ਘਰ ’ਚ ਲੜਕੀ ਦੀ ਕੁੱਟਮਾਰ
ਇੱਥੋਂ ਨੇੜਲੇ ਪਿੰਡ ਮੁਮਾਰਾ ਵਿੱਚ ਅੱਧੀ ਰਾਤ ਨੂੰ ਇੱਕ ਘਰ ਅੰਦਰ ਦਾਖ਼ਲ ਹੋ ਕੇ ਕੁਝ ਵਿਅਕਤੀਆਂ ਨੇ ਲੜਕੀ ਦੀ ਕੁੱਟਮਾਰ ਕੀਤੀ। ਜਾਣਕਾਰੀ ਅਨੁਸਾਰ ਰਾਤ ਸਵਾ ਕੁ 11 ਵਜੇ ਕਾਰ ’ਚ ਆਏ ਦਰਜਨ ਦੇ ਕਰੀਬ ਹਥਿਆਰਬੰਦ ਜਸਕਰਨ ਸਿੰਘ ਦੇ ਘਰ ਅੰਦਰ...
Advertisement
ਇੱਥੋਂ ਨੇੜਲੇ ਪਿੰਡ ਮੁਮਾਰਾ ਵਿੱਚ ਅੱਧੀ ਰਾਤ ਨੂੰ ਇੱਕ ਘਰ ਅੰਦਰ ਦਾਖ਼ਲ ਹੋ ਕੇ ਕੁਝ ਵਿਅਕਤੀਆਂ ਨੇ ਲੜਕੀ ਦੀ ਕੁੱਟਮਾਰ ਕੀਤੀ। ਜਾਣਕਾਰੀ ਅਨੁਸਾਰ ਰਾਤ ਸਵਾ ਕੁ 11 ਵਜੇ ਕਾਰ ’ਚ ਆਏ ਦਰਜਨ ਦੇ ਕਰੀਬ ਹਥਿਆਰਬੰਦ ਜਸਕਰਨ ਸਿੰਘ ਦੇ ਘਰ ਅੰਦਰ ਦਾਖ਼ਲ ਹੋ ਗਏ ਤੇ ਉਸ ਦੀ ਲੜਕੀ ਸਾਹਿਬਦੀਪ ਕੌਰ ਦੀ ਕੁੱਟਮਾਰ ਕੀਤੀ। ਪੀੜਤਾ ਅਨੁਸਾਰ ਉਸ ਦੇ ਪਿਤਾ ਜਸਕਰਨ ਸਿੰਘ ਨੇ ਇਨ੍ਹਾਂ ਵਿਅਕਤੀਆਂ ਨੂੰ ਗਲੀ ਵਿੱਚ ਗੇੜੇ ਮਾਰਨ ਤੋਂ ਵਰਜ਼ਿਆ ਸੀ। ਇਸੇ ਰੰਜਿਸ਼ ਕਾਰਨ ਇਨ੍ਹਾਂ ਨੇ ਹਮਲਾ ਕੀਤਾ ਹੈ। ਸਾਦਿਕ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਵਿਸ਼ਾਲ, ਅਰਸ਼, ਅੰਬਾ, ਸੋਨੀ, ਗੋਬਿੰਦਾ ਤੇ ਚਾਰ-ਪੰਜ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਾਹਿਬਦੀਪ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਹਾਇਕ ਥਾਣੇਦਾਰ ਹਰਜੋਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
Advertisement
Advertisement
×