ਹੋਣਹਾਰ ਵਿਦਿਆਰਥੀਆਂ ਦਾ ਗੁਰਦੁਆਰਾ ਰਾਮਸਰ ਕਮੇਟੀ ਵੱਲੋਂ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਧਨੌਲਾ/ਬਰਨਾਲਾ, 6 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ, ਅਤੇ ਸੀਬੀਐੱਸਈ ਦੇ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ ’ਚੋਂ ਧਨੌਲਾ ਦੇ ਮੱਲ੍ਹਾਂ ਮਾਰਨ ਵਿਦਿਆਰਥੀਆਂ ਨੂੰ ਗੁਰਦੁਆਰਾ ਰਾਮਸਰ ਪ੍ਰਬੰਧਕ ਕਮੇਟੀ ਵੱਲੋਂ ਨਗਦ ਰਾਸ਼ੀ ਨਾਲ ਸਨਮਾਨ ਕੀਤਾ। ਕਮੇਟੀ ਦੇ ਪ੍ਰਧਾਨ ਸੁਖਰਾਜ ਸਿੰਘ ਪੰਧੇਰ, ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਕਿਹਾ ਕਿ ਧਨੌਲਾ ਦੇ ਅਮਨਿੰਦਰ ਸਿੰਘ ਨੇ ਦਸਵੀਂ ਜਮਾਤ ਵਿੱਚੋਂ ਜ਼ਿਲ੍ਹੇ ’ਚ ਪਹਿਲੇ ਸਥਾਨ, 650/632 ਪ੍ਰਾਪਤ ਕੀਤਾ, ਅਤੇ ਪ੍ਰਭਲੀਨ ਕੌਰ ਨੇ ਦਸਵੀਂ ਕਲਾਸ ਸੀਬੀਐੱਸਸੀ, ਬੋਰਡ ਵਿਚੋਂ 500/474 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅਤੇ ਗੁਰਵਿੰਦਰ ਸਿੰਘ ਨੇ ਅੱਠਵੀਂ ਕਲਾਸ ਵਿੱਚੋਂ 600/578 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੱਤਰ ਇੰਦਰਜੀਤ ਸਿੰਘ ਨੇ ਕਿਹਾ ਕਿ ਅਮਨਿੰਦਰ ਸਿੰਘ ਨੇ ਪੜ੍ਹਾਈ ਵਿੱਚ ਹੀ ਨਾਮਣਾ ਨਹੀਂ ਖੱਟਿਆ ਸਗੋਂ ਉਸ ਨੇ ਕਲਾ ਦੇ ਖੇਤਰ ਚਿੱਤਰਕਾਰੀ ਰਾਹੀਂ ਵੱਖ ਵੱਖ ਖੂਬਸੂਰਤ ਤਸਵੀਰਾ ਬਣਾ ਆਪਣਾ ਨਾਮ ਬਣਾਇਆ ਹੈ, ਜੋ ਕਿ ਨਗਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਮੌਕੇ ਮੀਤ ਪ੍ਰਧਾਨ ਜਗਮੇਲ ਸਿੰਘ, ਜਤਿੰਦਰ ਸਿੰਘ ਜੋਗਾ, ਅਮਰਜੀਤ ਸਿੰਘ, ਪੂਰਨ ਸਿੰਘ, ਸਰਦਾਰਾ ਸਿੰਘ, ਹਰਿੰਦਰਜੀਤ ਸਿੰਘ ਢੀਂਡਸਾ, ਗੁਰਨਾਮ ਸਿੰਘ, ਗ੍ਰੰਥੀ ਰਾਜਵਿੰਦਰ ਸਿੰਘ, ਬਲਵਿੰਦਰ ਸਿੰਘ ਜੱਸੜਵਾਲੀਆਂ, ਡਿੰਪੀ ਕੰਗ, ਹੰਸਾ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਅਮਨਿੰਦਰ ਸਿੰਘ ਪੁੱਤਰ ਤਲਵਿੰਦਰ ਸਿੰਘ ਨੂੰ ਪਹਿਲਾਂ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਸਨਮਾਨਿਤ ਕਰ ਚੁੱਕੇ ਹਨ।