ਮੁਆਵਜ਼ੇ ਦਾ ਚੈੱਕ ਮਿਲਣ ਪਿੱਛੋਂ ਸ਼ਹੀਦ ਕਿਸਾਨ ਦਾ ਕੀਤਾ ਸਸਕਾਰ

* ਸ਼ਹੀਦ ਨਿਰਭੈ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ

ਮੁਆਵਜ਼ੇ ਦਾ ਚੈੱਕ ਮਿਲਣ ਪਿੱਛੋਂ ਸ਼ਹੀਦ ਕਿਸਾਨ ਦਾ ਕੀਤਾ ਸਸਕਾਰ

ਕਿਸਾਨ ਦੀ ਦੇਹ ਅੱਗੇ ਵਿਰਲਾਪ ਕਰਦੇ ਹੋਏ ਪਰਿਵਾਰਕ ਮੈਂਬਰ।- ਫੋਟੋ: ਚਟਾਨੀ

ਪੱਤਰ ਪ੍ਰੇਰਕ

ਬਾਘਾ ਪੁਰਾਣਾ, 12 ਮਾਰਚ

ਸ਼ਹੀਦ ਕਿਸਾਨ ਨਿਰਭੈ ਸਿੰਘ ਘੋਲੀਆ ਖੁਰਦ ਦਾ ਸਰਕਾਰ ਵੱਲੋਂ ਪੰਜ ਲੱਖ ਰੁਪਏ ਦਾ ਚੈੱਕ ਮਿਲਣ ਪਿੱਛੋਂ ਪੂਰੀਆ ਰਸਮਾਂ ਨਾਲ ਭਾਰਤੀ ਏਕਤਾ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਬਾਘਾ ਪੁਰਾਣਾ ਵੱਲੋਂ ਸਸਕਾਰ ਕੀਤਾ ਗਿਆ, ਜਿਸ ਵਿੱਚ ਵੱਡੀ ਪੱਧਰ ’ਤੇ ਕਿਸਾਨ, ਮਜ਼ਦੂਰ, ਔਰਤਾਂ, ਨੌਜਵਾਨਾਂ ਨੇ ਹਾਜ਼ਰੀ ਭਰੀ ਤੇ ਸ਼ਹੀਦ ਨਿਰਭੈ ਸਿੰਘ ਅਮਰ ਰਹੇ ਦੇ ਨਾਅਰੇ ਲਾਏ ਤੇ ਨਿਰਭੈ ਸਿੰਘ ਦੀ ਦੇਹ ਨੂੰ ਜਥੇਬੰਦੀ ਦੇ ਝੰਡੇ ਵਿੱਚ ਲਪੇਟ ਕੇ ਟੌਲ ਪਲਾਜ਼ਾ ਚੰਦ ਪੁਰਾਣਾ ਤੋਂ ਚੱਲ ਕੇ ਪਿੰਡਾਂ ਵਿੱਚ ਦੀ ਤੇ ਸ਼ਹਿਰ ਵਿਚ ਦੀ ਹੋਕੇ ਦੇਕੇ ਵੱਡੇ ਕਾਫਲੇ ਨਾਲ ਟਰੈਕਟਰ-ਟਰਾਲੀਆਂ, ਗੱਡੀਆਂ, ਬੱਸਾਂ ਅੱਗੇ ਮੋਟਰਸਾਈਕਲ ਲਾ ਕੇ ਜ਼ਾਲਮ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਘੋਲੀਆ ਖੁਰਦ ਦੇ ਸ਼ਮਸ਼ਾਨਘਾਟ ’ਚ ਹਰ ਨਮ ਅੱਖ ਨੇ ਚਿਖਾ ਨੂੰ ਅਗਨੀ ਭੇਟ ਕੀਤੀ। ਸ਼ਹੀਦ ਹੋ ਰਹੇ ਕਿਸਾਨਾਂ ਦੀ ਸੈਂਟਰ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।

ਹਰਮੰਦਰ ਸਿੰਘ ਡੇਮਰੂ, ਗੁਰਦਾਸ ਸਿੰਘ ਸੇਖਾ, ਅਜੀਤ ਸਿੰਘ, ਗੁਰਤੀਰ ਸਿੰਘ ਚੀਦਾ, ਮੋਹਨਇੰਦਰ ਸਿੰਘ ਪੱਤੋ, ਸੁਦਾਗਰ ਸਿੰਘ ਖਾਈ ਜ਼ਿਲਾ ਆਗੂ, ਛਿੰਦਾ ਲੰਗਿਆਣਾ, ਸੁਖਦੀਪ ਸਿੰਘ ਲੰਡੇ, ਬੇਅੰਤ ਸਿੰਘ, ਸਵਰਣ ਸਿੰਘ, ਬੀਬੀ ਬਲਜਿੰਦਰ ਕੌਰ ਅਤੇ ਕੁਲਵਿੰਦਰ ਕੌਰ, ਰਮਨਦੀਪ ਕੌਰ ਆਦਿ ਕਿਸਾਨ ਆਗੂ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All