DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਿੰਨ ਦੁਕਾਨਾਂ ਵਿੱਚੋਂ ਲੱਖਾਂ ਦਾ ਸਾਮਾਨ ਚੋਰੀ

ਇੱਥੇ ਬੀਤੀ ਰਾਤ ਕਸਬਾ ਮਹਿਲ ਕਲਾਂ ਅਤੇ ਪਿੰਡ ਸਹਿਜੜਾ ਵਿੱਚ ਚੋਰਾਂ ਵਲੋਂ 3 ਦੁਕਾਨਾਂ ਤੋਂ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਹ ਘਟਨਾਵਾਂ ਬਰਨਾਲਾ-ਲੁਧਿਆਣਾ ਮਾਰਗ ’ਤੇ ਸਥਿਤ ਦੁਕਾਨਾਂ ’ਤੇ ਵਾਪਰੀਆਂ ਹਨ। ਮਹਿਲ ਕਲਾਂ ਦੀ ਅਨਾਜ...

  • fb
  • twitter
  • whatsapp
  • whatsapp
featured-img featured-img
ਮਹਿਲ ਕਲਾਂ ਵਿੱਚ ਚੋਰੀ ਬਾਰੇ ਜਾਣਕਾਰੀ ਦਿੰਦਾ ਹੋਇਆ ਦੁਕਾਨਕਾਰ।
Advertisement

ਇੱਥੇ ਬੀਤੀ ਰਾਤ ਕਸਬਾ ਮਹਿਲ ਕਲਾਂ ਅਤੇ ਪਿੰਡ ਸਹਿਜੜਾ ਵਿੱਚ ਚੋਰਾਂ ਵਲੋਂ 3 ਦੁਕਾਨਾਂ ਤੋਂ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਹ ਘਟਨਾਵਾਂ ਬਰਨਾਲਾ-ਲੁਧਿਆਣਾ ਮਾਰਗ ’ਤੇ ਸਥਿਤ ਦੁਕਾਨਾਂ ’ਤੇ ਵਾਪਰੀਆਂ ਹਨ।

ਮਹਿਲ ਕਲਾਂ ਦੀ ਅਨਾਜ ਮੰਡੀ ਦੇ ਸਾਹਮਣੇ ਦੁਰਗਾ ਟਰੇਡਿੰਗ ਕੰਪਨੀ ਦੀ ਦਵਾਈਆਂ ਦੀ ਦੁਕਾਨ ਵਿੱਚ ਚੋਰ ਸ਼ਟਰ ਤੋੜ ਕੇ ਸਾਮਾਨ ਚੋਰ ਕਰਕੇ ਲੈ ਗਏ। ਦੁਕਾਨ ਮਾਲਕ ਵਰਿੰਦਰ ਕੁਮਾਰ ਅਨੁਸਾਰ ਚੋਰ ਦੁਕਾਨ ਵਿੱਚੋਂ ਲਗਪਗ 20 ਹਜ਼ਾਰ ਰੁਪਏ, ਇਨਵਾਰਟਰ, ਬੈਟਰਾ ਣੇ ਹੋਰ ਕੀਮਤੀ ਸਾਮਨ ਚੋਰੀ ਕਰਕੇ ਲੈ ਗਏ। ਇਸੇ ਤਰ੍ਹਾਂ ਪਿੰਡ ਸਹਿਜੜਾ ਦੇ ਬੱਸ ਅੱਡੇ ’ਤੇ ਦੋ ਇਲੈਕਟ੍ਰਿਕ ਵਰਕਸ਼ਾਪਾਂ ’ਤੇ ਚੋਰੀ ਹੋ ਗਈ। ਚੋਰਾਂ ਨੇ ਇੱਕ ਦੁਕਾਨ ਦੇ ਪਿਛਲੇ ਪਾਸੇ ਪਾੜ ਲਗਾ ਕੇ ਅਤੇ ਦੂਜੀ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਸੁਰਜੀਤ ਸਿੰਘ ਅਨੁਸਾਰ ਚੋਰੀ ਸਵੇਰੇ ਕਰੀਬ 4-5 ਵਜੇ ਕੀਤੀ ਗਈ। ਪਹਿਲੀ ਵਰਕਸ਼ਾਪ ’ਚ ਚੋਰਾਂ ਨੇ ਦੋ ਸਬਮਰਸੀਬਲ ਮੋਟਰਾਂ, 15 ਛੱਤ ਵਾਲੇ ਪੱਖੇ, ਬਿਜਲੀ ਦੀਆਂ ਤਾਰਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਦੂਜੀ ਦੁਕਾਨ ’ਚੋਂ ਦੋ ਸਬਮਰਸੀਬਲ ਮੋਟਰਾਂ, ਟਾਇਰਾਂ ਦੇ ਰਿੰਮ, ਡਰਿੱਲ ਕਟਰ, 17 ਛੱਤ ਵਾਲੇ ਪੱਖੇ, ਵੱਖ-ਵੱਖ ਟੂਲ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਥਾਣਾ ਮਹਿਲ ਕਲਾਂ ਦੇ ਐੱਸ ਐੱਚ ਓ ਸਰਬਜੀਤ ਸਿੰਘ ਨੇ ਦੱਸਿਆ ਕਿ ਸੀ ਸੀ ਟੀ ਵੀ ਕੈਮਰਿਆਂ ਦੀ ਮੱਦਦ ਨਾਲ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਚੋਰਾਂ ਨੂੰ ਫ਼ੜ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪਿੰਡ ਛੀਨੀਵਾਲ ਵਿੱਚ ਦੋ ਅਤੇ ਬੀਤੇ ਕੱਲ੍ਹ ਪਿੰਡ ਭੱਦਲਵੱਢ ਵਿਖੇ ਲੁੱਟ ਦੀ ਇੱਕ ਵਾਰਦਾਤ ਹੋਈ ਹੈ।

Advertisement

Advertisement
Advertisement
×