DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

gurdwara management: ਫਫੜੇ ਭਾਈਕੇ ’ਚ ਹਾਲਾਤ ਤਣਾਅਪੂਰਨ

ਗੁਰਦੁਆਰੇ ਦੇ ਚੜ੍ਹਾਵੇ ਤੋਂ ਪਿੰਡ ਵਾਸੀ ਤੇ ਸ਼੍ਰੋਮਣੀ ਕਮੇਟੀ ਆਹਮੋ-ਸਾਹਮਣੇ

  • fb
  • twitter
  • whatsapp
  • whatsapp
featured-img featured-img
ਫਫੜੇ ਭਾਈਕੇ ਵਿੱਚ ਪਿੰਡ ਵਾਸੀਆਂ ਨੂੰ ਸ਼ਾਂਤ ਰਹਿਣ ਲਈ ਆਖਦਾ ਹੋਇਆ ਇੱਕ ਆਗੂ।
Advertisement

ਇੱਥੋਂ ਨੇੜਲੇ ਪਿੰਡ ਫਫੜੇ ਭਾਈਕੇ ਦੇ ਇਤਿਹਾਸਕ ਗੁਰਦੁਆਰਾ ‘ਭਾਈ ਬਹਿਲੋ ਸਭ ਤੋਂ ਪਹਿਲੋਂ’ ਦੇ ਗੋਲਕ ਤੋਂ ਅੱਜ ਮਾਹੌਲ ਤਣਾਅਪੂਰਨ ਹੋ ਗਿਆ ਹੈ। ਪਿੰਡ ਵਾਸੀਆਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸੀ ਜੀ ਪੀ ਸੀ) ਦੇ ਬੰਦੇ 30 ਦੇ ਕਰੀਬ ਗੱਡੀਆਂ ’ਚ ਹਥਿਆਰਾਂ ਨਾਲ ਲੈਸ ਹੋ ਕੇ ਆਏ ਤੇ ਗੋਲਕ ਚੁੱਕਣ ਦੀ ਕੋਸ਼ਿਸ਼ ਕੀਤੀ। ਪਿੰਡ ਵਾਸੀਆਂ ਦੇ ਵਿਰੋਧ ਕਾਰਨ ਸਵੇਰ ਵੇਲੇ ਹੀ ਤਣਾਅ ਦਾ ਮਾਹੌਲ ਬਣ ਗਿਆ। ਇਹ ਗੁਰੂਘਰ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ ਅਤੇ ਲੰਬੇ ਸਮੇਂ ਤੋਂ ਇਸ ਦੇ ਚੜ੍ਹਾਵੇ ਨੂੰ ਸ਼੍ਰੋਮਣੀ ਕਮੇਟੀ ਹੀ ਲਿਜਾਂਦੀ ਹੈ, ਪਰ ਹੁਣ ਸਥਾਨਕ ਕਮੇਟੀ ਵਿਰੋਧ ’ਚ ਖੜ੍ਹ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਿੰਡ ਵਿੱਚ ਕੁੜੀਆਂ ਲਈ ਵਿਸ਼ੇਸ਼ ਸਕੂਲ ਅਤੇ ਕਾਲਜ ਸਣੇ ਕਈ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਹੋਈਆਂ ਹਨ।

ਪਿੰਡ ਵਿੱਚ ਹਰ ਸਾਲ ਤਿੰਨ ਰੋਜ਼ਾ ਸਾਲਾਨਾ ਮੇਲਾ ਲੱਗਦਾ ਹੈ, ਇਸ ਵਿੱਚ ਵੱਡੇ ਪੱਧਰ ’ਤੇ ਇਲਾਕੇ ਦੇ ਲੋਕ ਗੁਰੂਘਰ ਵਿੱਚ ਨਤਮਸਤਕ ਹੁੰਦੇ ਹਨ। ਅਮਰੀਕ ਸਿੰਘ, ਸਤਵੰਤ ਸਿੰਘ, ਇਕਬਾਲ ਸਿੰਘ ਤੇ ਸੋਹਣ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਇੱਥੇ ਲੱਗਣ ਵਾਲਾ ਸਾਲਾਨਾ ਮੇਲਾ ਸਮਾਪਤ ਹੋਇਆ ਹੈ ਅਤੇ ਅੱਜ ਬੁੱਧਵਾਰ ਨੂੰ ਚੜ੍ਹਾਵੇ ਲਈ ਐੱਸ ਜੀ ਪੀ ਸੀ ਦੀ ਟੀਮ ਦੇ ਸੈਂਕੜੇ ਵਿਅਕਤੀ 30 ਦੇ ਕਰੀਬ ਗੱਡੀਆਂ ਭਰ ਕੇ ਹਥਿਆਰ ਸਣੇ ਗੋਲਕ ਚੁੱਕਣ ਪੁੱਜੇ ਸਨ। ਉਨ੍ਹਾਂ ਕਥਿਤ ਤੌਰ ’ਤੇ ਦੋਸ਼ ਲਾਇਆ ਕਿ ਐੱਸ ਜੀ ਪੀ ਸੀ ਦੇ ਬੰਦਿਆਂ ਨੇ ਇਕ ਬਜ਼ੁਰਗ ’ਤੇ ਬੰਦੂਕ ਤਾਣਦਿਆਂ ਕਿਹਾ ਕਿ ਉਹ ਗੋਲਕ ਤਾਂ ਹਰ ਹੀਲੇ ਲੈ ਕੇ ਹੀ ਜਾਣਗੇ। ਉਨ੍ਹਾਂ ਐੱਸ ਜੀ ਪੀ ਸੀ ’ਤੇ ਗੁਰਦੁਆਰੇ ’ਤੇ ਕਥਿਤ ਕਬਜ਼ਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਗੁਰਦੁਆਰੇ ਦੀ ਸਥਾਨਕ ਕਮੇਟੀ ’ਚ ਮਤਭੇਦ ਹੋਣ ਕਾਰਨ ਇਸ ਦੇ ਦੋ ਗੁੱਟ ਬਣ ਗਏ ਹਨ। ਉਨ੍ਹਾਂ ਕੁੱਝ ਜਣਿਆਂ ਅਤੇ ਐੱਸ ਜੀ ਪੀ ਸੀ ’ਤੇ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਲਈ ਪ੍ਰੇਰਿਤ ਕੀਤੇ ਜਾਣ ਦਾ ਦੋਸ਼ ਲਾਇਆ। ਗੁਰਦੁਆਰੇ ਦੇ ਪ੍ਰਬੰਧਾਂ ਲਈ 17 ਮੈਂਬਰੀ ਕਮੇਟੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ’ਤੇ ਬਾਹਰਲੇ ਲੋਕਾਂ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।

Advertisement

ਇਸ ਦੌਰਾਨ ਤਣਾਅਪੂਰਨ ਸਥਿਤੀ ਬਣਨ ’ਤੇ ਭਾਰੀ ਪੁਲੀਸ ਬਲ ਤਾਇਨਾਤ ਕਰ ਦਿੱਤਾ ਗਿਆ। ਬੀ ਡੀ ਪੀ ਓ ਸੁਖਵਿੰਦਰ ਸਿੰਘ ਨੇ ਕਿਹਾ ਕਿ ਹੁਣ ਮਾਹੌਲ ਸ਼ਾਂਤ ਹੈ ਅਤੇ ਸਥਿਤੀ ਕੰਟਰੋਲ ਹੇਠ ਹੈ।

Advertisement

ਪਿੰਡ ਵਿੱਚ ਹਾਲਾਤ ਹੁਣ ਸ਼ਾਂਤ: ਡੀ ਐੱਸ ਪੀ

ਡੀ ਐੱਸ ਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਤਣਾਅਪੂਰਨ ਮਾਹੌਲ ਬਣਨ ਤੋਂ ਬਾਅਦ ਕਈ ਥਾਣਿਆਂ ਦੀ ਪੁਲੀਸ ਨੂੰ ਕੰਟਰੋਲ ਲਈ ਬੁਲਾਇਆ ਗਿਆ, ਪਰ ਦੋਵਾਂ ਧਿਰਾਂ ਨੂੰ ਸਮਝਾਉਣ ਤੋਂ ਬਾਅਦ ਹੁਣ ਸਥਿਤੀ ਬਿਲਕੁਲ ਸ਼ਾਂਤੀ ਬਣੀ ਹੋਈ ਹੈ।

ਸ਼੍ਰੋਮਣੀ ਕਮੇਟੀ ਟੀਮ ਪ੍ਰਬੰਧ ਦੇਖਣ ਆਈ ਸੀ: ਝੱਬਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਇਹ ਗੁਰੂਘਰ ਸ਼ੁਰੂ ਤੋਂ ਹੀ ਐੱਸ ਜੀ ਪੀ ਸੀ ਦੇ ਅਧੀਨ ਹੈ। ਐੱਸ ਜੀ ਪੀ ਸੀ ਟੀਮ ਗੁਰਦੁਆਰੇ ਦਾ ਪ੍ਰਬੰਧ ਅਤੇ ਰਿਕਾਰਡ ਦੇਖਣ ਲਈ ਆਈ ਸੀ, ਨਾ ਕਿ ਗੋਲਕ ਚੁੱਕਣ। ਇਹ ਗੋਲਕ ਤੇ ਰਿਕਾਰਡ ਗੁਰਦੁਆਰਾ ਕਮੇਟੀ ਕੋਲ ਹੀ ਹੁੰਦਾ ਹੈ, ਸ਼੍ੋਮਣੀ ਕਮੇਟੀ ਨੇ ਕਿਤੇ ਨਹੀਂ ਲਿਜਾਣਾ ਹੁੰਦਾ। ਵਿਰੋਧੀ ਧਿਰਾਂ ਦੇ ਦੋਸ਼ ਬੇਬੁਨਿਆਦ ਹਨ।

ਸ਼੍ਰੋਮਣੀ ਕਮੇਟੀ ਹਥਿਆਰਾਂ ਨਾਲ ਲੋਕਾਂ ਨੂੰ ਡਰਾਵੇ ਨਾ: ਕਾਹਨੇਕੇ

ਸ਼੍ਰੋਮਣੀ ਕਮੇਟੀ ਦੇ ਇੱਕ ਹੋਰ ਮੈਂਬਰ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਲੰਬੇ ਸਮੇਂ ਤੋਂ ਐੱਸ ਜੀ ਪੀ ਸੀ ਦੀਆਂ ਚੋਣਾਂ ਨਾ ਹੋਣ ਕਾਰਨ ਲੋਕਾਂ ਦੇ ਮਨਾਂ ਵਿੱਚ ਕਮੇਟੀ ਖ਼ਿਲਾਫ਼ ਗੁੱਸੇ ਦੀ ਭਾਵਨਾ ਹੈ। ਸੰਗਤ ਨੂੰ ਸ਼ਾਂਤ ਕਰਨਾ ਸ਼੍ਰੋਮਣੀ ਕਮੇਟੀ ਦਾ ਮੁੱਢਲਾ ਫਰਜ਼ ਬਣਦਾ ਹੈ, ਨਾ ਕਿ ਹਥਿਆਰ ਲੈ ਕੇ ਪਿੰਡ ਵਾਸੀਆਂ ਨੂੰ ਡਰਾਉਣਾ ਚਾਹੀਦਾ ਹੈ।

Advertisement
×