free bus service: ਸਮਾਜ ਸੇਵੀਆਂ ਦਾ ਮਰੀਜ਼ਾਂ ਲਈ ਵੱਡਾ ਉਪਰਾਲਾ
ਸਮਾਜਸੇਵੀਆਂ ਨੇ ਇੱਥੋਂ ਪੀ ਜੀ ਆਈ ਚੰਡੀਗੜ੍ਹ ਲਈ ਅੱਜ ਤੋਂ ਮੁਫ਼ਤ ਬੱਸ ਸੇਵਾ ਦਾ ਉਪਰਾਲਾ ਕੀਤਾ ਹੈ। ਹਰ ਸੋਮਵਾਰ ਨੂੰ ਇਹ ਬੱਸ ਵਿਸ਼ਵਕਰਮਾ ਭਵਨ ਤੋਂ ਸਵੇਰੇ 4 ਵਜੇ ਚੱਲਿਆ ਕਰੇਗੀ। ਇਹ ਕਾਰਜ ਸਮਾਜ ਸੇਵੀ ਅਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ...
Advertisement
ਸਮਾਜਸੇਵੀਆਂ ਨੇ ਇੱਥੋਂ ਪੀ ਜੀ ਆਈ ਚੰਡੀਗੜ੍ਹ ਲਈ ਅੱਜ ਤੋਂ ਮੁਫ਼ਤ ਬੱਸ ਸੇਵਾ ਦਾ ਉਪਰਾਲਾ ਕੀਤਾ ਹੈ। ਹਰ ਸੋਮਵਾਰ ਨੂੰ ਇਹ ਬੱਸ ਵਿਸ਼ਵਕਰਮਾ ਭਵਨ ਤੋਂ ਸਵੇਰੇ 4 ਵਜੇ ਚੱਲਿਆ ਕਰੇਗੀ। ਇਹ ਕਾਰਜ ਸਮਾਜ ਸੇਵੀ ਅਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਤੇ ਮਾਸਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਹੈ। ਚੇਅਰਮੈਨ ਹਰਜਿੰਦਰ ਸਿੰਘ ਰੋਡੇ ਨੇ ਦੱਸਿਆ ਕਿ ਮੋਗਾ ਤੋਂ ਪੀ ਜੀ ਆਈ ਚੰਡੀਗੜ੍ਹ ਦੀ ਦੂਰੀ ਲੰਬੀ ਹੋਣ ਕਾਰਨ ਲੋੜਵੰਦ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨੀ ਆਉਂਦੀ ਸੀ। ਇਸ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜ ਸੇਵਾ ਖੇਤਰ ਨਾਲ ਜੁੜੇ ਲੋਕਾਂ ਨਾਲ ਚਰਚਾ ਕਰ ਕੇ ਫ਼ੈਸਲਾ ਲਿਆ ਕਿ ਇੱਥੋਂ ਪੀ ਜੀ ਆਈ ਨੂੰ ਬੱਸ ਸਹੂਲਤ ਸ਼ੁਰੂ ਕੀਤੀ ਜਾਵੇ।
ਇਸ ਸਬੰਧੀ ਟੀਮ ਕਾਇਮ ਕਰ ਕੇ ਪਹਿਲਾਂ ਰੂਪ-ਰੇਖਾ ਉਲੀਕੀ ਗਈ ਅਤੇ ਫਿਰ ਹਫ਼ਤੇ ਵਿੱਚ ਇਕ ਦਿਨ ਬੱਸ ਸੇਵਾ ਆਰੰਭ ਕਰਨ ਦਾ ਫ਼ੈਸਲਾ ਲਿਆ। ਅੱਜ ਤੋਂ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ।
Advertisement
Advertisement
Advertisement
×

