ਚਾਉਕੇ: ਚਾਰ ਸਾਲ 3 ਮਹੀਨੇ ਦੀ ਉਮਰ ਵਿੱਚ ਜ਼ਬਾਨੀ 1 ਮਿੰਟ 54 ਸਕਿੰਟ ਵਿੱਚ ਹਨੂੰਮਾਨ ਚਾਲੀਸਾ ਸੁਣਾ ਕੇ ਵਰਲਡ ਰਿਕਾਰਡ ਬਣਾਉਣ ਵਾਲਾ ਗੀਤਾਂਸ਼ ਗੋਇਲ ਇੰਡੀਆ ਬੁੱਕ ਆਫ਼ ਰਿਕਾਰਡਸ ਵਿੱਚ ਨਾਮ ਦਰਜ ਕਰਵਾਉਣ ਤੋਂ ਇਲਾਵਾ ਵਰਲਡ ਰਿਕਾਰਡ ਯੂਨੀਵਰਸਿਟੀ ਵੱਲੋਂ ਸੋਨ ਤਗ਼ਮੇ ਨਾਲ ਸਨਮਾਨਿਆ ਜਾ ਚੁੱਕਾ ਹੈ। ਹੁਣ ਗੀਤਾਂਸ਼ ਗੋਇਲ ਨੂੰ ਰਾਸ਼ਟਰਪਤੀ ਭਵਨ ਵੱਲੋਂ ਸੱਦਾ ਆਇਆ ਹੈ ਤੇ 30 ਅਗਸਤ ਨੂੰ ਉਹ ਆਪਣੀ ਮਾਤਾ ਡਾ. ਅਮਨਦੀਪ ਅਤੇ ਪਿਤਾ ਡਾ. ਵਿਪਨ ਗੋਇਲ ਨਾਲ ਦਿੱਲੀ ਪੁੱਜ ਕੇ ਰਾਸ਼ਟਰਪਤੀ ਸ੍ਰੀਮਤੀ ਦਰੌਪਦੀ ਮੁਰਮੂ ਨਾਲ ਮੁਲਾਕਾਤ ਕਰੇਗਾ।