Commonwealth Games ਵਿੱਚ Guru Kashi University ਦੀ Gyaneshwari Yadav ਨੇ Weightlifting ਵਿੱਚ ਜਿੱਤਿਆ Silver Medal
ਗਲਾਸਗੋ ਵਿੱਚ ਹੋ ਰਹੀਆਂ 23ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੀ ਵੇਟਲਿਫਟਰ ਗਿਆਨੇਸ਼ਵਰੀ ਯਾਦਵ ਨੇ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਮਹਿਲਾ ਵੇਟਲਿਫਟਿੰਗ ਵਿੱਚ ਗਿਆਨੇਸ਼ਵਰੀ ਨੇ ਸਨੈਚ ਵਿੱਚ 88 ਅਤੇ ਕਲੀਨ ਐਂਡ ਜਰਕ...
ਗਲਾਸਗੋ ਵਿੱਚ ਹੋ ਰਹੀਆਂ 23ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੀ ਵੇਟਲਿਫਟਰ ਗਿਆਨੇਸ਼ਵਰੀ ਯਾਦਵ ਨੇ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਮਹਿਲਾ ਵੇਟਲਿਫਟਿੰਗ ਵਿੱਚ ਗਿਆਨੇਸ਼ਵਰੀ ਨੇ ਸਨੈਚ ਵਿੱਚ 88 ਅਤੇ ਕਲੀਨ ਐਂਡ ਜਰਕ ਵਿੱਚ 111 ਕਿਲੋਗ੍ਰਾਮ ਭਾਰ ਚੁੱਕਿਆ। ਉਸ ਨੇ ਕੁੱਲ 199 ਕਿਲੋਗ੍ਰਾਮ ਭਾਰ ਚੁੱਕ ਕੇ ਇਹ ਪ੍ਰਾਪਤੀ ਕੀਤੀ। ਇਸ ਵਰਗ ਵਿੱਚ ਨਾਇਜੀਰੀਆ ਦੀ ਉਨੋਮ ਉਸੋਕਾ ਦੀਦੀਨ ਨੇ 206 ਕਿਲੋਗ੍ਰਾਮ ਨਾਲ ਸੋਨ ਤਗ਼ਮਾ ਅਤੇ ਇੰਗਲੈਂਡ ਦੀ ਜੈਸਿਕਾ ਗਾਰਡਨ ਬਰਾਊਨ ਨੇ 188 ਕਿਲੋਗ੍ਰਾਮ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।
ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਗਿਆਨੇਸ਼ਵਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਸਖ਼ਤ ਮਿਹਨਤ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਖਿਡਾਰੀਆਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਰਹਿਣਗੀਆਂ। ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਇਸ ਪ੍ਰਾਪਤੀ ਨੂੰ ਮਹਿਲਾ ਸ਼ਕਤੀਕਰਨ ਲਈ ਪ੍ਰੇਰਨਾਦਾਇਕ ਦੱਸਿਆ। ਡਾਇਰੈਕਟਰ ਖੇਡਾਂ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਯੂਨੀਵਰਸਿਟੀ ਦੇ ਹੋਰ ਖਿਡਾਰੀਆਂ ਤੋਂ ਵੀ ਤਗ਼ਮੇ ਜਿੱਤਣ ਦੀ ਉਮੀਦ ਜਤਾਈ।

