DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਘਰ ਵਿੱਚੋਂ ਅੱਧਾ ਕਿਲੋ ਚਾਂਦੀ ਚੋਰੀ

ਇੱਥੋਂ ਦੀ ਗੁਦਰਾਣਾ ਰੋਡ ’ਤੇ ਸੰਗਮ ਪੈਲੇਸ ਗਲੀ ਵਿੱਚ ਬੰਦ ਘਰ ਵਿੱਚੋਂ ਚੋਰ ਨੇ ਅੱਧਾ ਕਿਲੋ ਚਾਂਦੀ ਅਤੇ ਮੋਬਾਈਲ ਫੋਨ ਚੋਰੀ ਕਰ ਲਿਆ। ਚੋਰੀ ਦੀ ਸੂਚਨਾ ਮਿਲਣ ’ਤੇ ਡਾਇਲ 112 ਟੀਮ, ਥਾਣਾ ਕਾਲਾਂਵਾਲੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਮਕਾਨ ਮਾਲਕ...

  • fb
  • twitter
  • whatsapp
  • whatsapp
featured-img featured-img
ਕਾਲਾਂਵਾਲੀ ’ਚ ਚੋਰੀ ਬਾਰੇ ਜਾਣਕਾਰੀ ਲੈਂਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੰਨੀਵਾਲੀਆ
Advertisement

ਇੱਥੋਂ ਦੀ ਗੁਦਰਾਣਾ ਰੋਡ ’ਤੇ ਸੰਗਮ ਪੈਲੇਸ ਗਲੀ ਵਿੱਚ ਬੰਦ ਘਰ ਵਿੱਚੋਂ ਚੋਰ ਨੇ ਅੱਧਾ ਕਿਲੋ ਚਾਂਦੀ ਅਤੇ ਮੋਬਾਈਲ ਫੋਨ ਚੋਰੀ ਕਰ ਲਿਆ। ਚੋਰੀ ਦੀ ਸੂਚਨਾ ਮਿਲਣ ’ਤੇ ਡਾਇਲ 112 ਟੀਮ, ਥਾਣਾ ਕਾਲਾਂਵਾਲੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਮਕਾਨ ਮਾਲਕ ਤੇ ਆਲੇ ਦੁਆਲੇ ਦੇ ਲੋਕਾਂ ਤੋਂ ਚੋਰੀ ਸਬੰਧੀ ਜਾਣਕਾਰੀ ਇਕੱਠੀ ਕੀਤੀ।

ਮਕਾਨ ਮਾਲਕ ਰਾਜਾ ਰਾਮ ਦੀ ਪਤਨੀ ਕਿਰਨਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸਵੇਰੇ 11 ਵਜੇ ਰਿਸ਼ਤੇਦਾਰਾਂ ਦੇ ਘਰ ਅਫਸੋਸ ਕਰਨ ਲਈ ਪਿੰਡ ਭੰਗੂ ਗਿਆ ਹੋਇਆ ਸੀ। ਜਦੋਂ ਉਹ ਦੁਪਹਿਰੇ 2 ਵਜੇ ਦੇ ਕਰੀਬ ਵਾਪਸ ਆਏ ਤਾਂ ਉਨ੍ਹਾਂ ਨੇ ਆਪਣੇ ਘਰ ਦੇ ਨਾਲ ਲੱਗਦੇ ਬੰਦ ਘਰ ਵਿੱਚੋਂ ਇੱਕ ਵਿਅਕਤੀ ਨੂੰ ਕੰਧ ਟੱਪ ਕੇ ਭੱਜਦਿਆਂ ਦੇਖਿਆ। ਜਦੋਂ ਉਹ ਅੰਦਰ ਗਏ ਤਾਂ ਉਨ੍ਹਾਂ ਨੇ ਅਲਮਾਰੀ ਦਾ ਸਮਾਨ ਖਿੰਡਿਆ ਹੋਇਆ ਪਾਇਆ ਜਿਸ ਵਿੱਚੋਂ ਅੱਧਾ ਕਿਲੋ ਚਾਂਦੀ ਅਤੇ ਇੱਕ ਮੋਬਾਈਲ ਫੋਨ ਗਾਇਬ ਸੀ। ਫਿਰ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਚੌਕੀ ਇੰਚਾਰਜ ਚੰਦਨ ਸਿੰਘ ਅਤੇ ਡਾਈਲ 112 ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਣਕਾਰੀ ਇਕੱਠੀ ਕੀਤੀ। ਚੌਕੀ ਇੰਚਾਰਜ ਚੰਦਨ ਸਿੰਘ ਨੇ ਦੱਸਿਆ ਕਿ ਪੁਲੀਸ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ।

Advertisement

Advertisement
Advertisement
×