DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਿਲ ਕਲਾਂ ਬਲਾਕ ਸਮਿਤੀ ਵੱਲੋਂ ਗ੍ਰਾਂਟ ਮਨਜ਼ੂਰ

ਬਲਾਕ ਸਮਿਤੀ ਮਹਿਲ ਕਲਾਂ ਦੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਦੀ ਪ੍ਰਧਾਨਗੀ ਅਤੇ ਬੀ ਡੀ ਪੀ ਓ ਭੂਸ਼ਨ ਕੁਮਾਰ ਦੀ ਦੇਖ-ਰੇਖ ਹੇਠ ਅਹਿਮ ਮੀਟਿੰਗ ਹੋਈ, ਜਿਸ ਵਿੱਚ 25 ਵਿੱਚੋਂ 21 ਮੈਂਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਦੌਰਾਨ 15ਵੇਂ ਵਿੱਤ ਕਮਿਸ਼ਨ ਦੇ...

  • fb
  • twitter
  • whatsapp
  • whatsapp
featured-img featured-img
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਕਰਮਜੀਤ ਸਿੰਘ।
Advertisement

ਬਲਾਕ ਸਮਿਤੀ ਮਹਿਲ ਕਲਾਂ ਦੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਦੀ ਪ੍ਰਧਾਨਗੀ ਅਤੇ ਬੀ ਡੀ ਪੀ ਓ ਭੂਸ਼ਨ ਕੁਮਾਰ ਦੀ ਦੇਖ-ਰੇਖ ਹੇਠ ਅਹਿਮ ਮੀਟਿੰਗ ਹੋਈ, ਜਿਸ ਵਿੱਚ 25 ਵਿੱਚੋਂ 21 ਮੈਂਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਦੌਰਾਨ 15ਵੇਂ ਵਿੱਤ ਕਮਿਸ਼ਨ ਦੇ ਫੰਡਾਂ ਵਿੱਚੋਂ ਬਲਾਕ ਦੇ 10 ਪਿੰਡਾਂ ਦੇ ਵਿਕਾਸ ਲਈ ਲਗਭਗ 60 ਲੱਖ ਰੁਪਏ ਦੀ ਰਾਸ਼ੀ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਗ੍ਰਾਂਟ ਰਾਹੀਂ ਪਿੰਡ ਵਿਧਾਤੇ, ਸਹਿਜੜਾ, ਹਮੀਦੀ ਅਤੇ ਮਹਿਲ ਕਲਾਂ ਦੀਆਂ ਧਰਮਸ਼ਾਲਾਵਾਂ ਦੇ ਨਿਰਮਾਣ, ਚੰਨਣਵਾਲ ਸਕੂਲ ਵਿੱਚ ਇੰਟਰਲਾਕਿੰਗ ਟਾਈਲਾਂ ਲਾਉਣ, ਕੁਤਬਾ ਵਿੱਚ ਸ਼ਹੀਦ ਜਸਵੰਤ ਸਿੰਘ ਦੀ ਯਾਦਗਾਰ ਬਣਾਉਣ ਅਤੇ ਠੁੱਲੀਵਾਲ ਦੇ ਛੱਪੜ ਦੀ ਮੁਰੰਮਤ ਵਰਗੇ ਅਹਿਮ ਕਾਰਜ ਕੀਤੇ ਜਾਣਗੇ। ਇਸ ਦੇ ਨਾਲ ਹੀ ਮਹਿਲ ਕਲਾਂ, ਹਰਦਾਸਪੁਰਾ ਅਤੇ ਮਹਿਲ ਖੁਰਦ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ, ਪਾਈਪ ਲਾਈਨਾਂ ਅਤੇ ਮੋਟਰਾਂ ਦੀ ਰਿਪੇਅਰ ਲਈ ਵੀ ਫੰਡ ਜਾਰੀ ਕੀਤੇ ਗਏ ਹਨ। ਬਲਾਕ ਸਮਿਤੀ ਦਫ਼ਤਰ ਵਿੱਚ ਬਾਥਰੂਮਾਂ ਦੀ ਉਸਾਰੀ ਅਤੇ ਚੇਅਰਮੈਨ ਦਫ਼ਤਰ ਦੇ ਨਵੀਨੀਕਰਨ ਦੇ ਮਤੇ ਵੀ ਪਾਸ ਕੀਤੇ ਗਏ।

Advertisement
Advertisement
×