DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Power Cuts ਖ਼ਿਲਾਫ਼ ਗਹਿਲ ਵਾਸੀਆਂ ਦੀ ਨਾਅਰੇਬਾਜ਼ੀ

ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ ਕਲਾਂ ਵਿਖੇ ਲੱਗ ਰਹੇ ਲੰਮੇ ਬਿਜਲੀ ਕੱਟਾਂ ਤੋਂ ਖ਼ਫ਼ਾ ਪਿੰਡ ਵਾਸੀਆਂ ਨੇ ਬਿਜਲੀ ਅਧਿਕਾਰੀਆਂ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਕੇ ਭੜਾਸ ਕੱਢੀ। ਲੰਘੀ ਰਾਤ ਪੀੜਤ ਪਿੰਡ ਵਾਸੀ ਬੀ ਕੇ ਯੂ ਏਕਤਾ ਡਕੌਂਦਾ...

  • fb
  • twitter
  • whatsapp
  • whatsapp
featured-img featured-img
ਗਹਿਲ ਵਾਸੀ ਤੇ ਕਿਸਾਨ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਬੱਲੀ
Advertisement

ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ ਕਲਾਂ ਵਿਖੇ ਲੱਗ ਰਹੇ ਲੰਮੇ ਬਿਜਲੀ ਕੱਟਾਂ ਤੋਂ ਖ਼ਫ਼ਾ ਪਿੰਡ ਵਾਸੀਆਂ ਨੇ ਬਿਜਲੀ ਅਧਿਕਾਰੀਆਂ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਕੇ ਭੜਾਸ ਕੱਢੀ। ਲੰਘੀ ਰਾਤ ਪੀੜਤ ਪਿੰਡ ਵਾਸੀ ਬੀ ਕੇ ਯੂ ਏਕਤਾ ਡਕੌਂਦਾ ਦੇ ਇਕਾਈ ਪ੍ਰਧਾਨ ਜੱਸਾ ਸਿੰਘ ਗਹਿਲ ਦੀ ਅਗਵਾਈ ਹੇਠ ਦੀਵਾਨਾ ਗਰਿੱਡ ਵਿਖੇ ਤਾਇਨਾਤ ਕਰਮਚਾਰੀਆਂ ਨੂੰ ਵੀ ਮਿਲੇ ਵੀ ਤੇ ਸਬੰਧਤ ਐੱਸ ਡੀ ਓ ਲੱਖਾ ਸਿੰਘ ਨਾਲ ਵੀ ਸੰਪਰਕ ਸਾਧਿਆ।

ਪ੍ਰਧਾਨ ਜੱਸਾ ਸਿੰਘ ਨੇ ਕਿਹਾ ਕਿ ਪਿੰਡ ਗਹਿਲ ਵਾਸੀਆਂ ਨੂੰ ਪਿਛਲੇ ਸਮੇਂ ਤੋਂ ਬਿਜਲੀ ਦੇ ਲੰਮੇ-ਲੰਮੇ ਕੱਟਾਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉੱਤੋਂ ਭਾਦੋਂ ਦੀ ਗਰਮੀ। ਬੱਚਿਆਂ, ਮਹਿਲਾਵਾਂ ਤੇ ਬਜ਼ੁਰਗਾਂ ਸਮੇਤ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

ਦੂਜੇ ਪਾਸੇ ਐੱਸ ਡੀ ਓ ਲੱਖਾ ਸਿੰਘ ਨੇ ਕਿਹਾ ਕਿ ਇਸ ਸਮੇਂ ਬਿਜਲੀ ਦਾ ਸੰਕਟ ਪੂਰੇ ਸੂਬੇ ਵਿੱਚ ਚੱਲ ਰਿਹਾ ਹੈ ਫਿਰ ਵੀ ਨਿਰਵਿਘਨ ਘਰੇਲੂ ਬਿਜਲੀ ਸਪਲਾਈ ਹਿਤ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਕਿਸਾਨ ਆਗੂਆਂ ਚਿਤਾਵਨੀ ਦਿੱਤੀ ਕਿ ਲੋੜੀਂਦੀ ਨਿਰਵਿਘਨ ਸਪਲਾਈ ਚਾਲੂ ਨਾ ਹੋਣ ’ਤੇ ਸੰਘਰਸ਼ ਕੀਤਾ ਜਾਵੇਗਾ।

Advertisement

Advertisement
×