DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗਿੱਦੜਬਾਹਾ: ਵੱਡੀ ਗਿਣਤੀ ਪਰਿਵਾਰ ਕਾਂਗਰਸ ਵਿੱਚ ਸ਼ਾਮਲ

ਪੱਤਰ ਪ੍ਰੇਰਕ ਦੋਦਾ, 30 ਅਕਤੂਬਰ ਗਿੱਦੜਬਹਾ ਦੀ ਜ਼ਿਮਨੀ ਚੋਣ ਮਹਿੰਮ ਦੌਰਾਨ ਕਾਂਗਰਸ ਪਾਰਟੀ ਦੀ ਉਮੀਦਵਾਰ ਅਮ੍ਰਿਤਾ ਵੜਿੰਗ ਨੂੰ ਉਸ ਸਮੇਂ ਵੱਡਾ ਹੁਲਾਰਾ ਅਤੇ ਬਲ ਮਿਲਿਆ। ਉਨ੍ਹਾਂ ਦੇ ਪਤੀ ਸੂਬਾ ਪ੍ਰਧਾਨ ਅਤੇ ਐੱਮਪੀ ਅਮਰਿੰਦਰ ਸਿੰਘ ਹਾਜ਼ਰੀ ਵਿੱਚ ਜਬਰਜੰਗ ਸਿੰਘ ਢਿੱਲੋਂ ਦੋਦਾ...

  • fb
  • twitter
  • whatsapp
  • whatsapp
featured-img featured-img
ਪਿੰਡ ਸੁਖਨਾ ਅਬਲੂ ਵਿੱਚ ਕਾਂਗਰਸ ’ਚ ਸ਼ਾਮਲ ਹੋਣ ਵਾਲਿਆਂ ਨਾਲ ਰਾਜਾ ਵੜਿੰਗ।
Advertisement

ਪੱਤਰ ਪ੍ਰੇਰਕ

ਦੋਦਾ, 30 ਅਕਤੂਬਰ

Advertisement

ਗਿੱਦੜਬਹਾ ਦੀ ਜ਼ਿਮਨੀ ਚੋਣ ਮਹਿੰਮ ਦੌਰਾਨ ਕਾਂਗਰਸ ਪਾਰਟੀ ਦੀ ਉਮੀਦਵਾਰ ਅਮ੍ਰਿਤਾ ਵੜਿੰਗ ਨੂੰ ਉਸ ਸਮੇਂ ਵੱਡਾ ਹੁਲਾਰਾ ਅਤੇ ਬਲ ਮਿਲਿਆ। ਉਨ੍ਹਾਂ ਦੇ ਪਤੀ ਸੂਬਾ ਪ੍ਰਧਾਨ ਅਤੇ ਐੱਮਪੀ ਅਮਰਿੰਦਰ ਸਿੰਘ ਹਾਜ਼ਰੀ ਵਿੱਚ ਜਬਰਜੰਗ ਸਿੰਘ ਢਿੱਲੋਂ ਦੋਦਾ ਦੀ ਪ੍ਰੇਰਨਾ ਸਦਕਾ ਪਿੰਡ ਸੁਖਨਾ ਅਬਲੂ ਦੇ ਆਗੂ ਸੁਖਪਾਲ ਸਿੰਘ ਸੰਧੂ ਸਮੇਤ 70 ਪਰਿਵਾਰਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਿੰਡ ਦੋਦਾ ਤੋਂ ਕਰੀਬ ਤਿੰਨ ਦਰਜਨ ਪਰਿਵਾਰ ਅਤੇ ਇਥੋਂ ਦੀ ਢਾਣੀ ਮਿੱਠੂ ਸਿੰਘ ਸਰਪੰਚ ਤੋਂ ਦਰਜਨ ਪਰਿਵਾਰ ਕਾਂਗਰਸ ਵਿਚ ਸ਼ਾਮਲ ਹੋਏ। ਪਿੰਡ ਲੁਹਾਰਾ ਅਤੇ ਬੁੱਟਰ ਸ਼ਰੀਹ ਤੋਂ ਦੋ ਦਰਜਨ ਪਰਿਵਾਰ ਅਤੇ ਕੋਟਲੀ ਅਬਲੂ ਤੋਂ ਬੀਜੇਪੀ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਆਗੂ ਜਗਤਾਰ ਸਿੰਘ ਨੇ ਵੀ ਕਮਲ ਦਾ ਫੁੱਲ ਮੋੜ ਕੇ ਕਾਂਗਰਸ ਦਾ ਹੱਥ ਫੜ ਲਿਆ। ਰਾਜਾ ਵੜਿੰਗ ਨੇ ਕਿਹਾ ਕਿ ਉਹ ਹਰ ਆਗੂ ਅਤੇ ਵਰਕਰ ਦਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਧੰਨਵਾਦ ਕਰਦੇ ਹਨ ਅਤੇ ਹਰੇਕ ਨੂੰ ਪਾਰਟੀ ਵਿਚ ਸਨਮਾਨ ਮਿਲੇਗਾ।

Advertisement

Advertisement
×