DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਰਕਾਰ ਪਾਣੀਆਂ ਦੇ ਸਮਝੌਤੇ ਰੱਦ ਕਰੇ: ਬੁਰਜਗਿੱਲ

ਜਥੇਬੰਦੀ ਨੇ ਜਾਗਰੂਕਤਾ ਸੈਮੀਨਾਰ ਕਰਵਾਇਆ

  • fb
  • twitter
  • whatsapp
  • whatsapp
featured-img featured-img
ਬਰਨਾਲਾ ਵਿੱਚ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਾ. ਸੁੱਚਾ ਸਿੰਘ ਗਿੱਲ ਤੇ ਪ੍ਰਧਾਨਗੀ ਮੰਡਲ।
Advertisement

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪੰਜਾਬ ਦੇ ਪਾਣੀਆਂ ਤੇ ਆਰਥਿਕ ਮੁੱਦਿਆਂ ’ਤੇ ਸੂਬਾ ਪੱਧਰੀ ਸੈਮੀਨਾਰ ਇੱਥੇ ਤਰਕਸ਼ੀਲ ਭਵਨ ਵਿੱਚ ਕਰਵਾਇਆ। ਉੱਘੇ ਅਰਥਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਭਾਰਤ ਮੁਕਤ ਵਪਾਰ ਸਮਝੌਤਾ ਖੇਤੀ ਤੇ ਕਿਸਾਨੀ ਲਈ ਮਾਰੂ ਬਲਕਿ ਘਾਤਕ ਸਿੱਧ ਹੋਵੇਗਾ। ਸੂਬੇ ਵਿੱਚ ਪਾਣੀਆਂ ਦਾ ਮਸਲਾ ਗੰਭੀਰ ਤੇ ਗੁੰਝਲਦਾਰ ਹੈ। ਉਨ੍ਹਾਂ ਖੇਤੀ ਸੰਕਟ ਤੋਂ ਬਚਣ ਲਈ ਫ਼ਸਲੀ ਵਿਭਿੰਨਤਾ ਤੇ ਪਾਣੀ ਰੀਚਾਰਜ ਵਿਵਸਥਾ ਦੀ ਫੌਰੀ ਲੋੜ ’ਤੇ ਜ਼ੋਰ ਦਿੱਤਾ। ਪਾਣੀ ਦੀ ਸਵੱਛਤਾ, ਗੁਣਵੱਤਾ ਬਹਾਲੀ ਤੇ ਸੰਭਾਲ ਦਾ ਜ਼ਿੰਮਾ ਸਰਕਾਰ ਤੇ ਲੋਕਾਂ ਨੂੰ ਰਲ ਕੇ ਤੁਰੰਤ ਚੁੱਕਣਾ ਅਣਸਰਦੀ ਲੋੜ ਹੈ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਪੰਜਾਬ ਤੇ ਕਿਸਾਨੀ ਨੂੰ ਦਰਪੇਸ਼ ਮੁਸ਼ਕਲਾਂ ਤੇ ਲੋੜੀਂਦੇ ਕਾਰਜਾਂ ਦੀ ਬੁਨਿਆਦੀ ਤੇ ਵਿਸਥਾਰਤ ਸਮਝ ਹਰ ਪਿੰਡ, ਗਲੀ ਤੇ ਮੁਹੱਲੇ ਤੱਕ ਹਾਜ਼ਰ ਆਗੂਆਂ ਰਾਹੀਂ ਪਹੁੰਚੇ, ਇਸ ਸੈਮੀਨਾਰ ਦਾ ਮੁੱਖ ਉਦੇਸ਼ ਹੈ।

Advertisement

ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਐੱਸ ਕੇ ਐੱਮ ਪੰਜਾਬ ਵੱਲੋਂ ਇੱਕ ਸਤੰਬਰ ਤੋਂ ਚੰਡੀਗੜ੍ਹ ਉਲੀਕੇ ਮੋਰਚੇ ਦੌਰਾਨ ਮੁੱਖ ਤੌਰ ’ਤੇ ਪੰਜਾਬ ਦੀਆਂ ਮੰਗਾਂ ਬਾਰੇ ਆਵਾਜ਼ ਉਠਾਈ ਜਾਵੇਗੀ। ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਮੋਰਚੇ ਲਈ ਹਰ ਪਿੰਡ ’ਚੋਂ ਟਰਾਲੀ ਚੰਡੀਗੜ੍ਹ ਨੂੰ ਕੂਚ ਕਰੇ। ਇਸ ਮੌਕੇ ਸੂਬਾਈ ਆਗੂ ਰਾਮ ਸਿੰਘ ਮਟੋਰੜਾ, ਇੰਦਰਪਾਲ ਸਿੰਘ ਬਰਨਾਲਾ, ਦਲਜਿੰਦਰ ਸਿੰਘ ਆਲੋਵਾਲ, ਬਲਦੇਵ ਸਿੰਘ ਭਾਈ ਰੂਪਾ ਸਮੇਤ ਭਾਗ ਸਿੰਘ ਮਰਖਾਈ, ਗੁਰਵਿੰਦਰ ਸਿੰਘ ਜੀਵਨ ਚੱਕ, ਦਲਬੀਰ ਸਿੰਘ, ਸਤਨਾਮ ਸਿੰਘ ਲੋਹਗੜ੍ਹ, ਜਸਵਿੰਦਰ ਸਿੰਘ ਕਾਲੇਕੇ, ਧਰਮਪਾਲ ਸਿੰਘ ਫੂਲੇਵਾਲਾ ਅਤੇ ਹੋਰ ਹਾਜ਼ਰ ਸਨ।

Advertisement

Advertisement
×