ਹਰਿਆਲੀ ਮਿਸ਼ਨ ਮੁੱਦਕੀ ਵੱਲੋਂ ਪੌਦੇ ਲਾਉਣੇ ਸ਼ੁਰੂ
ਤਲਵੰਡੀ ਭਾਈ: ਬਾਬਾ ਅਮਰਜੀਤ ਸਿੰਘ ਹਰਿਆਲੀ ਮਿਸ਼ਨ ਮੁੱਦਕੀ ਵੱਲੋਂ ਚਾਲੂ ਵਰ੍ਹੇ ਦੇ ਬਰਸਾਤੀ ਮੌਸਮ ਵਿੱਚ ਨਵੇਂ ਪੌਦੇ ਲਾਉਣ ਦੀ ਸ਼ੁਰੂਆਤ ਪੁਲੀਸ ਚੌਕੀ ਮੁੱਦਕੀ ਤੋਂ ਕੀਤੀ ਗਈ ਹੈ। ਇਸ ਦਾ ਰਸਮੀ ਸ਼ੁਭ ਆਰੰਭ ਪੁਲੀਸ ਚੌਕੀ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਕੀਤਾ।...
Advertisement
ਤਲਵੰਡੀ ਭਾਈ: ਬਾਬਾ ਅਮਰਜੀਤ ਸਿੰਘ ਹਰਿਆਲੀ ਮਿਸ਼ਨ ਮੁੱਦਕੀ ਵੱਲੋਂ ਚਾਲੂ ਵਰ੍ਹੇ ਦੇ ਬਰਸਾਤੀ ਮੌਸਮ ਵਿੱਚ ਨਵੇਂ ਪੌਦੇ ਲਾਉਣ ਦੀ ਸ਼ੁਰੂਆਤ ਪੁਲੀਸ ਚੌਕੀ ਮੁੱਦਕੀ ਤੋਂ ਕੀਤੀ ਗਈ ਹੈ। ਇਸ ਦਾ ਰਸਮੀ ਸ਼ੁਭ ਆਰੰਭ ਪੁਲੀਸ ਚੌਕੀ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਕੀਤਾ। ਪਿਛਲੇ ਸਾਲ ਵੀ ਇਸ ਸੰਸਥਾ ਵੱਲੋਂ ਸ਼ਹਿਰ ਦੇ ਬਿਜਲੀ ਘਰ ਦੀ ਖ਼ਾਲੀ ਪਈ ਦੋ ਏਕੜ ਜ਼ਮੀਨ ਨੂੰ ਜੰਗਲ ਦਾ ਰੂਪ ਦੇਣ ਲਈ ਸੈਂਕੜੇ ਪੌਦੇ ਲਾਏ ਸਨ। ਇਸ ਤੋਂ ਇਲਾਵਾ ਸਰਕਾਰੀ ਸਕੂਲ (ਲੜਕਿਆਂ) ਦੀ ਦੀਵਾਰ ਦੇ ਨਾਲ-ਨਾਲ ਵੀ ਹਰਿਆਲੀ ਦਾ ਵਾਤਾਵਰਣ ਬਣਾਇਆ ਗਿਆ ਹੈ। ਸੰਸਥਾ ਦੇ ਆਗੂ ਰਾਜੂ ਪ੍ਰੇਮੀ ਨੇ ਦੱਸਿਆ ਕਿ ਨਵੇਂ ਪੌਦਿਆਂ ਦੇ ਨਾਲ-ਨਾਲ ਪੁਰਾਣੇ ਪੌਦਿਆਂ ਦੀ ਵੀ ਦੇਖਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਸੁਖਜੀਤ ਸਿੰਘ ਬਰਾੜ, ਡਾ. ਜਗਜੀਤ ਸਿੰਘ ਰਖਰਾ ਤੇ ਅਖ਼ਬਾਰ ਵਿਕਰੇਤਾ ਦਰਸ਼ਨ ਕੁਮਾਰ ਜਿੰਦਲ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement