DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mansa ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਇਕੱਠ

ਵਪਾਰ ਮੰਡਲ, ਆੜ੍ਹਤੀਆ ਐਸੋਸੀਏਸ਼ਨ ਅਤੇ ਭਾਜਪਾ ਨੇ ਹੱਲ ਮੰਗਿਆ

  • fb
  • twitter
  • whatsapp
  • whatsapp
featured-img featured-img
ਮਾਨਸਾ ’ਚ ਇਕੱਠ ਨੂੰ ਸੰਬੋਧਨ ਕਰਦੇ ਮੁਨੀਸ਼ ਬੱਬੀ ਦਾਨੇਵਾਲੀਆ। -ਫੋਟੋ: ਸੁਰੇਸ਼
Advertisement
ਨਸ਼ਾ, ਰਿਸ਼ਵਤਖ਼ੋਰੀ, ਗੈਂਗਸਟਰਵਾਦ, ਜਨ ਸਮੱਸਿਆਵਾਂ, ਪੀਣ ਵਾਲੇ ਪਾਣੀ ਦੀ ਕਿੱਲਤ ਅਤੇ ਹੋਰ ਸਮਾਜਿਕ ਮੁੱਦਿਆਂ ਸਬੰਧੀ ਵਪਾਰ ਮੰਡਲ, ਆੜ੍ਹਤੀਆ ਐਸੋਸੀਏਸ਼ਨ ਅਤੇ ਭਾਜਪਾ ਵੱਲੋਂ ਇਥੇ ਇਕੱਠ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਮਾਨਸਾ ਦੀ ਲੰਬੇ ਸਮੇਂ ਤੋਂ ਸਾਰ ਨਹੀਂ ਲਈ ਗਈ, ਵਾਅਦਿਆਂ ਅਤੇ ਦਾਅਵਿਆਂ ਦੇ ਬਾਵਜੂਦ ਉਕਤ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਨੇ ਹਾਲ ਮੁਹਾਲ ਕੀਤਾ ਹੋਇਆ ਹੈ।

ਇਕੱਠ ਨੁੂੰ ਸੰਬੋਧਨ ਕਰਦਿਆਂ ਮੋਤੀ ਰਾਮ ਫੱਤਾ, ਕੌਸਲਰ ਅਰਪਿਤ ਚੌਧਰੀ, ਈਸ਼ਵਰ ਗੋਇਲ, ਰਮੇਸ਼ ਟੋਨੀ, ਚੰਦਰ ਕਾਂਤ ਕੂਕੀ ਅਤੇ ਗਗਨਦੀਪ ਸ਼ਰਮਾਂ ਨੇ ਕਿਹਾ ਕਿ ਮਾਨਸਾ ਵਿੱਚ ਨਸ਼ੇ ਦੀ ਭਰਮਾਰ ਹੈ। ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਗੈਂਗਸਟਰ ਡਰਾ-ਧਮਕਾ ਰਹੇ ਹਨ। ਗਲੀਆਂ, ਨਾਲੀਆਂ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਇਲਾਵਾ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਰੀਬ 35 ਸਾਲਾਂ ਤੋਂ ਮਾਨਸਾ ਦੇ ਦਿਨ-ਬ-ਦਿਨ ਸਮੱਸਿਆਵਾਂ ’ਚ ਘਿਰ ਰਿਹਾ ਹੈ ਅਤੇ ਮੁੱਢਲੀਆਂ ਸਹੂਲਤਾਂ ਦੇ ਮਸਲੇ ਵੀ ਹੱਲ ਨਹੀਂ ਹੋ ਰਹੇ।

Advertisement

ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮਾਨਸਾ ਅੰਦਰ ਬਣ ਰਹੀਆਂ ਸੜਕਾਂ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ਾ ਨੂੰ ਖ਼ਤਮ ਕਰਨ ਤਾਂ ਦੂਰ, ਉਸ ਨੂੰ ਕੰਟਰੋਲ ਵੀ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਗੈਂਗਸਟਰਵਾਦ ਵੱਧਣ ਨਾਲ ਵਪਾਰੀ ਡਰੇ ਹੋਏ ਹਨ, ਇਸ ਸਹਿਮ ਵਿਚੋਂ ਪੂਰੇ ਸੂਬੇ ਅਤੇ ਮੁਸ਼ਕਲਾਂ ਵਿੱਚ ਘਿਰੇ ਮਾਨਸਾ ਜ਼ਿਲ੍ਹੇ ਨੂੰ ਕੱਢਣ ਦੀ ਲੋੜ ਹੈ। ਇਸ ਮੌਕੇ ਭਾਜਪਾ ਪ੍ਰਧਾਨ ਗੋਮਾ ਰਾਮ ਪੂਨੀਆ, ਵਿਕਰਮ ਟੈਕਸਲਾ,ਮਨਜੀਤ ਸਦਉੜਾ, ਮਨੋਜ ਕੁਮਾਰ, ਬਿੰਦਰਪਾਲ ਗਰਗ,ਬਲਵਿੰਦਰ ਬਾਂਸਲ, ਕੌਸਲਰ ਸੁਖਚੈਨ ਸਿੰਘ, ਪ੍ਰਵੀਨ ਟੋਨੀ, ਕਮਲੇਸ਼ ਰਾਣੀ, ਬੱਬੂ ਜੈਨ, ਸੁਰੇਸ਼ ਕੁਮਾਰ, ਵਿਜੈ ਕੁਮਾਰ, ਮੁਰਾਰੀ ਲਾਲ ਵੀ ਮੌਜੂਦ ਸਨ।

Advertisement

ਮਾਨਸਾ ’ਚ ਅਣਸੋਧੇ ਪਾਣੀ ਦੀ ਸਪਲਾਈ ਦਾ ਮਾਮਲਾ ਭਖਿਆ

ਮਾਨਸਾ (ਪੱਤਰ ਪ੍ਰੇਰਕ): ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੀ ਮਾਨਸਾ ਸ਼ਹਿਰ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ, ਸਿਵਲ ਸਰਜਨ, ਨਗਰ ਕੌਂਸਲ ਮਾਨਸਾ ਅਤੇ ਕਾਰਜਕਾਰੀ ਇੰਜਨੀਅਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਧਿਆਨ ਵਿੱਚ ਲਿਆਂਦਾ ਕਿ ਕੁੱਝ ਦਿਨਾਂ ਤੋਂ ਬਿਨਾਂ ਕਲੋਰੀਨ ਜਾਂ ਫਟਕੜੀ ਆਦਿ ਦੀ ਵਰਤੋਂ ਕੀਤੇ ਸ਼ਹਿਰ ਦਾ ਇਕੋ-ਇਕ ਵਾਟਰ ਵਰਕਸ ਪੂਰੇ ਸ਼ਹਿਰ ਨੂੰ ਨਹਿਰ ਦਾ ਅਣਸੋਧਿਆ ਪਾਣੀ ਹੀ ਸਪਲਾਈ ਕਰ ਰਿਹਾ ਹੈ। ਲਿਬਰੇਸ਼ਨ ਦੀ ਸ਼ਹਿਰੀ ਕਮੇਟੀ ਦੀ ਸਕੱਤਰ ਕਾਮਰੇਡ ਜਸਬੀਰ ਕੌਰ ਨੱਤ ਅਤੇ ਮੈਂਬਰਾਂ ਬਲਵਿੰਦਰ ਕੌਰ ਖਾਰਾ, ਗਗਨਦੀਪ ਸਿਰਸੀਵਾਲਾ ਅਤੇ ਕਾਮਰੇਡ ਪ੍ਰਸ਼ੋਤਮ ਨੇ ਕਿਹਾ ਕਿ ਮੀਂਹਾਂ ਦੇ ਮੌਸਮ ਵਿੱਚ ਅਜਿਹਾ ਕਰਨਾ ਲੋਕ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਤੁਲ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਜ਼ਿੰਮੇਵਾਰ ਕੰਪਨੀ ਦੇ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰੇ ਅਤੇ ਉਸ ਦਾ ਠੇਕਾ ਰੱਦ ਕਰਕੇ ਵਾਟਰ ਵਰਕਸ ਦਾ ਪ੍ਰਬੰਧ ਸਿੱਧਾ ਮਹਿਕਮੇ ਦੇ ਹੱਥਾਂ ਵਿੱਚ ਦੇਵੇ। ਇਸੇ ਦੌਰਾਨ ਨਗਰ ਕੌਸਲ ਮਾਨਸਾ ਦੇ ਪ੍ਰਧਾਨ ਭੂਸ਼ਨ ਮੱਤੀ ਨੇ ਮਾਮਲੇ ਦੀ ਪੜਤਾਲ ਕਰਵਾਉਣ ਦੀ ਗੱਲ ਆਖਦਿਆਂ ਸ਼ੁੱਧ ਪਾਣੀ ਸਪਲਾਈ ਕਰਵਾਉਣ ਦਾ ਭਰੋਸਾ ਦਿੱਤਾ।

Advertisement
×