ਸੋਨ ਤਗ਼ਮਾ ਜੇਤੂ ਦਾ ਪਿੰਡ ਪਹੁੰਚਣ ’ਤੇ ਸਨਮਾਨ
ਇੰਡੋ ਨੇਪਾਲ ਇਨਵੀਟੇਸ਼ਨ ਇੰਟਰਨੈਸ਼ਨਲ ਚੈਪੀਅਨਸ਼ਿਪ ਵਿੱਚ ਅੰਡਰ-19 ਹੈਂਡਬਾਲ ਵਿੱਚੋਂ ਰੀਮਾ ਕੌਰ ਪੁੱਤਰੀ ਕਪਿਲ ਦੇਵ ਵਾਸੀ ਪਿੰਡ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਨੇ ਗੋਲਡ ਮੈਡਲ ਜਿੱਤਿਆ। ਇਸ ਦੌਰਾਨ ਪਿੰਡ ਫੱਤਾ ਮਾਲੋਕਾ ਪਹੁੰਚਣ ’ਤੇ ਰੀਮਾ ਕੌਰ ਦਾ ਪਿੰਡ ਵਾਸੀਆਂ ਅਤੇ ਭਾਜਪਾ ਆਗੂ ਪਰਮਜੀਤ...
Advertisement
ਇੰਡੋ ਨੇਪਾਲ ਇਨਵੀਟੇਸ਼ਨ ਇੰਟਰਨੈਸ਼ਨਲ ਚੈਪੀਅਨਸ਼ਿਪ ਵਿੱਚ ਅੰਡਰ-19 ਹੈਂਡਬਾਲ ਵਿੱਚੋਂ ਰੀਮਾ ਕੌਰ ਪੁੱਤਰੀ ਕਪਿਲ ਦੇਵ ਵਾਸੀ ਪਿੰਡ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਨੇ ਗੋਲਡ ਮੈਡਲ ਜਿੱਤਿਆ। ਇਸ ਦੌਰਾਨ ਪਿੰਡ ਫੱਤਾ ਮਾਲੋਕਾ ਪਹੁੰਚਣ ’ਤੇ ਰੀਮਾ ਕੌਰ ਦਾ ਪਿੰਡ ਵਾਸੀਆਂ ਅਤੇ ਭਾਜਪਾ ਆਗੂ ਪਰਮਜੀਤ ਸਿੰਘ ਮੰਨਾ, ਭਾਜਪਾ ਦੀ ਬਲਾਕ ਸੰਮਤੀ ਮੈਂਬਰ ਰਾਜਪ੍ਰੀਤ ਕੌਰ ਵੱਲੋਂ ਸਨਮਾਨ ਕੀਤਾ ਗਿਆ। ਭਾਜਪਾ ਆਗੂ ਪਰਮਜੀਤ ਸਿੰਘ ਮੰਨਾ ਵੱਲੋਂ ਰੀਮਾ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਲੜਕੀ ਐੱਚ ਐੱਮ ਕਾਲਜ ਜਲੰਧਰ ਵੱਲੋਂ ਕੋਚ ਨਵਰੀਤ ਕੌਰ ਅਤੇ ਲਖਬੀਰ ਸਿੰਘ ਦੇ ਯਤਨਾਂ ਸਦਕਾ ਖੇਡ ਕੇ ਆਈ ਹੈ। ਉਨ੍ਹਾਂ ਦੱਸਿਆ ਕਿ ਐੱਚ ਐੱਮ ਕਾਲਜ ਜਲੰਧਰ ਵਿੱਚ ਬੀ ਏ ਦੂਸਰੇ ਸਾਲ ਵਿੱਚ ਆਪਣੀ ਪੜ੍ਹਾਈ ਕਰ ਰਹੀ ਹੈ ਅਤੇ ਇਹ ਲੜਕੀ ਦਲਿਤ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪੰਜਾਬ ਅਤੇ ਕੇਂਦਰ ਸਰਕਾਰ ਮੱਦਦ ਕਰੇ ਤਾਂ ਜੋ ਇਹ ਅੱਗੇ ਹੋਰ ਵੀ ਵੱਡੇ ਮੁਕਾਮ ਤੇ ਪਹੁੰਚ ਸਕੇ।
Advertisement
Advertisement
×

