DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗਰੇਡ ਬਦਲ ਕੇ ਯੂਰੀਆ ਖਾਦ ਫੈਕਟਰੀਆਂ ਨੂੰ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼

ਟਰੱਕ ਵਿੱਚੋਂ 500 ਗੱਟੇ ਯੂਰੀਆ ਖਾਦ ਬਰਾਮਦ, ਡਿੰਗ ਥਾਣੇ ’ਚ ਕੇਸ ਦਰਜ

  • fb
  • twitter
  • whatsapp
  • whatsapp
Advertisement

ਭਾਰਤੀ ਕਿਸਾਨ ਏਕਤਾ (ਬੀ ਕੇ ਈ), ਖੇਤੀ ਵਿਭਾਗ ਤੇ ਪੁਲੀਸ ਦੀ ਸਾਂਝੀ ਕਰਵਾਈ ਦੌਰਾਨ ਯੂਰੀਆ ਖਾਦ ਦਾ ਗਰੇਡ ਬਦਲ ਕੇ ਫੈਕਟਰੀਆਂ ਨੂੰ ਗੈਰ ਕਾਨੂੰਨੀ ਵੇਚੇ ਜਾਣ ਦੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਨੈਸ਼ਨਲ ਹਾਈਵੇਅ ਸਥਿਤ ਪਿੰਡ ਮੋਰੀਵਾਲਾ ਨੇੜੇ ਕਿਸਾਨੀ ਲਈ ਵਰਤੀ ਜਾਣ ਵਾਲੀ ਯੂਰੀਆ ਖਾਦ ਦਾ ਗਰੇਡ ਬਦਲੇ 500 ਗੱਟੇ ਇੱਕ ਟਰੱਕ ਵਿੱਚੋਂ ਫੜੇ ਗਏ ਹਨ। ਟਰੱਕ ਡਰਾਈਵਰ ਖ਼ਿਲਾਫ਼ ਡਿੰਗ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ।

ਭਾਰਤੀ ਕਿਸਾਨ ਏਕਤਾ ਬੀਕੇਈ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਤਕਨੀਕੀ-ਗਰੇਡ ਯੂਰੀਆ ਦੇ ਭੇਸ ਵਿੱਚ ਕਿਸਾਨਾਂ ਦੀ ਯੂਰੀਆ ਖਾਦ ਨੂੰ ਵੱਖ-ਵੱਖ ਰਾਜਾਂ ਵਿੱਚ ਫੈਕਟਰੀਆਂ ਵਿੱਚ ਗੈਰ-ਕਾਨੂੰਨੀ ਤੌਰ ’ਤੇ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਚਕੂਲਾ ਦੇ ਬਰਵਾਲਾ ਦੀ ਫਰਮ ਦਾ ਸੰਚਾਲਕ ਨਰਿੰਦਰ ਕੁਮਾਰ ਕਥਿਤ ਤੌਰ ’ਤੇ ਕਈ ਸੂਬਿਆਂ ਵਿੱਚ ਫੈਕਟਰੀਆਂ ਵਿੱਚ ਯੂਰੀਆ ਨੂੰ ਗੈਰ-ਕਾਨੂੰਨੀ ਤੌਰ ’ਤੇ ਭੇਜ ਰਿਹਾ ਹੈ। ਇਸ ਜਾਣਕਾਰੀ ਦੀ ਪੁਸ਼ਟੀ ਹੋਣ ਮਗਰੋਂ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਖਦੇਵ ਸਿੰਘ ਨੂੰ ਜਾਣਕਾਰੀ ਦਿੱਤੀ ਗਈ ਤਾਂ ਨਕਲੀ ਗਾਹਕ ਬਣ ਕੇ ਨਰਿੰਦਰ ਕੁਮਾਰ ਨਾਲ 500 ਥੈਲੇ ਯੂਰੀਆ ਖਾਦ ਲਈ ਸੌਦਾ ਕੀਤਾ ਅਤੇ ਉਸ ਦੇ ਖਾਤੇ ਵਿੱਚ 20,000 ਦਾ ਐਡਵਾਂਸ ਜਮ੍ਹਾਂ ਕਰਵਾਏ ਤੇ ਟਰੱਕ ਡਰਾਈਵਰ ਦਾ ਮੋਬਾਈਲ ਨੰਬਰ, ਵਾਹਨ ਦੀ ਸਥਿਤੀ ਅਤੇ ਵੀਡੀਓ ਮੰਗੀ, ਜੋ ਉਸ ਨੇ ਵੱਧ ਮੁਨਾਫ਼ੇ ਦੀ ਉਮੀਦ ਵਿੱਚ ਦੇ ਦਿੱਤੀ।

Advertisement

Advertisement
Advertisement
×