DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੁਬਾਇਆ, ਪਿੰਕੀ ਅਤੇ ਬੰਗੜ ਨੇ ਹਸਪਤਾਲ ’ਚ ਦਾਖ਼ਲ ਬੱਚਿਆਂ ਦਾ ਹਾਲ ਜਾਣਿਆ

ਦੂਸ਼ਿਤ ਪਾਣੀ ਪੀਣ ਕਾਰਨ ਪਿੰਡ ਹਜ਼ਾਰਾ ਸਿੰਘ ਦੇ 19 ਬੱਚੇ ਹਨ ਬਿਮਾਰ

  • fb
  • twitter
  • whatsapp
  • whatsapp
featured-img featured-img
ਐੱਮ ਪੀ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਅਤੇ ਹਲਕਾ ਇੰਚਾਰਜ ਆਸ਼ੂ ਬੰਗੜ ਬੱਚਿਆਂ ਦਾ ਹਾਲ ਜਾਣਨ ਮੌਕੇ।
Advertisement
ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਹਲਕਾ ਇੰਚਾਰਜ ਆਸ਼ੂ ਬੰਗੜ ਅਤੇ ਵਿਜੇ ਕਾਲੜਾ ਨੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਵੱਖ-ਵੱਖ ਪਿੰਡਾਂ ਦੇ 19 ਬੱਚਿਆਂ ਦਾ ਹਾਲ ਜਾਣਿਆ ਜੋ ਕਿ ਖਰਾਬ ਪਾਣੀ ਪੀਣ ਕਾਰਨ ਬਿਮਾਰ ਹੋ ਗਏ ਸਨ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਹੌਸਲਾ ਦਿੱਤਾ ਤੇ ਬੱਚਿਆਂ ਨੂੰ ਨਾਰੀਅਲ ਪਾਣੀ ਪਿਆਇਆ ਤੇ ਕੇਲੇ ਵੰਡੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਰੋਹਿਤ ਗਰੋਵਰ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਜ਼ਿਲ੍ਹਾ ਯੂਥ ਪ੍ਰਧਾਨ ਯਾਕੂਬ ਭੱਟੀ, ਐੱਮ ਸੀ ਰਿਸ਼ੀ ਸ਼ਰਮਾ, ਐੱਮ ਸੀ ਰਾਜੂ, ਐੱਮ ਸੀ ਸੋਨੂ, ਰਜਨੀਸ਼ ਸੋਢੀ ਅਤੇ ਹੋਰ ਕਾਂਗਰਸੀ ਵਰਕਰ ਆਗੂ ਵੀ ਮੌਜੂਦ ਸਨ।

ਦੱਸਣਯੋਗ ਹੈ ਕਿ ਪਿੰਡ ਹਜ਼ਾਰਾ ਸਿੰਘ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ ਸੀ ਅਤੇ 16 ਬੱਚੇ ਪੀਲੀਆ ਤੋਂ ਪੀੜਤ ਹਨ। ਪਿੰਡ ਵਿੱਚ ਲੈਪਟੋਸਪਾਇਰੋਸਿਸ ਦੇ 19 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਚੂਹੇ, ਕੁੱਤੇ ਅਤੇ ਪਸ਼ੂਆਂ ਦੇ ਮਲ ਦੇ ਪਾਣੀ ਵਿੱਚ ਮਿਲਣ ਨਾਲ ਫੈਲਣ ਵਾਲੀ ਬਿਮਾਰੀ ਹੈ। ਪਾਣੀ ਦੇ 12 ਨਮੂਨੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਫੇਲ੍ਹ ਹੋ ਗਏ ਹਨ।

Advertisement

ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਪਿਛਲੇ 15 ਦਿਨਾਂ ਤੋਂ ਦੂਸ਼ਿਤ ਪਾਣੀ ਆ ਰਿਹਾ ਹੈ, ਪਰ ਸ਼ਿਕਾਇਤਾਂ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋਇਆ। ਪਿੰਡ ਵਾਸੀ ਮਨਜੀਤ ਸਿੰਘ ਦੀ 13 ਸਾਲਾ ਧੀ ਸੇਜਲ ਦੀ ਇਸ ਦੂਸ਼ਿਤ ਪਾਣੀ ਨੂੰ ਪੀਣ ਕਾਰਨ ਮੌਤ ਹੋ ਗਈ ਹੈ ਜਦਕਿ ਕਈ ਹੋਰ ਬੱਚੇ ਬਿਮਾਰ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਹਨ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸਥਾਈ ਹੱਲ ਨਾ ਲੱਭਿਆ ਗਿਆ ਤਾਂ ਵੱਡਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਤਕਰੀਬਨ 45 ਸਾਲ ਪੁਰਾਣੀ ਪਾਈਪਲਾਈਨ ਨੂੰ ਅਜੇ ਤੱਕ ਬਦਲਿਆ ਨਹੀਂ ਗਿਆ। ਪਾਈਪਲਾਈਨ ਦੇ ਖਰਾਬ ਹੋਣ ਕਾਰਨ ਇਹ ਲੀਕ ਹੋ ਰਹੀ ਹੈ, ਜਿਸ ਕਾਰਨ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਰਲ ਜਾਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਿੰਡ ਵਿੱਚ ਨਵੀਂ ਪਾਈਪਲਾਈਨ ਨਹੀਂ ਵਿਛਾਈ ਜਾਂਦੀ ਅਤੇ ਸਾਫ਼ ਪਾਣੀ ਦੀ ਸਥਾਈ ਸਪਲਾਈ ਸਥਾਪਤ ਨਹੀਂ ਹੋ ਜਾਂਦੀ।

Advertisement

Advertisement
×