DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Government Employees Strike: ਦਫ਼ਤਰੀ ਕਾਮੇ ਕਲਮ ਛੋੜ ਹੜਤਾਲ ’ਤੇ

ਕੰਮਕਾਜ ਠੱਪ ਰਹਿਣ ਕਾਰਨ ਲੋਕ ਪ੍ਰੇਸ਼ਾਨ; ਮੁਲਾਜ਼ਮਾਂ ਵੱਲੋਂ ਤਿੰਨ ਰੋਜ਼ਾ ਹੜਤਾਲ ਦੀ ਸਮੀਖਿਆ

  • fb
  • twitter
  • whatsapp
  • whatsapp
featured-img featured-img
ਮਾਨਸਾ ਵਿੱਚ ਹੜਤਾਲ ਦੀ ਸਮੀਖਿਆ ਕਰਦੇ ਹੋਏ ਮਨਿਸਟੀਰੀਅਲ ਕਾਮੇ।
Advertisement

ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਦਫ਼ਤਰੀ ਅਮਲਾ ਅੱਜ ਤੋਂ ਤਿੰਨ ਦਿਨਾਂ ਦੀ ਕਲਮ ਛੋੜ ਹੜਤਾਲ ’ਤੇ ਚਲਾ ਗਿਆ ਹੈ। ਹੜਤਾਲ ਤੋਂ ਬਾਅਦ ਸ਼ਨਿਚਰਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਲਗਾਤਾਰ ਪੰਜ ਦਿਨ ਕੋਈ ਵਿਭਾਗੀ ਕੰਮ ਨਹੀਂ ਹੋਵੇਗਾ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਅੱਜ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਦਫ਼ਤਰੀ ਬਾਬੂਆਂ ਨੇ ਕੰਮਕਾਜ ਠੱਪ ਕਰ ਕੇ ਪਹਿਲੇ ਦਿਨ ਦੀ ਹੜਤਾਲ ਦੀ ਸਮੀਖਿਆ ਕੀਤੀ। ਯੂਨੀਅਨ ਦੇ ਮਾਨਸਾ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਕੰਮਕਾਜ ਮੁਕੰਮਲ ਬੰਦ ਰਿਹਾ ਤੇ ਮੰਗਲਵਾਰ ਨੂੰ ਵੀ ਹੜਤਾਲ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ 7 ਅਗਸਤ ਨੂੰ ਚੰਡੀਗੜ੍ਹ ਵਿੱਚ ਉਲੀਕੀ ਗਈ ਸੂਬਾ ਪੱਧਰੀ ਮਹਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਰੈਲੀ ਵਿੱਚ ਮਾਨਸਾ ਤੋਂ ਹਜ਼ਾਰਾਂ ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਨਿਸਟੀਰੀਅਲ ਸਟਾਫ਼ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਡਿਊਟੀਆਂ ਲਈਆਂ ਗਈਆਂ।

Advertisement

ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਲਮਕਦੀਆਂ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ ਅਤੇ ਪੇ-ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਵਾਅਦਾਖ਼ਿਲਾਫ਼ੀ ਦੇ ਰੋਸ ਵਜੋਂ 7 ਅਗਸਤ ਨੂੰ ਚੰਡੀਗੜ੍ਹ ਵਿੱਚ ਇਤਿਹਾਸਕ ਇਕੱਠ ਕਰ ਕੇ ਸਰਕਾਰ ਵਿਰੁੱਧ ਆਰ-ਪਾਰ ਦਾ ਮੋਰਚਾ ਖੋਲ੍ਹਿਆ ਜਾਵੇਗਾ।

Advertisement

ਇਸ ਮੌਕੇ ਹਰਪ੍ਰੀਤ ਸਿੰਘ, ਸਿਕੰਦਰ ਸਿੰਘ ਘਰਾਗਣ, ਲਖਨ ਲਾਲ ਮੌੜ, ਬਿੱਕਰ ਸਿੰਘ ਮਾਖਾ, ਬਾਬੂ ਸਿੰਘ, ਦਰਸ਼ਨ ਸਿੰਘ, ਰਾਜ ਕੁਮਾਰ ਰੰਗਾ, ਜਸਵੰਤ ਸਿੰਘ ਮੋਜੋ, ਸੰਦੀਪ ਸਿੰਘ ਵਾਲੀਆ, ਨਵਨੀਤ ਸਿੰਘ, ਯਾਦਵਿੰਦਰ ਸਿੰਘ ਵਿਰਕ, ਬਿੱਕਰ ਸਿੰਘ ਮੰਘਾਣੀਆਂ, ਸੁਖਵਿੰਦਰ ਸਿੰਘ ਅਤੇ ਰਵਨੀਤ ਸਿੰਘ ਵੀ ਮੌਜੂਦ ਸਨ।

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ):‘ਸਾਂਝਾ ਮੁਲਾਜ਼ਮ ਮੰਚ’ ਅਤੇ ‘ਸਾਂਝੀ ਅੇਕਸ਼ਨ ਤਾਲਮੇਲ ਕਮੇਟੀ’ ਦੇ ਝੰਡੇ ਹੇਠ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਨ ਅਤੇ ਕੱਚੇ ਮੁਲਾਜ਼ਮ ਪੱਕੇ ਕਰਨ ਆਦਿ ਮੰਗਾਂ ਮਨਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ, ਉਪ ਮੰਡਲ ਮੈਜਿਸਟ੍ਰੇਟ, ਦਫ਼ਤਰ, ਤਹਿਸੀਲ, ਸਬ ਤਹਿਸੀਲ, ਖਜਾਨਾ ਦਫ਼ਤਰ, ਆਬਕਾਰੀ ਵਿਭਾਗ, ਜੰਗਲਾਤ ਵਿਭਾਗ, ਰੋਡਵੇਜ਼ ਵਿਭਾਗ, ਨਹਿਰੀ ਵਿਭਾਗ, ਸਿਹਤ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ ਆਦਿ ਵਿੱਚ ਕੰਮ ਕਰਦੇ ਸਮੂਹ ਮਨਿਸਟੀਰੀਅਲ ਅਤੇ ਕਲੈਰੀਕਲ ਕਾਮਿਆਂ ਵੱਲੋਂ 2 ਦਿਨਾਂ ਕਲਮਛੋੜ ਹੜਤਾਲ ਕੀਤੀ ਗਈ ਹੈ।

ਪੰਜਾਬ ਰਾਜ ਮਨਿਸਟਰੀਅਲ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਅਤੇ ਡੀ ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 4 ਸਾਲ ਦੇ ਕਾਰਜਕਾਲ ਦੌਰਾਨ ਸਰਕਾਰੀ ਕਰਮਚਾਰੀਆਂ ਦੀ ਕੋਈ ਮੰਗ ਪੂਰੀ ਨਹੀਂ ਕੀਤੀ ਗਈ, ਸਗੋਂ ਬਲਕਿ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਜਾਂ ਤਾਂ ਮੀਟਿੰਗਾਂ ਤੋਂ ਮੁਕਰਿਆ ਜਾਂਦਾ ਹੈ ਜਾਂ ਮੀਟਿੰਗਾਂ ਵਿੱਚ ਬਣੀ ਸਹਿਮਤੀ ਜ਼ਮੀਨੀ ਪੱਧਰ ’ਤੇ ਲਾਗੂ ਹੀ ਨਹੀਂ ਕੀਤੀ ਜਾਂਦੀ। ਹੁਣ ਪੰਜਾਬ ਦੇ ਮੁਲਾਜ਼ਮ ਸਰਕਾਰ ਦੇ ਇਸ ਮੁਲਾਜ਼ਮ ਮਾਰੂ ਰਵੱਈਏ ਤੋਂ ਜਾਣੂ ਹੋ ਚੁੱਕੇ ਹਨ ਅਤੇ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਸਰਕਾਰ ਘੇਰਨ ਦੀ ਵਿਉਂਤ ਬਣਾ ਲਈ ਹੈ, ਜਿਸ ਤਹਿਤ ਸਾਂਝੀ ਐਕਸ਼ਨ ਤਾਲਮੇਲ ਕਮੇਟੀ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ 5 ਅਤੇ 6 ਅਗਸਤ ਨੂੰ ਕਲਮ ਛੋੜ ਹੜਤਾਲ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਬੰਧੀ ਭਲਕੇ ਚੰਡੀਗੜ੍ਹ ਵਿੱਚ ਮਹਾਂ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ, ਸੀਨੀਅਰ ਆਗੂ ਕਾਲਾ ਸਿੰਘ ਬੇਦੀ, ਡੀ ਸੀ ਦਫ਼ਤਰ ਤੋਂ ਭੋਲਾ ਰਾਮ ਸੁਪਰਡੈਂਟ, ਗੁਰਮੀਤ ਪਾਲ ਰੀਡਰ, ਰੁਪਿੰਦਰ ਸਿੰਘ ਬਾਠ, ਵਿਪਨ ਕੁਮਾਰ, ਅਜੈਦੀਪ, ਸਿੱਖਿਆ ਵਿਭਾਗ ਤੋਂ ਸੰਦੀਪ ਸਿੰਘ ਬੱਤਰਾ, ਅਮਰਦੀਪ ਸਿੰਘ, ਰੋਡਵੇਜ਼ ਵਿਭਾਗ ਤੋਂ ਗੁਰਮੀਤ ਸਿੰਘ ਹਾਜ਼ਰ ਸਨ।

ਡੀ ਸੀ ਤੇ ਐੱਸ ਡੀ ਐੱਮ ਦਫ਼ਤਰਾਂ ਵਿੱਚ ਸੁੰਨ ਪੱਸਰੀ

ਬਰਨਾਲਾ (ਪਰਸ਼ੋਤਮ ਬੱਲੀ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਸੱਦੇ ’ਤੇ ਕਲਮ ਛੋੜ ਹੜਤਾਲ ਕਾਰਨ ਅੱਜ ਬਰਨਾਲਾ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਮੁਕੰਮਲ ਠੱਪ ਰਿਹਾ।

ਡੀ ਸੀ ਦਫ਼ਤਰ ਵਿੱਚ ਜਾਣਕਾਰੀ ਿਦੰਦੇ ਹੋਏ ਹੜਤਾਲੀ ਮੁਲਾਜ਼ਮ।
ਡੀ ਸੀ ਦਫ਼ਤਰ ਵਿੱਚ ਜਾਣਕਾਰੀ ਿਦੰਦੇ ਹੋਏ ਹੜਤਾਲੀ ਮੁਲਾਜ਼ਮ।

ਡੀ ਸੀ, ਐੱਸ ਡੀ ਐੱਮ, ਤਹਿਸੀਲ ਅਤੇ ਭਲਾਈ ਦਫ਼ਤਰਾਂ ਸਮੇਤ ਕਈ ਮਹਿਕਮਿਆਂ ਵਿੱਚ ਸੁੰਨ ਪੱਸਰੀ ਰਹੀ। ਸੂਬਾ ਸਕੱਤਰ ਤਰਸੇਮ ਭੱਠਲ ਨੇ ਦੱਸਿਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ, ਜਿਵੇਂ ਪੁਰਾਣੀ ਪੈਨਸ਼ਨ ਬਹਾਲੀ ਅਤੇ ਡੀਏ ਜਾਰੀ ਕਰਨ, ਸਬੰਧੀ ਟਾਲ-ਮਟੋਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਮਾਰੂ ਪੱਤਰ ਰੱਦ ਨਾ ਕਰਨ ਅਤੇ ਛੇਵਾਂ ਤਨਖਾਹ ਕਮਿਸ਼ਨ ਪੂਰੀ ਤਰ੍ਹਾਂ ਲਾਗੂ ਨਾ ਹੋਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਆਗੂਆਂ ਨੇ ਦੱਸਿਆ ਕਿ 6 ਅਗਸਤ ਨੂੰ ਵੀ ਹੜਤਾਲ ਜਾਰੀ ਰਹੇਗੀ ਅਤੇ 7 ਅਗਸਤ ਨੂੰ ਮੁਲਾਜ਼ਮ ਚੰਡੀਗੜ੍ਹ ਵਿੱਚ ਮਹਾਰੈਲੀ ਵਿੱਚ ਸ਼ਾਮਲ ਹੋਣਗੇ।

ਤਹਿਸੀਲ ਕੰਪਲੈਕਸ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਤਪਾ ਮੰਡੀ (ਰੋਹਿਤ ਗੋਇਲ/ਸੀ ਮਾਰਕੰਡਾ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਤਹਿਸੀਲ ਕੰਪਲੈਕਸ ਤਪਾ ਦੇ ਕਾਮਿਆਂ ਨੇ ਕਲਮ ਛੋੜ ਹੜਤਾਲ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਰਮਚਾਰੀਆਂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲੀ, ਡੀ ਏ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਰਗੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਹੱਕ ਮੰਗਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਉੱਤੇ ਜਬਰ ਢਾਹ ਰਹੀ ਹੈ। ਇਸ ਦੌਰਾਨ ਉਨ੍ਹਾਂ 200 ਰੁਪਏ ਟੈਕਸ ਵਾਪਸ ਲੈਣ, ਏ ਸ. ਪੀ. ਸਕੀਮ ਚਾਲੂ ਕਰਕ ੇ 4/9/14 ਸਾਲ ਦੀ ਸਰਵਿਸ ਮੁਕੰਮਲ ਕਰਨ ’ਤੇ ਸਪੈਸ਼ਲ ਇਨਕਰੀਮੈਂਟ ਦੇ ਨਾਲ ਉੱਚ ਤਨਖਾਹ ਸਕੇਲ਼ ਦੇਣ ਅਤੇ ਖੋਹੇ ਭੱਤੇ ਬਹਾਲ ਕਰਨ ਦੀ ਵੀ ਮੰਗ ਕੀਤੀ। ਕਰਮਚਾਰੀਆਂ ਨੇ 5 ਅਤੇ 6 ਅਗਸਤ ਨੂੰ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਹੈ, ਜਦਕਿ 7 ਅਗਸਤ ਨੂੰ ਉਹ ਸਮੂਹਿਕ ਛੁੱਟੀ ਲੈ ਕੇ ਚੰਡੀਗੜ੍ਹ ਧਰਨੇ ਵਿੱਚ ਸ਼ਾਮਲ ਹੋਣਗੇ।

Advertisement
×