DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਜ਼ਾਦੀ ਘੁਲਾਟੀਆ ਉੱਤਰਾਅਧਿਕਾਰੀ ਸੰਸਥਾ ਵੱਲੋਂ ਧਰਨਾ 15 ਨੂੰ

ਮੁੱਖ ਮੰਤਰੀ ’ਤੇ ਗੱਲਬਾਤ ਲਈ ਸਮਾਂ ਦੇ ਕੇ ਮੀਟਿੰਗ ਨਾ ਕਰਨ ਦਾ ਦੋਸ਼

  • fb
  • twitter
  • whatsapp
  • whatsapp
featured-img featured-img
ਸੰਘਰਸ਼ ਦਾ ਐਲਾਨ ਕਰਦੇ ਹੋਏ ਆਜ਼ਾਦੀ ਘੁਲਾਟੀਏ। -ਫੋਟੋ: ਸੁਰੇਸ਼
Advertisement

ਆਜ਼ਾਦੀ ਘੁਲਾ ਟੀਆ ਉੱਤਰਾਅਧਿਕਾਰੀ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਜਟਾਣਾ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਗੱਲਬਾਤ ਲਈ ਸਮਾਂ ਦੇ ਕੇ ਮੀਟਿੰਗ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਜਿਸਦੇ ਰੋਸ ਵਜੋਂ 15 ਜਨਵਰੀ ਤੋਂ ਸੰਗਰੂਰ ਵਿਖੇ ਲੜੀਵਾਰ ਸ਼ਾਤਮਈ ਰੋਸ ਧਰਨਾ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਗਣੰਤਤਰਤਾ ਦਿਵਸ ਮੌਕੇ  ਕੌਮੀ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਆਜ਼ਾਦੀ ਘੁਲਾਟੀਆਂ ਵੱਲੋਂ ਸ਼ਾਮਲ ਤਾਂ ਹੋਇਆ ਜਾਵੇਗਾ, ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤਾ ਜਾਣ ਵਾਲਾ ਕੋਈ ਵੀ ਸਾਮਾਨ (ਭੇਟ) ਨਹੀਂ ਲਿਆ ਜਾਵੇਗਾ। ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਿਸਾਂ ਦਾ ਕਹਿਣਾ ਹੈ ਕਿ ਉਹ ਕੋਈ ਭਿਖਾਰੀ ਨਹੀਂ ਹਨ, ਜੋ ਸਾਮਾਨ ਦੇ ਭੁੱਖੇ ਹਨ, ਉਨ੍ਹਾਂ ਨੂੰ ਕਿਸੇ ਸਾਮਾਨ ਦੀ ਨਹੀਂ, ਬਲਕਿ ਸਨਮਾਨ ਦੀ ਜ਼ਰੂਰਤ ਹੈ, ਜੋ ਕਿ ਦੇਸ਼ ਭਗਤਾਂ ਦਾ ਸੰਵਧਾਨਿਕ ਹੱਕ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਹਰ ਵਾਰ ਮੀਟਿੰਗ ਨਾ ਕਰਨ ਕਾਰਨ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਿਸਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਮੁੱਖ ਮੰਤਰੀ ਦੇ ਨਾਮ ’ਤੇ ਡਿਪਟੀ ਕਮਿਸ਼ਨਰ ਰੋਸ ਪੱਤਰ ਵੀ ਦਿੱਤਾ ਗਿਆ।

Advertisement

ਇਸ ਮੌਕੇ ਚਤਿੰਨ ਸਿੰਘ ਸੇਖੋਂ, ਰਘਵੀਰ ਸਿੰਘ ਝੱਬਰ, ਜਗਸੀਰ ਸਿੰਘ, ਬਲਵੰਤ ਸਿੰਘ, ਹਰਬੰਸ ਸਿੰਘ, ਜਸਵੀਰ ਸਿੰਘ ਭੈਣੀਬਾਘਾ, ਸੁਖਦੀਪ ਸਿੰਘ ਰੱਲਾ, ਸੁਖਦੀਪ ਕੌਰ, ਜਸਵੀਰ ਵਰਮਾ, ਜਸਵੰਤ ਸਿੰਘ, ਜਸਵੰਤ ਸਿੰਘ, ਬਲਵੀਰ ਸਿੰਘ, ਸੁਖਪਾਲ ਕੌਰ, ਸਤਨਾਮ ਕੌਰ, ਵੀਰਪਾਲ ਕੌਰ ਆਦਿ ਮੌਜੂਦ ਸਨ।

Advertisement

Advertisement
×