DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਿੰਨ ਦੁਕਾਨਾਂ ’ਚੋਂ ਦਸ ਲੱਖ ਦਾ ਸਾਮਾਨ ਚੋਰੀ

ਪੁਲੀਸ ਚੌਕੀ ਤੋਂ ਮਹਿਜ਼ 100 ਫੁੱਟ ਦੂਰੀ ਉੱਤੇ ਵਾਪਰੀ ਵਾਰਦਾਤ

  • fb
  • twitter
  • whatsapp
  • whatsapp
featured-img featured-img
ਦੁਕਾਨ ਦਾ ਟੁੱਟਿਆ ਹੋਇਆ ਸ਼ਟਰ ਦੇਖਦੇ ਹੋਏ ਲੋਕ ਅਤੇ ਦੁਕਾਨਦਾਰ।
Advertisement

ਮੋਗਾ-ਜਲੰਧਰ ਕੌਮੀ ਮਾਰਗ ’ਤੇ ਸਥਿਤ ਪਿੰਡ ਕਮਾਲ ਕੇ ਵਿੱਚ ਦੇਰ ਰਾਤ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਲਗਭਗ 10 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਦਿਲਚਸਪ ਗੱਲ ਇਹ ਹੈ ਕਿ ਚੋਰੀ ਦੀ ਇਹ ਵਾਰਦਾਤ ਪੁਲੀਸ ਚੌਕੀ ਤੋਂ ਮਸਾਂ 100 ਫੁੱਟ ਦੂਰੀ ਉੱਤੇ ਵਾਪਰੀ ਹੈ।

ਜਾਣਕਾਰੀ ਮੁਤਾਬਕ ਪਿੰਡ ਕਮਾਲਕੇ ਤੋਂ ਠੂਠਗੜ੍ਹ ਨੂੰ ਜਾਂਦੀ ਲਿੰਕ ਸੜਕ ਉਪਰ ਬਣੀ ਮਾਰਕੀਟ ਵਿੱਚ ਚੋਰੀ ਦੀ ਇਹ ਘਟਨਾ ਦੇਰ ਰਾਤ ਇੱਕ ਵਜੇ ਦੇ ਕਰੀਬ ਵਾਪਰੀ ਜਿਸ ਦੌਰਾਨ ਚੋਰਾਂ ਨੇ ਕੁਝ ਦੁਕਾਨਾਂ ਅੱਗੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਵੀ ਭੰਨ-ਤੋੜ ਵੀ ਕੀਤੀ। ਚੋਰਾਂ ਨੇ ਪਹਿਲਾਂ ਬਿਜਲੀ ਮੋਟਰਾਂ ਦੀ ਰਿਪੇਅਰ ਦੀ ਦੁਕਾਨ ਦਾ ਸ਼ਟਰ ਤੋੜਿਆ ਅਤੇ ਅੰਦਰ ਰਿਪੇਅਰ ਲਈ ਆਈਆਂ ਲਗਭਗ 20 ਦੇ ਕਰੀਬ ਮੋਟਰਾਂ ਨੂੰ ਆਪਣੇ ਨਾਲ ਲਿਆਂਦੇ ਵਾਹਨ ਵਿੱਚ ਲੱਦ ਲਿਆ। ਇਸ ਤੋਂ ਬਾਅਦ ਨਾਲ ਲੱਗਦੀਆਂ ਦੁਕਾਨਾਂ ਸਪੇਅਰ ਪਾਰਟ ਅਤੇ ਕਰਿਆਨਾ ਸਟੋਰ ਦੇ ਸ਼ਟਰ ਤੋੜ ਕੇ ਉਨ੍ਹਾਂ ਵਿੱਚੋਂ ਲਗਭਗ ਚਾਰ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਘਟਨਾ ਦਾ ਪਤਾ ਅੱਜ ਸਵੇਰ ਸਮੇਂ ਹੀ ਲੱਗਿਆ।

Advertisement

ਬਿਜਲੀ ਦੁਕਾਨ ਦੇ ਮਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲਗਭਗ 7 ਲੱਖ ਰੁਪਏ ਮੁੱਲ ਦੀਆਂ ਮੋਟਰਾਂ ਦੀ ਚੋਰੀ ਹੋਈ ਹੈ। ਇਸੇ ਤਰ੍ਹਾਂ ਹੀ ਕਰਿਆਣਾ ਸਟੋਰ ਦੇ ਮਾਲਕ ਵਰਿੰਦਰ ਸਿੰਘ ਅਤੇ ਸਪੇਅਰ ਪਾਰਟ ਦੁਕਾਨਦਾਰ ਪ੍ਰਿੰਸ ਮੁਤਾਬਕ ਉਨ੍ਹਾਂ ਦਾ ਕ੍ਰਮਵਾਰ ਦੋ-ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

Advertisement

ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ: ਚੌਕੀ ਇੰਚਾਰਜ

ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਅਣਪਛਾਤੇ ਚੋਰਾਂ ਦੀ ਭਾਲ ਆਰੰਭ ਦਿੱਤੀ ਹੈ। ਚੋਰੀ ਦੇ ਨੁਕਸਾਨ ਦੇ ਵੇਰਵੇ ਲੈ ਕੇ ਦੁਕਾਨਦਾਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇੜਲੇ ਸੀ ਸੀ ਟੀ ਵੀ ਕੈਮਰਿਆਂ ਦੀ ਸਹਾਇਤਾ ਨਾਲ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਵੇਗੀ।

Advertisement
×