DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ

ਸਵਰਗੀ ਪੰਡਤ ਦੇਸ ਰਾਜ ਅਤੇ ਸਵਰਗੀ ਪੰਡਤ ਮਿਲਖ ਰਾਜ ਦੀ ਯਾਦ ਵਿੱਚ ਉਨ੍ਹਾਂ ਦੇ ਪੁੱਤਰ ਜਸਵਿੰਦਰ ਸ਼ਰਮਾ ਅਤੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਲਾਇਨਜ਼ ਕਲੱਬ ਨਿਹਾਲ ਸਿੰਘ ਵਾਲਾ ਵੱਲੋਂ ਅੱਖਾਂ ਦਾ 72ਵਾਂ ਵਿਸ਼ਾਲ ਮੁਫ਼ਤ ਅਪਰੇਸ਼ਨ ਕੈਂਪ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ...

  • fb
  • twitter
  • whatsapp
  • whatsapp
Advertisement
ਸਵਰਗੀ ਪੰਡਤ ਦੇਸ ਰਾਜ ਅਤੇ ਸਵਰਗੀ ਪੰਡਤ ਮਿਲਖ ਰਾਜ ਦੀ ਯਾਦ ਵਿੱਚ ਉਨ੍ਹਾਂ ਦੇ ਪੁੱਤਰ ਜਸਵਿੰਦਰ ਸ਼ਰਮਾ ਅਤੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਲਾਇਨਜ਼ ਕਲੱਬ ਨਿਹਾਲ ਸਿੰਘ ਵਾਲਾ ਵੱਲੋਂ ਅੱਖਾਂ ਦਾ 72ਵਾਂ ਵਿਸ਼ਾਲ ਮੁਫ਼ਤ ਅਪਰੇਸ਼ਨ ਕੈਂਪ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਲਾਇਆ ਗਿਆ। ਕੈਂਪ ਦਾ ਉਦਘਾਟਨ ਕਰਨਲ ਦਰਸ਼ਨ ਸਿੰਘ ਨੇ ਕੀਤਾ। ਕੈਂਪ ਵਿੱਚ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ 850 ਦੇ ਕਰੀਬ ਮਰੀਜ਼ ਪੁੱਜੇ। ਲਾਇਨ ਆਈ ਕੇਅਰ ਸੈਂਟਰ ਜੈਤੋ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸ ਮੌਕੇ 60 ਮਰੀਜ਼ ਅਪਰੇਸ਼ਨਾਂ ਲਈ ਚੁਣੇ ਗਏ ਜਿਨ੍ਹਾਂ ਦੇ ਲਾਇਨ ਆਈ ਕੇਅਰ ਸੈਂਟਰ ਜੈਤੋ ਲਿਜਾ ਕੇ ਮੁਫ਼ਤ ਲੈਨਜ਼ ਪਾਏ ਜਾਣਗੇ। ਇਸ ਮੌਕੇ 750 ਲੋੜਵੰਦਾਂ ਨੂੰ ਐਨਕਾਂ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਪ੍ਰਧਾਨ ਵਿਸ਼ਾਲ ਮਿੱਤਲ, ਪੰਡਤ ਜਸਵੰਤ ਸਿੰਘ ਸ਼ਰਮਾ, ਡਾ. ਭੁਪਿੰਦਰ ਸਿੰਘ, ਸਰਪੰਚ ਲਖਵੀਰ ਸਿੰਘ ਕਾਲਾ ਬਾਗੜੀ, ਦੇਵੀ ਦਿਆਲ ਸ਼ਰਮਾ, ਅਸ਼ਵਨੀ ਸਿੰਗਲਾ, ਪਵਨ ਗੋਇਲ ਬੰਟੀ, ਪ੍ਰਦੀਪ ਗੋਇਲ, ਸ਼ਿਵ ਗਰਗ, ਮੱਖਣ ਸ਼ਰਮਾ, ਧਨਇੰਦਰ ਕਿੰਗਰਾ, ਅਮਰੀਕ ਭੁੱਟੋ, ਅਮਰਜੀਤ ਜੱਗਾ, ਗੁਰਦੀਪ ਸ਼ਰਮਾ, ਸ਼ਿੰਗਾਰਾ ਕਲੇਰ, ਜੱਗਾ ਕਲੇਰ, ਸੁਨੀਲ ਗਰਗ, ਦੀਸਦੀਪਕ ਬਿੱਟਾ, ਸੋਨੂੰ ਮੰਗਲਾ, ਤਰਸੇਮ ਸਿੰਘ ਸੇਮਾ, ਦਰਸਨ ਪੰਡਤ, ਸੁਰਜੀਤ ਸਿੰਘ ਵਿਰਕ ਤੇ ਜਗਦੇਵ ਸਿੰਘ ਗੰਢੂ ਹਾਜ਼ਰ ਸਨ।

Advertisement
Advertisement
×