀਤਾ ਹੈ। ਉਸ ਨੇ ਹਰਿਆਣਾ ਅਤੇ ਪੰਜਾਬ ਸਿਵਲ ਸਰਵਿਸਿਜ਼ ਵਿੱਚ ਦੋਨੇਂ ਪ੍ਰੀਖਿਆਵਾਂ ਦਿੱਤੀਆਂ ਸਨ।...
Advertisement
ਸ਼ਹਿਰ ਦੇ ਵਾਰਡ ਨੰਬਰ-10 ਦੀ ਕਰੀਮੀ ਗਰਗ ਪੁੱਤਰੀ ਰਾਜ ਕੁਮਾਰ ਗਰਗ ਨੇ ਹਰਿਆਣਾ ਸਿਵਲ ਸਰਵਿਸਿਜ਼ (ਅੱੈਚ ਸੀ ਐੱਸ) ਪ੍ਰੀਖਿਆ ਵਿੱਚ ਸੂਬੇ ਭਰ ’ਚੋਂ ਚੌਥਾ ਰੈਂਕ ਹਾਸਲ ਕੀਤਾ ਹੈ। ਉਸ ਨੇ ਹਰਿਆਣਾ ਅਤੇ ਪੰਜਾਬ ਸਿਵਲ ਸਰਵਿਸਿਜ਼ ਵਿੱਚ ਦੋਨੇਂ ਪ੍ਰੀਖਿਆਵਾਂ ਦਿੱਤੀਆਂ ਸਨ। ਕਰੀਮੀ ਗਰਗ ਦੀ ਇਸ ਉਪਲਬੱਧੀ ਕਾਰਨ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਉਸ ਦੇ ਪਿਤਾ ਰਾਜ ਕੁਮਾਰ ਗਰਗ ਆੜ੍ਹਤ ਦਾ ਕੰਮ ਕਰਦੇ ਹਨ ਜਦੋਂਕਿ ਮਾਤਾ ਆਸ਼ਾ ਰਾਣੀ ਘਰੇਲੂ ਔਰਤ ਹੈ। ਉਸ ਦਾ ਵੱਡਾ ਭਰਾ ਅਤੇ ਭਰਜਾਈ ਬੰਗਲੁਰੂ ਵਿੱਚ ਨੌਕਰੀ ਕਰਦੇ ਹਨ। ਕਰੀਮੀ ਗਰਗ ਨੇ ਦਸਵੀਂ ਮਾਨਸਾ ਦੇ ਡੀ ਏ ਵੀ ਸਕੂਲ, 11ਵੀਂ ਅਤੇ 12ਵੀਂ ਚੰਡੀਗੜ੍ਹ ਵਿੱਚ ਕਰਨ ਤੋਂ ਬਾਅਦ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਆਰੰਭ ਦਿੱਤੀ ਸੀ।
ਵਿਧਾਇਕ ਡਾ. ਵਿਜੈ ਸਿੰਗਲਾ, ਨਗਰ ਕੌਂਸਲ ਪ੍ਰਧਾਨ ਭੂਸ਼ਨ ਮੱਤੀ ਨੇ ਵੀ ਕਰੀਮੀ ਨੂੰ ਵਧਾਈਆਂ ਦਿੱਤੀਆਂ।
Advertisement
Advertisement
Advertisement
×

