ਮਾਣਮੱਤੀਆਂ ਧੀਆਂ

ਸੀਬੀਐੱਸਈ ਦਸਵੀਂ ਦੇ ਨਤੀਜਿਆਂ ’ਚ ਲੜਕੀਆਂ ਫਿਰ ਮੋਹਰੀ

ਸੀਬੀਐੱਸਈ ਦਸਵੀਂ ਦੇ ਨਤੀਜਿਆਂ ’ਚ ਲੜਕੀਆਂ ਫਿਰ ਮੋਹਰੀ

ਬਠਿੰਡਾ ਜ਼ਿਲ੍ਹੇ ’ਚੋਂ 98.40 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨਕ ਹਾਸਲ ਕਰਨ ਵਾਲੀ ਅਰਮਾਨਵੀਰ ਕੌਰ ਆਪਣੇ ਮਾਤਾ-ਪਿਤਾ ਨਾਲ ਖੁਸ਼ੀ ਸਾਂਝੀ ਕਰਦੀ ਹੋਈ।

ਸ਼ਗਨ ਕਟਾਰੀਆ
ਬਠਿੰਡਾ, 15 ਜੁਲਾਈ

ਸੀਬੀਐਸਈ ਬੋਰਡ ਦੇ ਦਸਵੀਂ ਜਮਾਤ ਦੇ ਅੱਜ ਆਏ ਨਤੀਜਿਆਂ ਵਿੱਚ ਜ਼ਿਲ੍ਹਾ ਬਠਿੰਡਾ ’ਚੋਂ ਲੜਕੀਆਂ ਨੇ ਦੋ ਉੱਚ ਮੁਕਾਮ ਹਾਸਲ ਕੀਤੇ ਹਨ।

ਜਾਣਕਾਰੀ ਅਨੁਸਾਰ ਸੇਂਟ ਐਕਸਵੀਅਰ’ਜ਼ ਸਕੂਲ ਬਠਿੰਡਾ ਦੀ ਵਿਦਿਆਰਥਣ ਅਰਮਾਨਵੀਰ ਕੌਰ ਨੇ 98.40 ਪ੍ਰਤੀਸ਼ਤ ਅੰਕ ਲੈ ਕੇ ਜ਼ਿਲ੍ਹਾ ਬਠਿੰਡਾ ’ਚੋਂ ਪਹਿਲਾ ਅਤੇ ਸੇਂਟ ਜੋਸਫ਼ ’ਜ਼ ਸਕੂਲ ਬਠਿੰਡਾ ਦੀ ਵਿਦਿਆਰਥਣ ਗਰਿਮਾ ਨੇ 98 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਠਿੰਡਾ ਜ਼ਿਲ੍ਹੇ ’ਚੋਂ 98 ਪ੍ਰਤੀਸ਼ਤ ਅੰਕ ਲੈ ਕੇ ਪਾਸ ਹੋਈ ਸੇਂਟ ਜੋਸਫ਼’ਜ਼ ਸਕੂਲ ਬਠਿੰਡਾ ਦੀ ਵਿਦਿਆਰਥਣ ਗਰਿਮਾ ਆਪਣੇ ਮਾਪਿਆਂ ਨਾਲ। -ਫੋਟੋਆਂ: ਪਵਨ ਸ਼ਰਮਾ

ਬਰਨਾਲਾ (ਰਵਿੰਦਰ ਰਵੀ): ਸੀ.ਬੀ.ਐਸ.ਈ ਦਸਵੀਂ ਜਮਾਤ ਦੇ ਆਏ ਨਤੀਜਿਆਂ ’ਚ ਮਦਰ ਟੀਚਰ ਸਕੂਲ ਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਮਦਰ ਟੀਚਰ ਸਕੂਲ ਦੇ ਗੁਰਸਿਮਰਨ ਦੀਪ ਸਿੰਘ 97.6% ਅੰਕ , ਅੰਸ਼ ਕਪਿਲ ਮਿੱਤਲ 96.8, ਸਹਿਜ ਸਿਧਾਣਾ 96.8, ਸ਼੍ਰੇਯਾ ਗੋਇਲ 96.6, ਰੋਪਾਕਸ਼ੀ 96.2, ਸਿਕਸ਼ਾ 95.8, ਬਲਕਰਨ ਸਿੰਘ 95.6, ਦਿਲਪ੍ਰੀਤ ਸਿੰਘ 95% ਹਾਸਲ ਕੀਤੇ ਅਤੇ ਨਮਿਤ 94.8, ਮਾਣਿਕ ਜਿੰਦਲ 94.8, ਲਕਸ਼ਿਆ ਸਿੰਗਲਾ 94.6, ਅਸਮੀਨ ਕੁਮਾਰ 94.2, ਮਨਨ ਸਿੰਗਲਾ 93, ਜੈਮਨ ਪ੍ਰੀਤ ਕੌਰ 92.2,ਮਿਸ਼ੂ ਮਿੱਤਲ 91.8 ,ਪ੍ਰਾਨਜਲੀ 91.6 , ਜਸਕਰਨ ਸਿੰਘ 91.6 ਹਰਪ੍ਰਿਯਾ ਸਿਧਵਾਨੀ 90.8, ਰਿਸ਼ਮ ਗੋਇਲ 90, ਸੰਧਿਆ ਗੋਇਲ 90% ਅੰਕ ਅਤੇ 27 ਵਿਦਿਆਰਥੀਆਂ ਨੇ 90 ਤੋਂ 80% ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਬੰਧਕੀ ਕਮੇਟੀ ਦੇ ਐਮਡੀ ਕਪਿਲ ਮਿੱਤਲ ,ਸ਼੍ਰੀ ਮਤੀ ਨਿਸ਼ੀ ਮਿੱਤਲ ਅਤੇ ਪ੍ਰਿੰਸੀਪਲ ਅਜੈ ਪਾਲ ਜਸਵਾਲ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ‘ਚ ਪ੍ਰਨੀਤ ਕੌਰ ਨੇ 94% ਅੰਕ ਲੈ ਕੇ ਪਹਿਲਾ, ਕਸਿਸ ਗਰਗ ਅਤੇ ਖੁਸਪ੍ਰੀਤ ਕੌਰ ਨੇ 93.80% ਅੰਕ ਲੈ ਕੇ ਦੂਜਾ, ਬਗੇਲ ਸਿੰਘ ਘੁਮਾਨ ਨੇ 90.80% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਕੁੱਲ 13 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਬਾਬਾ ਗਾਂਧਾ ਸਿੰਘ ਐਜੂਕੇਸਨਲ ਟੱਰਸਟ ਚੇਅਰਮੈਨ ਮਹੰਤ ਸੁਰਜੀਤ ਸਿੰਘ, ਟਰੱਸਟੀ ਨਰਪਿੰਦਰ ਸਿੰਘ ਢਿੱਲੋ, ਟਰੱਸਟੀ ਬਾਬਾ ਹਾਕਮ ਸਿੰਘ, ਬਾਬਾ ਕੇਵਲ ਕ੍ਰਿਸ਼ਨ, ਐਮ. ਡੀ. ਰਣਪ੍ਰੀਤ ਸਿੰਘ, ਪ੍ਰਿ੍ਰੰਸੀਪਲ ਕਰਨਲ. ਐਸ. ਸ਼੍ਰੀਨਿਵਾਸਲੂ (ਰਿਟਾ:) ਨੇ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਅਤੇ ਸਮੂਹ ਸਟਾਫ ਦੀ ਸ਼ਲਾਘਾ ਕੀਤੀ।

ਭੁੱਚੋ ਮੰਡੀ (ਪਵਨ ਗੋਇਲ): ਸੀਬੀਐਸਈ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਚੋਂ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਦਾ ਨਤੀਜਾ ਸੌ ਫੀਸਦੀ ਰਿਹਾ। ਪਿੰਸੀਪਲ ਅੰਜੂ ਡੋਗਰਾ ਨੇ ਦੱਸਿਆ ਕਿ ਇਸ਼ਿਕਾ ਜੌੜਾ ਨੇ 92.4 ਪ੍ਰਤੀਸ਼ਤ ਅੰਕਾਂ ਨਾਲ ਸਕੂਲ ਵਿੱਚੋਂ ਪਹਿਲਾ, ਖੁਸ਼ੀ ਨੇ 92 ਪ੍ਰਤੀਸ਼ਤ ਨਾਲ ਦੂਜਾ ਅਤੇ ਮੋਹਿਤ ਸਿੰਗਲਾ ਨੇ 91 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜ ਵਿਦਿਆਰਥੀਆਂ ਨੇ ਏ-1 ਗ੍ਰੇਡ ਅਤੇ 25 ਨੇ ਏ-2 ਗ੍ਰੇਡ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਐਮਡੀ ਪ੍ਰੋ. ਐਮਐਲ ਅਰੋੜਾ ਅਤੇ ਪ੍ਰਿੰਸੀਪਲ ਮੈਡਮ ਅੰਜੂ ਡੋਗਰਾ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਦੀ ਹੌਸਲਾ ਅਫਜ਼ਾਈ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All